ਪੰਜਾਬ

punjab

ETV Bharat / state

ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦੀ ਪੁੱਛਗਿੱਛ ਦੇ ਅਧਾਰ 'ਤੇ ਚੁੱਕਿਆ ਨਿਸ਼ਾਨ ਸਿੰਘ - ਫਰੀਦਕੋਟ ਪੁਲਿਸ

ਫਰੀਦਕੋਟ ਪੁਲਿਸ ਨੇ ਗ੍ਰਿਫ਼ਤਾਰ ਕੀਤ ਗਏ ਗੈਂਗਸਟਰ ਦੀ ਪੁੱਛਗਿੱਛ ਤੋਂ ਬਾਅਦ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਹਨਾਂ ਨੇ ਨਿਸ਼ਾਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਕੁੱਲਾ ਜ਼ਿਲ੍ਹਾ ਤਰਨਤਾਰਨ ਤੋਂ 28000/- ਰੁਪਏ ਪ੍ਰਤੀ ਪਿਸਤੋਲ ਹਿਸਾਬ ਨਾਲ 4 ਤੋਂ 5 ਪਿਸਤੋਲ ਗਏ ਸਨ।

Another arrest on the basis of interrogation of arrested gangster Kuldeep alias Kipa
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਕੁਲਦੀਪ ਉਰਫ ਕੀਪਾ ਦੀ ਪੁੱਛਗਿੱਛ ਦੇ ਅਧਾਰ 'ਤੇ ਇੱਕ ਹੋਰ ਕਾਬੂ

By

Published : May 12, 2022, 9:07 AM IST

ਫਰੀਦਕੋਟ: ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਬੀਤੇ ਦਿਨੀਂ ਥਾਣਾ ਸਦਰ ਵਿੱਚ ਮੁਕੱਦਮਾ NDPS Act ਤਹਿਤ ਚਾਰ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਜਿਨ੍ਹਾਂ ਤੋਂ ਪੁਲਿਸ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਜੋ ਮੁਲਜ਼ਮ ਨੇ ਵੱਡੇ ਖੁਲਾਸੇ ਕਰ ਸਕੇ। ਇਸ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ 22 ਪਿਸਤੌਲ ਗੁਰਿੰਦਰ ਸਿੰਘ ਉਰਫ ਬਾਬਾ ਵਾਸੀ ਪਹੇਵਾ ਹਾਲ ਪਿੰਡ ਮਨਾਵਤ ਜ਼ਿਲ੍ਹਾ ਇੰਦੌਰ ਮੱਧ ਪ੍ਰਦੇਸ਼ ਤੋਂ ਸਮੱਗਲਿੰਗ ਕਰਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮਾੜੇ ਅਨਸਰਾਂ ਨੂੰ ਦਿੱਤੇ ਸੀ।

ਜਿਹਨਾਂ ਵਿੱਚ 4-5 ਪਿਸਤੌਲ ਨਿਸ਼ਾਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਕੁੱਲਾ ਜ਼ਿਲ੍ਹਾ ਤਰਨਤਾਰਨ ਨੂੰ 28000/- ਰੁਪਏ ਪ੍ਰਤੀ ਪਿਸਤੋਲ ਹਿਸਾਬ ਨਾਲ ਦਿੱਤੇ ਸਨ। ਜਿਸ ਉੱਤੇ ਸੀਆਈਏ ਸਟਾਫ ਫਰੀਦਕੋਟ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਿਸ਼ਾਨ ਸਿੰਘ ਉਕਤ ਨੂੰ ਨੇੜੇ ਸਰੀਨ ਹਸਪਤਾਲ ਬਟਾਲਾ ਰੋਡ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਦੌਰਾਨੇ ਪੁੱਛਗਿੱਛ ਇੰਕਸ਼ਾਫ ਕੀਤਾ ਕਿ ਉਸ ਦਾ ਨਜਾਇਜ ਅਸਲਾ ਮੋਹਾਲੀ, ਪਟਿਆਲਾ, ਨਿਹਾਲ ਸਿੰਘ ਵਾਲਾ ਆਦਿ ਵਿਖੇ ਉਸ ਦੇ ਸਹਿਯੋਗੀ ਮੈਂਬਰਾਂ ਕੋਲ ਪਿਆ ਹੈ। ਜੋ ਉਕਤ ਏਰੀਏ ਵਿੱਚ ਰਹਿ ਰਹੇ ਹਨ। ਜਿਸ ਨੂੰ ਨਾਲ ਲੈ ਕੇ ਮੋਹਾਲੀ, ਪਟਿਆਲਾ, ਲੁਧਿਆਣਾ, ਨਿਹਾਲ ਸਿੰਘ ਵਾਲਾ ਆਦਿ ਏਰੀਏ ਵਿੱਚ ਅਸਲੇ ਅਤੇ ਉਸ ਦੇ ਸਹਿਯੋਗੀਆਂ ਦੀ ਤਲਾਸ਼ ਕੀਤੀ ਗਈ। ਜਿਸ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਪਾਸੋਂ ਵੱਧ ਤੋਂ ਵੱਧ ਵੈਪਨਾਂ ਦੀ ਰਿਕਵਰੀ ਸਬੰਧੀ ਅਤੇ ਉਸ ਦੇ ਐਸੋਸੀਏਟ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਖ਼ਿਲਾਫ਼ ਪਹਿਲਾਂ ਵੀ ਕਰਾਈਮ ਦੇ ਕਰੀਬ 13 ਮੁਕੱਦਮੇ ਦਰਜ ਹੋਏ ਹਨ।

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਕੁਲਦੀਪ ਉਰਫ ਕੀਪਾ ਦੀ ਪੁੱਛਗਿੱਛ ਦੇ ਅਧਾਰ 'ਤੇ ਇੱਕ ਹੋਰ ਕਾਬੂ

ਇਸ ਮੌਕੇ ਐੱਸਪੀ ਬਾਲਕ੍ਰਿਸ਼ਨ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਇੱਕ ਸਦਰ ਫ਼ਰੀਦਕੋਟ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਚ ਕੁਲਦੀਪ ਉਰਫ ਕੀਪਾ ਤੋਂ ਪੁੱਛ ਪੜਤਾਲ ਕਰਨ ਉਪਰੰਤ ਇਹ ਗੱਲ ਸਾਹਮਣੇ ਆਈ ਕੇ ਨਿਸ਼ਾਨ ਸਿੰਘ ਅਤੇ ਪਲਵਿੰਦਰ ਸਿੰਘ ਬਾਬਾ ਕਪੂਰਥਲਾ ਜੇਲ੍ਹ ਵਿੱਚ ਬੰਦ ਸਨ। ਇਨ੍ਹਾਂ ਵੱਲੋਂ ਮੱਧ ਪ੍ਰਦੇਸ਼ ਤੋਂ ਲਿਆ ਕੇ 22 ਦੇ ਕਰੀਬ ਵੈਪਨ ਮੱਧ ਪ੍ਰੇਦਸ ਤੋਂ ਲਿਆ ਕੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਮਾੜੇ ਅਨਸਰਾਂ ਨੂੰ ਸਪਲਾਈ ਕੀਤੇ ਸਨ ਨਿਸ਼ਾਨ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਅੱਗੇ ਪੁੱਛ ਪੜਤਾਲ ਜਾਰੀ ਹੈ।

ਇਹ ਵੀ ਪੜ੍ਹੋ :ਮੋਹਾਲੀ ’ਚ ਧਮਾਕਾ ਮਾਮਲਾ: NIA ਅਤੇ ਫੌਜ ਦੀ ਟੀਮ ਵਲੋਂ ਜਾਂਚ, ਕੁਝ ਲੋਕਾਂ ਦੇ ਹਿਰਾਸਤ 'ਚ ਲੈਣ ਦੀ ਖ਼ਬਰ

ABOUT THE AUTHOR

...view details