ਫ਼ਰੀਦਕੋਟ: ਸਿਟੀ ਪੁਲਿਸ ਨੇ 2 ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਚੋਰਾਂ ਕੋਲੋਂ ਇੱਕ ਡਾਕਟਰ ਦੇ ਘਰੋਂ ਚੋਰੀ ਕੀਤਾ ਗਿਆ ਸਮਾਨ ਜਿਸ ਵਿੱਚੋਂ ਇੱਕ ਐਲਈਡੀ ,ਇੱਕ ਐਪਲ ਟੈਬ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਜਿਨ੍ਹਾਂ ਦੀ ਅੰਦਾਜ਼ਨ ਕੀਮਤ ਡੇਢ ਲੱਖ ਰੁਪਏ ਬਣਦੀ ਹੈ।
ਫ਼ਰੀਦਕੋਟ ਪੁਲਿਸ ਨੇ ਚੋਰੀ ਕੀਤੇ ਸਮਾਨ ਸਮੇਤ 2 ਚੋਰ ਕੀਤੇ ਕਾਬੂ - ਫ਼ਰੀਦਕੋਟ ਸਿਟੀ ਪੁਲਿਸ
ਫ਼ਰੀਦਕੋਟ ਪੁਲਿਸ ਨੇ 2 ਚੋਰਾਂ ਨੂੰ ਚੋਰੀ ਕੀਤੇ ਸਮਾਨ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਚੋਰਾਂ ਕੋਲੋਂ ਪੁਲਿਸ ਨੇ ਇੱਕ ਐਲਈਡੀ, ਇੱਕ ਐਪਲ ਟੈਬ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ।
ਜਾਣਕਾਰੀ ਦਿੰਦੇ ਥਾਣਾ ਸਿਟੀ ਫ਼ਰੀਦਕੋਟ ਦੇ ਐਸਐਚਓ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੈਡੀਕਲ ਹਸਪਤਾਲ ਵਿੱਚ ਪੀਜੀ ਦਾ ਵਿਦਿਆਰਥੀ ਜੋ ਮਿਜ਼ੋਰਮ ਦਾ ਰਹਿਣ ਵਾਲਾ ਹੈ, ਜਦੋਂ ਉਹ ਹਸਪਤਾਲ ਗਿਆ ਸੀ ਤਾਂ ਮਗਰੋਂ 2 ਚੋਰਾਂ ਨੇ ਉਸ ਦੇ ਘਰ ਦੀ ਦੀਵਾਰ ਲੰਘ ਕੇ ਘਰ ਵਿੱਚੋਂ ਇੱਕ ਐੱਲ.ਈ.ਡੀ, ਇੱਕ ਮੋਬਾਈਲ ਅਤੇ ਇੱਕ ਐਪਲ ਕੰਪਨੀ ਦਾ ਟੈਬ ਚੋਰੀ ਕਰ ਲਿਆ ਸੀ। ਜਿਸ ਦੇ ਬਾਅਦ ਮਾਮਲਾ ਦਰਜ ਕਰ ਚੋਰਾਂ ਦੀ ਮੁਸਤੈਦੀ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ ਸੀ, ਜਿਸ 'ਚ ਸਫਲਤਾ ਹਾਸਲ ਕਰਦੇ ਹੋਏ ਪੁਲਿਸ ਨੇ 2 ਚੋਰਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਪਾਸੋਂ ਚੋਰੀ ਕੀਤਾ ਹੋਇਆ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਹੈ।