ਫਰੀਦਕੋਟ: ਇੰਡਸਟਰੀ ਦੇ ਨਾਮ ਤੇ ਫਰੀਦਕੋਟ ਦੀ ਇਕ ਮਾਤਰ ਸਹਿਕਾਰੀ ਸ਼ੂਗਰ ਮਿਲ ਜੋ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਹੈ ਨੂੰ ਚਾਲੂ ਕਰਵਾਉਣ ਲਈ ਲੰਬੇ ਸੰਘਰਸ਼ ਦੇ ਬਾਵਜੂਦ ਵੀ ਇਸ ਮਿਲ ਨੂੰ ਬਚਾਇਆ ਨਹੀ ਜਾ ਸਕਿਆ। ਹੁਣ ਇਸ ਖੰਡ ਮਿਲ ਦੀ 135 ਏਕੜ ਜ਼ਮੀਨ ’ਚ ਬਣੇ ਜੰਗਲਾਤ ਜਿਸ ਵਿੱਚ ਕਈ ਪ੍ਰਜਾਤੀ ਦੇ ਪੰਛੀ ਅਤੇ ਜਾਨਵਰ ਵਾਸ ਕਰ ਰਹੇ ਹਨ ਅਤੇ ਜਿਸ ਵਿੱਚ ਕਈ ਸਾਲ ਪੁਰਾਣੇ ਵਿਰਾਸਤੀ ਹਜ਼ਾਰਾਂ ਦਰੱਖਤ ਲੱਗੇ ਹੋਏ ਹਨ। ਉਨ੍ਹਾਂ ਨੂੰ ਸਰਕਾਰ ਦੇ ਹੁਕਮ ਦੇ ਬਾਅਦ ਇਨਾ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ।
ਜਿਸਨੂੰ ਲੈਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਵੱਲੋਂ ਸਰਕਾਰ ਖਿਲਾਫ ਨਰਾਜ਼ਗੀ ਜਾਹਿਰ ਕੀਤੀ ਜਾ ਰਹੀ ਹੈ ਅਤੇ ਸਰਕਾਰ ਨੂੰ ਤੁਰੰਤ ਇਸ ਨੂੰ ਰੋਕਣ ਲਈ ਬੇਨਤੀ ਕੀਤੀ ਹੈ।
ਇਸ ਮੌਕੇ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਮਹਿਜ਼ 67 ਲੱਖ ਰੁਪਏ ਦੀ ਖ਼ਾਤਰ ਸਰਕਾਰ ਵੱਲੋਂ ਸ਼ੂਗਰ ਮਿੱਲ ਦੀ 135 ਏਕੜ ਜ਼ਮੀਨ ’ਚ ਬਣੇ ਜੰਗਲਾਤ ਜਿਸ ’ਚ ਹਜ਼ਾਰਾਂ ਪ੍ਰਜਾਤੀ ਦੇ ਪੰਛੀ ਅਤੇ ਜਾਨਵਰ ਰਹਿ ਰਹੇ ਹਨ। ਇਸ ’ਚ ਲੱਗੇ ਹਜ਼ਾਰਾਂ ਵਿਰਾਸਤੀ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ। ਕੋਰੋਨਾ ਕਾਲ ਦੌਰਾਨ ਜਿੱਥੇ ਹਜ਼ਾਰਾਂ ਮਰੀਜ਼ ਆਕਸੀਜਨ ਦੀ ਕਮੀ ਦੇ ਚਲੱਦੇ ਮਰ ਰਹੇ ਹਨ, ਪਰ ਦੂਜੇ ਪਾਸੇ ਕੁਦਰਤੀ ਆਕਸੀਜਨ ਦੇ ਸੋਮਿਆਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ।