ਪੰਜਾਬ

punjab

By

Published : Sep 4, 2021, 5:24 PM IST

ETV Bharat / state

ਸੁਰਖੀਆਂ ‘ਚ ਇੱਕ ਵਾਰ ਫਿਰ ਤੋਂ ਫਰੀਦਕੋਟ ਦੀ ਮਾਡਰਨ ਜੇਲ੍ਹ

ਜ਼ੇਲ੍ਹ ‘ਚ ਬੰਦ ਕੈਦੀਆਂ ਦੀ ਤਲਾਸੀ ਦੌਰਾਨ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ, ਸਿਮ ਕਾਰਡ, ਪੈਨ ਡਰਾਈਵ, ਕਾਰਡ ਰੀਡਰ, ਮੋਬਾਈਲ ਚਾਰਜ਼ਰ ਤੇ ਹੈੱਡਫੋਨ ਬਰਾਮਦ ਹੋਏ ਹਨ। ਇਹ ਸਾਰਾ ਸਮਾਨ ਵੱਖ-ਵੱਖ ਕੈਦੀਆਂ ਤੋਂ ਉਨ੍ਹਾਂ ਦੀਆਂ ਬੈਰਕਾਂ (Barracks) ਵਿੱਚੋਂ ਬਰਾਮਦ ਹੋਇਆ ਹੈ।

ਸੁਰਖੀਆ ‘ਚ ਇੱਕ ਵਾਰ ਫਿਰ ਤੋਂ ਫਰੀਦਕੋਟ ਦੀ ਮਾਡਰਨ ਜੇਲ੍ਹ
ਸੁਰਖੀਆ ‘ਚ ਇੱਕ ਵਾਰ ਫਿਰ ਤੋਂ ਫਰੀਦਕੋਟ ਦੀ ਮਾਡਰਨ ਜੇਲ੍ਹ

ਫਰੀਦਕੋਟ: ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿਣ ਵਾਲੀ ਮਾਡਰਨ ਜੇਲ੍ਹ ਇੱਕ ਵਾਰ ਫਿਰ ਤੋਂ ਮੁੜ ਸੁਰਖੀਆਂ ‘ਚ ਹੈ। ਦਰਅਸਲ ਜ਼ੇਲ੍ਹ ‘ਚ ਬੰਦ ਕੈਦੀਆਂ ਦੀ ਤਲਾਸੀ ਦੌਰਾਨ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ, ਸਿਮ ਕਾਰਡ, ਪੈਨ ਡਰਾਈਵ, ਕਾਰਡ ਰੀਡਰ, ਮੋਬਾਈਲ ਚਾਰਜ਼ਰ ਤੇ ਹੈੱਡਫੋਨ ਬਰਾਮਦ ਹੋਏ ਹਨ। ਇਹ ਸਾਰਾ ਸਮਾਨ ਵੱਖ-ਵੱਖ ਕੈਦੀਆ ਤੋਂ ਉਨ੍ਹਾਂ ਦੀਆਂ ਬੈਰਕਾਂ ਵਿੱਚੋਂ ਬਰਾਮਦ ਹੋਇਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਲਾਭ ਸਿੰਘ ਨੇ ਕਿਹਾ, ਕਿ 11 ਹਵਾਲਾਤੀਆ ਤੇ 6 ਕੈਦੀਆਂ ਤੋਂ ਤਲਾਸ਼ੀ ਦੌਰਾਨ 10 ਮੋਬਾਈਲ ਫੋਨ, 2 ਪੈਨ ਡਰਾਈਵ, ਕਾਰਡ ਰੀਡਰ ਆਦੀ ਬਰਾਮਦ ਹੋਏ ਹਨ।

ਸੁਰਖੀਆ ‘ਚ ਇੱਕ ਵਾਰ ਫਿਰ ਤੋਂ ਫਰੀਦਕੋਟ ਦੀ ਮਾਡਰਨ ਜੇਲ੍ਹ

ਜਿਸ ਲਈ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਤਿੰਨ ਵੱਖ-ਵੱਖ ਮਾਮਲੇ ਦਰਜ਼ ਕੀਤੇ ਗਏ ਹਨ। ਥਾਣਾ ਮੁਖੀ ਲਾਭ ਸਿੰਘ ਨੇ ਕਿਹਾ, ਕਿ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ, ਕਿ ਸਾਰੇ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ, ਕਿ ਇਨ੍ਹਾਂ ਕੈਦੀਆ ‘ਤੇ ਇਸ ਘਟਨਾ ਲਈ ਵੱਖ ਤੋਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਲਈ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਜ਼ੇਲ੍ਹ ਅੰਦਰੋਂ ਮੋਬਾਈਲ ਮਿਲਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਸਗੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਪਰ ਹਮੇਸ਼ਾ ਹੀ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਦਾਅਵਾ ਕਰਨ ਵਾਲੇ ਜੇਲ੍ਹ ਪ੍ਰਸ਼ਾਸਨ ਲਗਾਤਾਰ ਫੇਲ੍ਹ ਸਾਬਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ:ਤੇਜ਼ਧਾਰ ਹਥਿਆਰ ਨਾਲ ਲੈਸ ਚੋਰਾਂ ਨੂੰ ਘੁੰਮਦੇ ਵੇਖ ਸਹਿਮੇ ਫਰੀਦਕੋਟੀਏ

ABOUT THE AUTHOR

...view details