ਪੰਜਾਬ

punjab

ETV Bharat / state

ਫ਼ਰੀਦਕੋਟ ਜ਼ਿਲ੍ਹੇ 'ਚ ਕਿਸਾਨ ਨੇ ਖੋਲ੍ਹਿਆ ਖੇਤਾਂ 'ਚ ਸਬਜ਼ੀਆਂ ਦਾ ਸ਼ੋਅਰੂਮ - ਕਣਕ ਝੋਨੇ ਦੇ ਫ਼ਸਲੀ ਚੱਕਰ

ਜਿੱਥੇ ਆਪਣੀਆਂ ਜ਼ਮੀਨਾਂ ਅਤੇ ਮੰਡੀਕਰਨ ਸਿਸਟਮ ਨੂੰ ਬਚਾਉਣ ਲਈ ਪੰਜਾਬ ਦੇ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਵਿਖੇ ਕਿਸਾਨ ਸੰਘਰਸ਼ ਦਾ ਹਿੱਸਾ ਬਣੇ ਹੋਏ ਹਨ। ਉੱਥੇ ਹੀ ਪੰਜਾਬ ਦੀ ਕੁਝ ਅਜਿਹੇ ਵੀ ਕਿਸਾਨ ਹਨ ਜੋ ਆਪਣੇ ਇਸ ਸੰਘਰਸ਼ ਦੇ ਨਾਲ ਨਾਲ ਆਪਣੇ ਖੇਤੀ ਕਾਰੋਬਾਰ ਨੂੰ ਸਿਰਫ਼ ਬਚਾਅ ਹੀ ਨਹੀਂ ਰਹੇ ਸਗੋਂ ਖ਼ੁਦ ਖੇਤੀ ਨੂੰ ਲਾਹੇਵੰਦ ਕਿੱਤਾ ਬਣਾ ਰਹੇ ਹਨ ਅਤੇ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਖੇਤੀ ਤੋਂ ਰੋਜ਼ਾਨਾ ਦੀ ਕਮਾਈ ਦਾ ਸਾਧਨ ਬਣਾ ਰਹੇ ਹਨ।

ਫ਼ਰੀਦਕੋਟ ਜ਼ਿਲ੍ਹੇ 'ਚ ਕਿਸਾਨ ਨੇ ਖੋਲ੍ਹਿਆ ਖੇਤਾਂ 'ਚ ਸਬਜ਼ੀਆਂ ਦਾ ਸ਼ੋਅਰੂਮ
ਫ਼ਰੀਦਕੋਟ ਜ਼ਿਲ੍ਹੇ 'ਚ ਕਿਸਾਨ ਨੇ ਖੋਲ੍ਹਿਆ ਖੇਤਾਂ 'ਚ ਸਬਜ਼ੀਆਂ ਦਾ ਸ਼ੋਅਰੂਮ

By

Published : Apr 12, 2021, 2:39 PM IST

ਫਰੀਦਕੋਟ: ਜਿੱਥੇ ਆਪਣੀਆਂ ਜ਼ਮੀਨਾਂ ਅਤੇ ਮੰਡੀਕਰਨ ਸਿਸਟਮ ਨੂੰ ਬਚਾਉਣ ਲਈ ਪੰਜਾਬ ਦੇ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਵਿਖੇ ਕਿਸਾਨ ਸੰਘਰਸ਼ ਦਾ ਹਿੱਸਾ ਬਣੇ ਹੋਏ ਹਨ। ਉੱਥੇ ਹੀ ਪੰਜਾਬ ਦੀ ਕੁਝ ਅਜਿਹੇ ਵੀ ਕਿਸਾਨ ਹਨ ਜੋ ਆਪਣੇ ਇਸ ਸੰਘਰਸ਼ ਦੇ ਨਾਲ ਨਾਲ ਆਪਣੇ ਖੇਤੀ ਕਾਰੋਬਾਰ ਨੂੰ ਸਿਰਫ਼ ਬਚਾਅ ਹੀ ਨਹੀਂ ਰਹੇ ਸਗੋਂ ਖ਼ੁਦ ਖੇਤੀ ਨੂੰ ਲਾਹੇਵੰਦ ਕਿੱਤਾ ਬਣਾ ਰਹੇ ਹਨ ਅਤੇ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਖੇਤੀ ਤੋਂ ਰੋਜ਼ਾਨਾ ਦੀ ਕਮਾਈ ਦਾ ਸਾਧਨ ਬਣਾ ਰਹੇ ਹਨ।

ਫ਼ਰੀਦਕੋਟ ਜ਼ਿਲ੍ਹੇ 'ਚ ਕਿਸਾਨ ਨੇ ਖੋਲ੍ਹਿਆ ਖੇਤਾਂ 'ਚ ਸਬਜ਼ੀਆਂ ਦਾ ਸ਼ੋਅਰੂਮ

ਇਸ ਸਬੰਧੀ ਕਿਸਾਨ ਦਾ ਕਹਿਣਾ ਕਿ ਉਸ ਨੇ ਕਈ ਵਾਰ ਦੇਖਿਆ ਕਿ ਫ਼ਸਲੀ ਚੱਕਰ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਾਂ ਕਈ ਵਾਰ ਸਹੀ ਮੁੱਲ ਨਾ ਮਿਲਣ ਕਾਰਨ ਘਾਟਾ ਪੈਂਦਾ ਸੀ। ਇਸ ਲਈ ਕਿਸਾਨ ਦਾ ਕਹਿਣਾ ਕਿ ਉਸ ਵਲੋਂ ਫ਼ਸਲੀ ਚੱਕਰ 'ਚੋਂ ਨਿਕਲ ਕੇ ਕਈ ਸਾਲਾਂ ਤੋਂ ਸਬਜੀਆਂ ਅਤੇ ਫਲਾਂ ਦੀ ਖੇਤੀ ਕੀਤੀ ਜਾ ਰਹੀ ਹੈ। ਜਿਸ ਕਾਰਨ ਉਸ ਨੇ ਇਸ ਖੇਤੀ ਨੂੰ ਆਪਣਾ ਕਿੱਤਾ ਬਣਾ ਲਿਆ। ਕਿਸਾਨ ਦਾ ਕਹਿਣਾ ਕਿ ਕਰੀਬ 10 ਸਾਲਾਂ ਤੋਂ ਉਸ ਨੇ ਆਪਣੇ ਖੇਤਾਂ 'ਚ ਕਣਕ ਜਾਂ ਝੋਨੇ ਦੀ ਫ਼ਸਲ ਨਹੀਂ ਲਗਾਈ।

ਇਸ ਦੇ ਨਾਲ ਹੀ ਕਿਸਾਨ ਦਾ ਕਹਿਣਾ ਕਿ ਉਸ ਵਲੋਂ ਆਪਣੀ ਦੁਕਾਨ ਦਾ ਕੋਈ ਵੀ ਪ੍ਰਚਾਰ ਨਹੀਂ ਕੀਤਾ ਜਾਂਦਾ, ਸਗੋਂ ਜੋ ਲੋਕ ਇੱਕ ਵਾਰ ਸਬਜੀ ਖਰੀਦ ਕੇ ਜਾਂਦੇ ਹਨ, ਉਹੀ ਅੱਗੇ ਆਪਣੇ ਰਿਸ਼ਤੇਦਾਰਾਂ, ਸਕੇ ਸਬੰਧੀਆਂ ਨੂੰ ਦੱਸਦੇ ਹਨ। ਉਸ ਦਾ ਕਹਿਣਾ ਕਿ ਫਲਾਂ ਅਤੇ ਸਬਜੀਆਂ ਦੀ ਖੇਤੀ ਕਰਕੇ ਉਸ ਨੂੰ ਚੰਗੀ ਆਮਦਨ ਹੋ ਜਾਂਦੀ ਹੈ।

ਇਹ ਵੀ ਪੜ੍ਹੋ:ਦਿੱਲੀ ਪੁਲਿਸ ਨੇ ਗੁਰਦੀਪ ਮੁੰਡੀ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਿਆ

ABOUT THE AUTHOR

...view details