ਫ਼ਰੀਦਕੋਟ: ਲੌਕਡਾਊਨ ਵਿੱਚ ਜੋ ਵਿਆਹ ਹੋ ਰਹੇ ਹਨ ਉਹ ਘੱਟ ਖਰਚ ਘੱਟ ਬਰਾਤੀਆਂ ਨਾਲ ਹੀ ਹੋ ਰਹੇ ਹਨ, ਅਜਿਹਾ ਹੀ ਇੱਕ ਵਿਆਹ ਫ਼ਰੀਦਕੋਟ ਦੇ ਕੋਟਕਪੂਰਾ ਵਿੱਚ ਦੇਖਣ ਨੂੰ ਮਿਲਿਆ ਹੈ ਜਿਨ੍ਹਾਂ ਨੇ ਘੱਟ ਤੋਂ ਘੱਟ ਖਰਚੇ 'ਚ ਵਿਆਹ ਕਰਨ ਦੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੌਰਾਨ ਟਰੈਕਟਰ 'ਤੇ ਆਪਣੀ ਢੋਲੀ ਲੈ ਕੇ ਜਾਂਦੇ ਲਾੜੇ ਨੂੰ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਨੇ ਵਧਾਈਆਂ ਦਿੱਤੀ ਤੇ ਉਨ੍ਹਾਂ 'ਤੇ ਫੁੱਲਾਂ ਨਾਲ ਵਰਖਾ ਕੀਤੀ।
ਲਾੜਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਕੋਟਕਪੂਰਾ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਬੜੀ ਧੂਮਧਾਮ ਨਾਲ ਵਿਆਹ ਕਰਵਾਉਣਾ ਸੀ ਪਰ ਲੌਕਡਾਊਨ ਹੋਣ ਕਾਰਨ ਉਨ੍ਹਾਂ ਨੂੰ ਵਿਆਹ ਸਾਧੇ ਢੰਗ ਨਾਲ ਹੀ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਧੂਮਧਾਮ ਨਾਲੋਂ ਸਾਧੇ ਵਿਆਹ ਹੀ ਚੰਗੇ ਹੁੰਦੇ ਹਨ। ਇਸ ਨਾਲ ਕੁੜੀ-ਮੁੰਡੇ ਦਾ ਵਾਧੂ ਦਾ ਖਰਚਾ ਘੱਟ ਹੋ ਜਾਂਦਾ ਹੈ। ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੌਕਡਾਊਨ ਤੋਂ ਬਾਅਦ ਵੀ ਉਹ ਵਿਆਹ ਸਾਧੇ ਢੰਗ ਨਾਲ ਕਰਨ ਤਾਂ ਜੋ ਕੁੜੀ ਵਾਲੇ ਦੇ ਪਰਿਵਾਰ ਨੂੰ ਰਾਹਤ ਮਿਲ ਸਕੇ।