ਪੰਜਾਬ

punjab

ETV Bharat / state

ਫਰੀਦਕੋਟ ਦੇ ਪਿੰਡ ਟਹਿਣਾ 'ਚ ਕੁੱਤਿਆਂ ਦੀ ਹੋ ਰਹੀ ਮੌਤ, ਲੋਕਾਂ ਵਿੱਚ ਸਹਿਮ ਦਾ ਮਾਹੌਲ - respiratory problems in dogs at Faridkot

ਫਰੀਦਕੋਟ ਦੇ ਪਿੰਡ ਟਹਿਣਾ ਵਿਚ ਕੁੱਤਿਆਂ ਵਿਚ ਸਾਹ ਸੰਬੰਧੀ ਆ ਰਹੀ ਸਮੱਸਿਆ ਕਾਰਨ ਪਿੰਡ ਵਾਸੀ ਸਹਿਮ ਗਏ ਹਨ। ਮੌਕੇ ਉੱਤੇ ਪਹੁੰਚੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੇ ਕੁੱਤਿਆਂ ਦੀ ਜਾਂਚ ਕੀਤੀ।

ਫ਼ੋਟੋ।
ਫ਼ੋਟੋ।

By

Published : Apr 6, 2020, 2:31 PM IST

ਫਰੀਦਕੋਟ: ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਲੋਕ ਆਪੋ-ਆਪਣੇ ਘਰਾਂ ਵਿਚ ਬੰਦ ਹਨ ਅਤੇ ਹਰ ਕੋਈ ਇਸ ਬਿਮਾਰੀ ਦੇ ਜਲਦ ਖ਼ਤਮ ਹੋਣ ਲਈ ਰੱਬ ਅੱਗੇ ਅਰਦਾਸ ਕਰ ਰਿਹਾ ਹੈ। ਅਜਿਹੇ ਵਿੱਚ ਵਾਪਰੀ ਕੋਈ ਵੀ ਘਟਨਾ ਲੋਕਾਂ ਵਿੱਚ ਸਹਿਮ ਪੈਦਾ ਕਰ ਰਹੀ ਹੈ ਜਿਸ ਦੀ ਤਾਜਾ ਮਿਸਾਲ ਫਰੀਦਕੋਟ ਦੇ ਨਾਲ ਲਗਦੇ ਪਿੰਡ ਟਹਿਣਾ ਵਿੱਚ ਵੇਖਣ ਨੂੰ ਮਿਲੀ।

ਵੇਖੋ ਵੀਡੀਓ

ਪਿੰਡ ਵਿੱਚ ਫਿਰ ਰਹੇ ਕੁਝ ਅਵਾਰਾ ਕੁੱਤਿਆਂ ਵਿੱਚ ਅਜੀਬ ਜਿਹੇ ਲੱਛਣ ਵੇਖਣ ਨੂੰ ਮਿਲੇ ਜਿਸ ਕਾਰਨ ਪਿੰਡ ਦੇ ਕੁਝ ਅਵਾਰਾ ਕੁੱਤਿਆਂ ਦੀ ਮੌਤ ਹੋ ਗਈ। ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਸਹਿਮ ਦਾ ਮਹੌਲ ਬਣ ਗਿਆ।

ਪਿੰਡ ਵਾਸੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਅਵਾਰਾ ਕੁੱਤਿਆਂ ਵਿੱਚ ਅਜਿਹੀ ਬਿਮਾਰੀ ਫੈਲੀ ਹੈ ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਤੇ ਇਨ੍ਹਾਂ ਵਿੱਚ ਕੋਰੋਨਾ ਵਾਇਰਸ ਤਾਂ ਨਹੀਂ ਫੈਲ ਗਿਆ। ਉਨ੍ਹਾਂ ਕੁੱਤਿਆਂ ਦੀ ਜਾਂਚ ਕਰ ਪਿੰਡ ਵਾਸੀਆਂ ਨੂੰ ਰਾਹਤ ਦੇਣ ਦੀ ਅਪੀਲ ਕੀਤੀ।

ਕੁੱਤਿਆਂ ਵਿੱਚ ਫੈਲੀ ਇਸ ਅਜੀਬ ਬਿਮਾਰੀ ਦਾ ਜਦੋਂ ਪਸ਼ੂ ਪਾਲਣ ਵਿਭਾਗ ਨੂੰ ਪਤਾ ਚੱਲਿਆ ਤਾਂ ਵਿਭਾਗ ਦੇ ਡਾਕਟਰਾਂ ਦੀ ਟੀਮ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਪਿੰਡ ਟਹਿਣਾ ਪਹੁੰਚੀ ਅਤੇ ਬਿਮਾਰ ਅਵਾਰਾ ਕੁੱਤਿਆਂ ਦੀ ਜਾਂਚ ਕਰ ਲੋਕਾਂ ਨੂੰ ਦੱਸਿਆ ਕਿ ਕੁੱਤਿਆਂ ਵਿੱਚ ਕੋਰੋਨਾ ਵਾਇਰਸ ਨਹੀਂ ਫੈਲਦਾ। ਇਸ ਲਈ ਪਿੰਡ ਵਾਸੀਆਂ ਨੂੰ ਡਰਨ ਦੀ ਕੋਈ ਲੋੜ ਨਹੀਂ।

ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਕੇਵਲ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਫੂਡ ਪੁਆਈਜ਼ਨਿੰਗ ਦੀ ਸਮੱਸਿਆ ਹੈ ਹੋਰ ਕੋਈ ਡਰਨ ਵਾਲੀ ਗੱਲ ਨਹੀਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ।

ABOUT THE AUTHOR

...view details