ਫਰੀਦਕੋਟ:ਪੰਜਾਬ ਦੇ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਵੱਖ-ਵੱਖ ਮੁਲਕਾਂ ਵਿੱਚ ਜਾ ਰਹੇ ਹਨ ਅਤੇ ਕਈ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਹੀ ਆਪਣੀ ਜਾਨ ਵੀ ਗਵਾਉਣੀ ਪੈ ਰਹੀ ਹੈ, ਜਿਸ ਤੋਂ ਬਾਅਦ ਮਾਪਿਆ ਕੋਲ ਪਿੱਛੇ ਪਛਤਾਵੇਂ ਤੋਂ ਸਿਵਾਏ ਕੁਝ ਵੀ ਨਹੀਂ ਬਚਦਾ।
ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਸੁੰਦਰ ਨਗਰ ਤੋਂ ਆਇਆ, ਜਿੱਥੋ ਦਾ ਰਹਿਣ ਵਾਲਾ 25 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਕਰੀਬ 5 ਸਾਲ ਪਹਿਲਾਂ ਲਿਬਲਾਨ ਗਿਆ ਸੀ, ਉਥੇ ਉਸ ਦੀ ਭੇਦ ਭਰੇ ਹਲਾਤਾਂ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ ਫਰੀਦਕੋਟ ਵਿੱਚ ਉਸ ਦੇ ਘਰ ਮਾਤਮ ਦਾ ਮਹੌਲ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਫਰੀਦਕੋਟ ਦੇ ਨੌਜਵਾਨ ਦੀ ਲਿਬਲਾਨ 'ਚ ਮੌਤ ਇਸ ਦੌਰਾਨ ਹੀ ਗੱਲਬਾਤ ਕਰਦਿਆ ਮ੍ਰਿਤਕ ਲਵਪ੍ਰੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਲਵਪ੍ਰੀਤ ਲਿਬਲਾਨ ਗਿਆ ਸੀ ਅਤੇ ਉਥੇ ਉਹ ਮਕਾਨ ਉਸਾਰੀ ਦੇ ਕੰਮ ਵਿੱਚ ਲੇਬਰ ਕਰਦਾ ਸੀ। ਉਹਨਾਂ ਦੱਸਿਆ ਕਿ ਬੀਤੇ ਕਰੀਬ 2 ਦਿਨ ਤੋਂ ਉਸ ਦਾ ਫੋਨ ਨਹੀਂ ਸੀ ਲੱਗ ਰਿਹਾ ਅਤੇ ਉਸ ਨਾਲ ਪਰਿਵਾਰ ਦੀ ਗੱਲ ਨਹੀਂ ਸੀ ਹੋ ਰਹੀ।
ਉਹਨਾਂ ਦੱਸਿਆ ਕਿ ਉਹਨਾਂ ਨੂੰ ਲਿਬਲਾਨ ਤੋਂ ਕਿਸੇ ਨੇ ਲਵਪ੍ਰੀਤ ਦੀਆਂ ਫੋਟੋ ਭੇਜ ਕੇ ਦੱਸਿਆ ਕਿ ਲਵਪ੍ਰੀਤ ਦੀ ਮੌਤ ਹੋ ਗਈ ਹੈ। ਉਹਨਾਂ ਸ਼ੱਕ ਜਾਹਿਰ ਕੀਤਾ ਕਿ ਉਹਨਾਂ ਦੇ ਲੜਕੇ ਦਾ ਕਿਸੇ ਨੇ ਵਿਦੇਸ਼ ਵਿੱਚ ਕਤਲ ਕੀਤਾ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਲਵਪ੍ਰੀਤ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਅਤੇ ਉਸ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਪੰਜਾਬ ਲਿਆਂਦੀ ਜਾਵੇ।
ਇਹ ਵੀ ਪੜੋ:- ਕਾਂਗਰਸ ਲਈ ਵੱਡੀ ਚੁਣੌਤੀ ਬਣੇ ਸਿੱਧੂ ਤੇ ਜਾਖੜ !