ਪੰਜਾਬ

punjab

ETV Bharat / state

ਫ਼ਰੀਦਕੋਟ ਦੇ ਇੱਕ ਸਰਪੰਚ ਨੇ ਤਾਲਾਬੰਦੀ ਦੌਰਾਨ ਲੋੜਵੰਦਾਂ ਦੀ ਮਦਦ ਦਾ ਕੀਤਾ ਐਲਾਨ - ਸਰਪੰਚ ਨੇ ਤਾਲਾਬੰਦੀ ਦੌਰਾਨ ਮਦਦ ਦਾ ਕੀਤਾ ਐਲਾਨ

ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ ਦੇ ਸਰਪੰਚ ਨੇ ਕੋਰੋਨਾ ਵਾਇਰਸ ਕਾਰਨ ਕੀਤੀ ਗਈ ਤਾਲਾਬੰਦੀ ਨੂੰ ਵੇਖਦਿਆਂ ਫੇਸਬੁਕ ਉੱਤੇ ਪੋਸਟ ਪਾ ਕੇ ਲੋੜਵੰਦਾਂ ਨੂੰ ਰਾਸ਼ਨ, ਇਲਾਜ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।

ਫ਼ੋਟੋ।
ਫ਼ੋਟੋ।

By

Published : Mar 23, 2020, 10:48 AM IST

ਫ਼ਰੀਦਕੋਟ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਦੇ ਕਈ ਸੂਬਿਆਂ ਵਿੱਚ 31 ਮਾਰਚ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਸਹਿਯੋਗ ਦੀ ਮੰਗ ਕੀਤੀ ਹੈ। ਇਸੇ ਵਿਚਾਲੇ ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ ਦਾ ਸਰਪੰਚ ਲੋਕਾਂ ਲਈ ਮਸੀਹਾ ਬਣ ਕੇ ਆਇਆ ਹੈ।

ਵੇਖੋ ਵੀਡੀਓ

ਦਰਅਸਲ ਇਸ ਵਿਅਕਤੀ ਨੇ ਆਪਣੇ ਫੇਸਬੁੱਕ ਪੇਜ ਉੱਤੇ ਤਾਲਾਬੰਦੀ ਦੌਰਾਨ ਪਿੰਡ ਦੇ ਲੋੜਵੰਦ ਅਤੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕਾਂ ਲਈ ਮਦਦ ਦਾ ਐਲਾਨ ਕੀਤਾ ਹੈ ਅਤੇ ਪੋਸਟ ਦੇ ਨਾਲ ਨੰਬਰ ਲਿਖਿਆ ਹੈ ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ।

31 ਮਾਰਚ ਤੱਕ ਤਾਲਾਬੰਦੀ ਦੇ ਐਲਾਨ ਨੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕਾਂ ਦੇ ਨਾਲ ਹੋਰਨਾਂ ਲੋਕਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਹਰ ਰੋਜ਼ ਦਿਹਾੜੀ ਮਜ਼ਦੂਰੀ ਕਰਕੇ ਕਮਾਉਣਾ ਹੈ। ਪਿੰਡ ਪੱਖੀ ਦੇ ਸਰਪੰਚ ਕੁਲਵਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਫੈਸਬੁਕ ਪੋਸਟ ਰਾਹੀਂ ਲੋੜਵੰਦਾਂ ਦੀ ਮਦਦ ਦਾ ਐਲਾਨ ਕਰਕੇ ਲੋਕਾਂ ਦੀ ਇਸ ਚਿੰਤਾ ਨੂੰ ਦੂਰ ਕਰ ਦਿੱਤਾ ਹੈ।

ਇਸ ਮੌਕੇ ਸਰਪੰਚ ਦੇ ਸਾਥੀਆਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਸਰਪੰਚ ਦੇ ਇਸ ਉਪਰਾਲੇ ਦਾ ਦਿਲੋਂ ਧੰਨਵਾਦ ਕਰਦੇ ਹਨ ਅਤੇ ਹਰ ਪੱਖੋਂ ਸਾਥ ਦੇਣਗੇ ਤਾਂ ਜੋ ਇਸ ਕੋਰੋਨਾ ਵਾਇਰਸ ਤੋਂ ਬਚਣ ਲਈ ਸਹਿਯੋਗ ਕਰਨ ਵਾਲਾ ਉਨ੍ਹਾਂ ਦੇ ਪਿੰਡ ਦਾ ਕੋਈ ਵੀ ਲੋੜਵੰਦ ਭੁੱਖਾ ਜਾਂ ਆਪਣੀਆਂ ਦਵਾਈਆਂ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਹੋਰ ਵੀ ਲੋਕਾਂ ਨੂੰ ਅਜਿਹੇ ਉਪਰਾਲੇ ਕਰਨ ਦੀ ਸਲਾਹ ਦਿੱਤੀ।

ਪਿੰਡ ਪੱਖੀ ਕਲਾਂ ਦੇ ਸਰਪੰਚ ਨੇ ਦੱਸਿਆ ਕਿ ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਸਰਕਾਰਾਂ ਜੋ ਵੀ ਫ਼ੈਸਲੇ ਕਰਦੀਆਂ ਹਨ ਉਹ ਸਾਰਿਆਂ ਦੇ ਹਿੱਤ ਅਤੇ ਪਰਿਵਾਰਾਂ ਦੀ ਤੰਦਰੁਸਤੀ ਲਈ ਕਰ ਰਹੀਆਂ ਹਨ। ਸਾਰਿਆਂ ਦਾ ਫਰਜ਼ ਬਣਦਾ ਹੈ ਕੇ ਉਹ ਇਸ ਵਿੱਚ ਸਰਕਾਰ ਦਾ ਪੂਰਾ ਸਾਥ ਦੇਣ।

ABOUT THE AUTHOR

...view details