ਪੰਜਾਬ

punjab

ETV Bharat / state

ਫ਼ਰੀਦਕੋਟ: ਜ਼ਿਲ੍ਹੇ 'ਚ ਸ਼ਰਤਾ ਤਹਿਤ ਖੁੱਲ੍ਹਣਗੇ ਨਿੱਜੀ ਸਕੂਲ, ਪ੍ਰਸ਼ਾਸਨ ਨੇ ਹੁਕਮ ਕੀਤੇ ਜਾਰੀ - ਸੀਬੀਐੱਸਈ

ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਸਾਰੇ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ।

ਫ਼ਰੀਦਕੋਟ: ਜ਼ਿਲ੍ਹੇ 'ਚ ਸ਼ਰਤਾ ਤਹਿਤ ਖੁੱਲ੍ਹਣਗੇ ਨਿੱਜੀ ਸਕੂਲ, ਪ੍ਰਸ਼ਾਸਨ ਨੇ ਹੁਕਮ ਕੀਤੇ ਜਾਰੀ
ਫ਼ਰੀਦਕੋਟ: ਜ਼ਿਲ੍ਹੇ 'ਚ ਸ਼ਰਤਾ ਤਹਿਤ ਖੁੱਲ੍ਹਣਗੇ ਨਿੱਜੀ ਸਕੂਲ, ਪ੍ਰਸ਼ਾਸਨ ਨੇ ਹੁਕਮ ਕੀਤੇ ਜਾਰੀ

By

Published : May 5, 2020, 8:16 PM IST

ਫ਼ਰੀਦਕੋਟ: ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਸਾਰੇ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ। ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਫ਼ਰੀਦਕੋਟ ਪ੍ਰਸ਼ਾਸਨ ਨੇ ਨਿੱਜੀ ਸਕੂਲਾਂ ਨੂੰ ਸੀਮਤ ਸਟਾਫ਼ ਨਾਲ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਫ਼ਰੀਦਕੋਟ: ਜ਼ਿਲ੍ਹੇ 'ਚ ਸ਼ਰਤਾ ਤਹਿਤ ਖੁੱਲ੍ਹਣਗੇ ਨਿੱਜੀ ਸਕੂਲ, ਪ੍ਰਸ਼ਾਸਨ ਨੇ ਹੁਕਮ ਕੀਤੇ ਜਾਰੀ

ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਨਿੱਜੀ ਸਕੂਲ ਖੋਲ੍ਹੇ ਜਾ ਸਕਦੇ ਹਨ ਪਰ ਇਨ੍ਹਾਂ ਵਿੱਚ ਵਿਦਿਆਰਥੀ ਪੜ੍ਹਾਈ ਲਈ ਨਹੀਂ ਆਉਣਗੇ। ਸਕੂਲਾਂ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਆਨ-ਲਾਈਨ ਪੜ੍ਹਾਈ ਸਕੂਲ ਤੋਂ ਹੀ ਕਰਵਾਉਣਗੇ।

ਫ਼ਰੀਦਕੋਟ: ਜ਼ਿਲ੍ਹੇ 'ਚ ਸ਼ਰਤਾ ਤਹਿਤ ਖੁੱਲ੍ਹਣਗੇ ਨਿੱਜੀ ਸਕੂਲ, ਪ੍ਰਸ਼ਾਸਨ ਨੇ ਹੁਕਮ ਕੀਤੇ ਜਾਰੀ

ਪੱਤਰ ਵਿੱਚ ਕਿਹਾ ਗਿਆ ਹੈ ਕਿ ਸੀਬੀਐੱਸਈ ਅਤੇ ਆਈਸੀਐੱਈ ਤੋਂ ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲ ਵੱਧ ਤੋਂ ਵੱਧ 10 ਕਰਮਚਾਰੀਆਂ ਨਾਲ ਸਕੂਲ ਖੋਲ ਸਕਦੇ ਹਨ। ਡਿਪਟੀ ਕਮਿਸ਼ਨਰ ਸੌਰਭ ਰਾਜ ਨੇ ਕਿਹਾ ਕਿ ਸਕੂਲਾਂ ਨੂੰ ਖੋਲ੍ਹਣ ਤੋਂ ਪਹਿਲਾ ਇਨ੍ਹਾਂ ਨੂੰ ਸੈਨੇਟਾਈਜ਼ ਕਰਨਾ ਜ਼ਰੂਰੀ ਹੋਵੇਗਾ ਅਤੇ ਕੋਰੋਨਾ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਲਾਜ਼ਮੀ ਹੋਵੇਗਾ।

ABOUT THE AUTHOR

...view details