ਫਰੀਦਕੋਟ:ਫਰੀਦਕੋਟ ਵਿਚ ਰਾਜਸਥਾਨ ਨਹਿਰ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਸੀ। ਜਿਸ ਕਤਲ ਦੀ ਗੁੱਥੀ ਨੂੰ ਪੰਜਾਬ ਪੁਲਿਸ ਨੇ ਮਹਿਜ਼ 8 ਘੰਟਿਆਂ ਵਿੱਚ ਸੁਲਝਾ ਲਿਆ ਹੈ। ਨੌਜਵਾਨ ਦੇ ਗਲੇ ਉਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਸਨ। (police solved the murder mystery in 8 hours )
ਕਤਲ ਕਰਨ ਵਾਲੇ ਗ੍ਰਿਫਤਾਰ: ਤਕ ਦੀ ਪਛਾਣ ਕੋਟਕਪੁਰਾ ਦੇ ਪਿੰਡ ਕੋਠੇ ਵੜਿੰਗ ਵਾਸੀ ਸੁਖਵੀਰ ਸਿੰਘ (30) ਵਜੋਂ ਹੋਈ ਹੈ, ਜਿਸ ਦਾ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ। ਜਿਲ੍ਹਾ ਪੁਲਿਸ ਮੁਖੀ ਰਾਜਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਨੌਜਵਾਨ ਸੁਖਵੀਰ ਸਿੰਘ ਦੀ ਲਾਸ਼ ਫਰੀਦਕੋਟ ਨਹਿਰਾਂ ਵਿਚੋਂ ਮਿਲੀ ਸੀ। ਇਸ ਮਾਮਲੇ ਵਿੱਚ 2 ਮੁਲਜ਼ਮਾਂਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ।