ਫਰੀਦਕੋਟ : ਫਰੀਦਕੋਟ ਦੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੇ ਆਪਣੇ ਅਧੀਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਮਰੀਜ ਦੇ ਰਿਸ਼ਤੇਦਾਰਾਂ ਦੇ ਨਾਲ ਸੁਰੱਖਿਆ ਗਾਰਡਾਂ ਵਲੋਂ ਮਾਰਕੁੱਟ ਕਰਨ ਦੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ.ਰਾਜੀਵ ਸੂਦ ਨੇ ਘਟਨਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਅਤੇ ਕਮੇਟੀ ਦੀ ਰਿਪੋਰਟ ਦੇ ਆਧਾਰ ਉੱਤੇ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਭਵਿੱਖ ਵਿੱਚ ਅਜਿਹੀਆ ਘਟਨਾਵਾਂ ਨੂੰ ਰੋਕਣ ਲਈ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੇ ਐੱਸਐੱਸਪੀ ਨੂੰ ਪੱਤਰ ਲਿਖ ਕੇ ਮੈਡੀਕਲ ਕਾਲਜ ਹਸਪਤਾਲ ਵਿੱਚ ਪੁਲਿਸ ਚੌਂਕੀ ਬਣਾਏ ਜਾਣ ਦੀ ਅਪੀਲ ਕੀਤੀ ਹੈ।
ਫਰੀਦਕੋਟ ਮੈਡੀਕਲ ਹਸਪਤਾਲ ਦੀ ਘਟਨਾ ਦੀ ਜਾਂਚ ਦੇ ਹੁਕਮ, 3 ਮੈਂਬਰੀ ਕਮੇਟੀ ਬਣਾਈ, ਮਰੀਜ਼ ਦੇ ਵਾਰਿਸਾਂ ਨਾਲ ਹੋਈ ਸੀ ਕੁੱਟਮਾਰ - ਵਾਇਸ ਚਾਂਸਲਰ ਡਾ ਰਾਜੀਵ ਸੂਦ
ਫਰੀਦਕੋਟ ਮੈਡੀਕਲ ਹਸਪਤਾਲ ਦੀ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਲਈ ਯੂਨੀਵਰਸਿਟੀ ਦੇ ਵੀਸੀ ਨੇ 3 ਮੈਂਬਰੀ ਕਮੇਟੀ ਬਣਾਈ ਹੈ। ਹਸਪਤਾਲ 'ਚ ਪੁਲਿਸ ਚੌਕੀ ਬਣਾਉਣ ਲਈ SSP ਨੂੰ ਪੱਤਰ ਲਿਖਿਆ ਹੈ।
ਮਰੀਜ਼ ਦੇ ਵਾਰਿਸਾਂ ਨਾਲ ਧੱਕਾਮੁੱਕੀ :ਇਸ ਮੌਕੇ ਜਾਣਕਾਰੀ ਦਿੰਦਿਆਂ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਮੈਡੀਕਲ ਕਾਲਜ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਦਾਖਲ ਕਰਵਾਇਆ ਗਿਆ ਸੀ, ਜਿਸਦੀ ਹਾਲਤ ਬੇਹੱਦ ਨਾਜੁਕ ਸੀ ਅਤੇ ਇਸ ਬਾਰੇ ਡਿਊਟੀ ਉੱਤੇ ਤੈਨਾਤ ਡਾਕਟਰਾਂ ਨੇ ਮਰੀਜ਼ ਦੇ ਵਾਰਸਾਂ ਨੂੰ ਜਾਣੂੰ ਕਰਵਾ ਦਿੱਤਾ ਸੀ। ਮਰੀਜ਼ ਦੀ ਮੌਤ ਹੋਣ ਦੇ ਬਾਅਦ ਵਾਰਿਸ ਭੜਕ ਗਏ ਅਤੇ ਹਾਲਾਤ ਨੂੰ ਸੰਭਾਲਦੇ ਸਮੇਂ ਮਰੀਜ਼ ਦੇ ਵਾਰਸਾਂ ਅਤੇ ਸੁਰੱਖਿਆ ਗਾਰਡਾਂ ਦੇ ਵਿੱਚ ਧੱਕਾ ਮੁੱਕੀ ਹੋਈ ਹੈ।
- ਪਿੰਡ ਮੂਸਾ ਵਿਖੇ ਪਤੀ-ਪਤਨੀ ਉੱਤੇ ਡਿੱਗੀ ਮਕਾਨ ਦੀ ਛੱਤ, ਪਤਨੀ ਦੀ ਮੌਤ, ਪਤੀ ਪਟਿਆਲਾ ਰੈਫਰ
- ਰਾਵੀ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਪਠਾਨਕੋਟ ਦੇ ਕਈ ਪਿੰਡ ਪ੍ਰਭਾਵਿਤ, ਲੋਕਾਂ ਨੇ ਕਿਹਾ- "ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ"
- Punjabi gangster Murder in Canada: ਕੈਨੇਡਾ ਵਿੱਚ ਗੈਂਗਸਟਰ ਰਵਿੰਦਰ ਸਮਰਾ ਦਾ ਗੋਲ਼ੀਆਂ ਮਾਰ ਕੇ ਕਤਲ
ਇਸ ਮਾਮਲੇ ਦੀ ਯੂਨੀਵਰਸਿਟੀ ਨੇ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ 3 ਮੈਂਬਰੀ ਕਮੇਟੀ ਦਾ ਗਠਨ ਕਰਕੇ ਕਮੇਟੀ ਨੂੰ ਦੋਵਾਂ ਪੱਖਾਂ ਨਾਲ ਗੱਲਬਾਤ ਦੇ ਆਧਾਰ ਉੱਤੇ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੀ ਹਿਦਾਇਤ ਕੀਤੀ ਗਈ ਹੈ ਤਾਂਕਿ ਭਵਿੱਖ ਵਿੱਚ ਅਜਿਹੀਆ ਘਟਨਾਵਾਂ ਰੋਕੀਆ ਜਾ ਸਕਣ। ਇਸਦੇ ਇਲਾਵਾ ਯੂਨੀਵਰਸਿਟੀ ਨੇ ਫਰੀਦਕੋਟ ਦੇ ਐੱਸਐੱਸਪੀ ਨੂੰ ਪੱਤਰ ਲਿਖਕੇ ਮੈਡੀਕਲ ਕਾਲਜ ਹਸਪਤਾਲ ਵਿੱਚ ਪੁਲਿਸ ਚੌਂਕੀ ਬਣਾਉਣ ਦੀ ਅਪੀਲ ਕੀਤੀ ਹੈ। ਪਹਿਲਾਂ ਇੱਥੇ ਪੁਲਿਸ ਚੌਂਕੀ ਚੱਲ ਰਹੀ ਸੀ ਪਰ ਕੁੱਝ ਸਮਾਂ ਪਹਿਲਾਂ ਉਸਨੂੰ ਬੰਦ ਕਰ ਦਿੱਤਾ ਸੀ।