ਫ਼ਰੀਦਕੋਟ: ਫ਼ਰੀਦਕੋਟ ਪੁਲਿਸ ਨੇ 6 ਅਜਿਹੇ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਜੋ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਫ਼ੜੇ ਗਏ ਮੁਲਜ਼ਮਾਂ ਤੋਂ ਸਪੇਨ ਮੇਡ ਦੇ 32 ਬੋਰ ਦੇ 2 ਪਿਸਟਲ ਅਤੇ 3 ਏਅਰ ਪਿਸਟਲ ਸਮੇਤ ਇੱਕ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਇਆ ਹੈ। ਫੜ੍ਹੇ ਗਏ ਗੈਂਗਸਟਰਾਂ 'ਚ 2 ਨਬਾਲਿਗ ਵੀ ਸ਼ਾਮਲ ਹਨ। ਐੱਸਐੱਸਪੀ ਫ਼ਰੀਦਕੋਟ ਰਾਜ ਬਚਨ ਸਿੰਘ ਸੰਧੂ ਨੇ ਪ੍ਰੈਸ ਕਾਨਫ਼ਰੰਸ ਕਰਕੇ ਦੱਸਿਆ ਕਿ ਫ਼ੜੇ ਗਏ ਗੈਂਗਸਟਰ ਭੋਲਾ ਸ਼ੂਟਰ ਨਾਲ ਸੀ ਅਤੇ ਇਹ ਗਗਨੀ ਗਰੁੱਪ ਦੇ ਨਾਂਅ ਹੇਠ ਕੰਮ ਕਰਦੇ ਸਨ।
ਫ਼ਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 6 ਗੈਂਗਸਟਰ ਹਥਿਆਰਾਂ ਸਮੇਤ ਗਿਰਫ਼ਤਾਰ
ਫ਼ਰੀਦਕੋਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗਗਨੀ ਗੈਂਗ ਦੇ 6 ਗੈਂਗਸਟਰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਗੈਂਗਸਟਰ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਫੜ੍ਹੇ ਗਏ ਗੈਂਗਸਟਰਾਂ 'ਚ 2 ਨਬਾਲਿਗ ਵੀ ਸ਼ਾਮਲ ਹਨ। ਪੁਲਿਸ ਨੇ ਗਿਰਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ 5 ਪਿਸਟਲਾਂ ਸਮੇਤ ਇੱਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫ਼ੋਟੋ
ਮੈਡੀਕਲ ਕਰਵਾਉਣ ਗਿਆ ਮੁਲਾਜ਼ਮ ਪੁਲਿਸ ਕਸਟਡੀ ਚੋਣ ਹੋਇਆ ਫ਼ਰਾਰ
ਉਹਨਾਂ ਦੱਸਿਆ ਕਿ ਫ਼ੜੇ ਗਏ ਗੈਂਗਸਟਰਾਂ 'ਤੇ ਫ਼ਰੀਦਕੋਟ ਜਿਲ੍ਹੇ ਅੰਦਰ 7 ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਫ਼ੜੇ ਗਏ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ। ਐੱਸਐੱਸਪੀ ਨੇ ਕਿਹਾ ਕਿ ਗੈਂਗਸਟਰਾਂ ਨੂੰ ਰਿਮਾਂਡ ਹਾਸਲ ਕਰਕੇ ਇਹਨਾਂ ਕੋਲੋਂ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।