ਪੰਜਾਬ

punjab

ETV Bharat / state

ਰੁੱਖਾਂ ਦੀ ਸਾਂਭ ਸੰਭਾਲ ਲਈ ਦਿਨ ਰਾਤ ਇੱਕ ਕਰ ਰਿਹਾ ਫ਼ਰੀਦਕੋਟ ਦਾ ਇਹ ਸਰਕਾਰੀ ਅਧਿਆਪਕ - ਬੀੜ ਸੁਸਾਇਟੀ

ਫ਼ਰੀਦਕੋਟ ਵਿੱਚ ਰੁੱਖਾਂ ਦੀ ਸਾਂਭ ਸੰਭਾਲ ਲਈ ਦਿਨ ਰਾਤ ਇੱਕ ਕਰ ਰਿਹਾ ਫ਼ਰੀਦਕੋਟ ਦਾ ਸਰਕਾਰੀ ਅਧਿਆਪਕ ਸੰਦੀਪ ਅਰੋੜਾ, ਦੋਹਾਂ ਲੱਤਾਂ ਤੋਂ ਚੱਲਣ ਫਿਰਨ ਤੋਂ ਅਸਮਰੱਥ ਅਧਿਆਪਕ ਸਵੇਰੇ-ਸਵੇਰੇ ਆਪਣੇ ਤਿੰਨ ਪਹੀਆ ਸਪੈਸ਼ਲ ਵਾਹਨ 'ਤੇ ਪਾਣੀ ਦੀਆਂ ਬਾਲਟੀਆਂ ਰੱਖ ਸ਼ਹਿਰ ਦੇ ਵੱਖ-ਵੱਖ ਰਸਤਿਆਂ 'ਤੇ ਲਗਾਏ ਪੌਦਿਆਂ ਨੂੰ ਪਾਣੀ ਪਾ ਕੇ ਪੌਦਿਆਂ ਦੀ ਦੇਖ ਭਾਲ ਕਰਦਾ ਹੈ।

ਰੁੱਖਾਂ ਦੀ ਸਾਂਭ ਸੰਭਾਲ ਲਈ ਦਿਨ ਰਾਤ ਇੱਕ ਕਰ ਰਿਹਾ ਫ਼ਰੀਦਕੋਟ ਦਾ ਇਹ ਸਰਕਾਰੀ ਅਧਿਆਪਕ
ਰੁੱਖਾਂ ਦੀ ਸਾਂਭ ਸੰਭਾਲ ਲਈ ਦਿਨ ਰਾਤ ਇੱਕ ਕਰ ਰਿਹਾ ਫ਼ਰੀਦਕੋਟ ਦਾ ਇਹ ਸਰਕਾਰੀ ਅਧਿਆਪਕ

By

Published : Aug 15, 2020, 4:49 AM IST

ਫ਼ਰੀਦਕੋਟ: ਰੁੱਖਾਂ ਦੀ ਸਾਂਭ ਸੰਭਾਲ ਲਈ ਦਿਨ ਰਾਤ ਇੱਕ ਕਰ ਰਿਹਾ ਫ਼ਰੀਦਕੋਟ ਦਾ ਸਰਕਾਰੀ ਅਧਿਆਪਕ ਸੰਦੀਪ ਅਰੋੜਾ , ਦੋਹਾਂ ਲੱਤਾਂ ਤੋਂ ਚੱਲਣ ਫਿਰਨ ਤੋਂ ਅਸਮਰੱਥ ਅਧਿਆਪਕ ਸਵੇਰੇ-ਸਵੇਰੇ ਆਪਣੇ ਤਿੰਨ ਪਹੀਆ ਸਪੈਸ਼ਲ ਵਾਹਨ 'ਤੇ ਪਾਣੀ ਦੀਆਂ ਬਾਲਟੀਆਂ ਰੱਖ ਸ਼ਹਿਰ ਦੇ ਵੱਖ-ਵੱਖ ਰਸਤਿਆਂ 'ਤੇ ਲਗਾਏ ਪੌਦਿਆਂ ਨੂੰ ਪਾਣੀ ਪਾ ਕੇ ਪੌਦਿਆਂ ਦੀ ਦੇਖ ਭਾਲ ਕਰਦਾ ਹੈ। ਸੰਦੀਪ ਅਰੋੜਾ ਵਾਤਾਵਰਣ ਦੀ ਸ਼ੁੱਧਤਾ ਅਤੇ ਹਰਿਆਵਲ ਪੱਖੋਂ ਫ਼ਰੀਦਕੋਟ ਨੂੰ ਪਹਿਲੇ ਨੰਬਰ 'ਤੇ ਦੇਖਣਾ ਚਾਹੁੰਦਾ ਹੈ।

ਰੁੱਖਾਂ ਦੀ ਸਾਂਭ ਸੰਭਾਲ ਲਈ ਦਿਨ ਰਾਤ ਇੱਕ ਕਰ ਰਿਹਾ ਫ਼ਰੀਦਕੋਟ ਦਾ ਇਹ ਸਰਕਾਰੀ ਅਧਿਆਪਕ

ਫ਼ਰੀਦਕੋਟ ਦੀ ਸੀਰ ਸੰਸਥਾ ਦਾ ਸਿਪਾਹੀ ਸੰਦੀਪ ਅਰੋੜਾ ਆਪਣੀ ਸਰੀਰਕ ਕਮੀ ਨੂੰ ਭੁੱਲ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਵਿੱਚ ਲੱਗਾ ਹੋਇਆ ਅਤੇ ਇਹ ਹਰ ਰੋਜ਼ ਸੈਂਕੜੇ ਨਵੇਂ ਲਗਾਏ ਅਤੇ ਪੁਰਾਣੇ ਪੌਦਿਆਂ ਨੂੰ ਪਾਣੀ ਦੇਣ ਦਾ ਕੰਮ ਕਰਦਾ ਹੈ। ਇਹੀ ਨਹੀਂ ਹੱਥੀਂ ਲਗਾਏ ਗਏ ਪੌਦਿਆਂ ਨੂੰ ਪਾਣੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਕਰ, ਉਨ੍ਹਾਂ ਨੂੰ ਪੌਦਿਆਂ ਤੋਂ ਰੁੱਖ ਬਣਾਉਣ ਤੱਕ ਉਸ ਦਾ ਪੂਰਾ ਯੋਗਦਾਨ ਰਹਿੰਦਾ ਹੈ। ਇਸ ਦੇ ਨਾਲ ਹੀ ਉਹ ਆਪਣੀ ਜ਼ਿੰਮੇਵਾਰੀ ਨਾਲ ਆਪਣੇ ਸਕੂਲ ਦੇ ਬੱਚਿਆਂ ਨੂੰ ਪੜ੍ਹਾ ਵੀ ਰਿਹਾ ਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਚੰਗੇ ਨਾਗਰਿਕ ਬਣਨ ਦੇ ਗੁਣ ਵੀ ਦੱਸ ਰਿਹਾ ਹੈ।

ਫ਼ਰੀਦਕੋਟ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਇੱਥੋਂ ਦੀਆਂ ਦੋ ਸਮਾਜ ਸੇਵੀ ਸੰਸਥਾਵਾਂ ਸੀਰ ਸੁਸਾਇਟੀ ਅਤੇ ਬੀੜ ਸੁਸਾਇਟੀ ਤਨਦੇਹੀ ਨਾਲ ਲੱਗੀਆਂ ਹੋਈਆਂ ਹਨ ਅਤੇ ਬੀਤੇ ਕਰੀਬ ਪੰਜ ਸਾਲਾਂ ਵਿੱਚ ਇਨ੍ਹਾਂ ਦੋਹਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਹਿਰ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ਾਨਦਾਰ ਅਤੇ ਸਜਾਵਟੀ ਪੌਦਿਆਂ ਦੇ ਨਾਲ-ਨਾਲ ਪੰਜਾਬ ਦੇ ਰਵਾਇਤੀ ਪੌਦੇ ਵੀ ਲਗਾਏ ਹਨ। ਜਿਨ੍ਹਾਂ ਵਿੱਚ ਨਿੰਮ, ਪਿੱਪਲ ਅਤੇ ਬੋਹੜ ਦੇ ਦਰੱਖਤ ਖਾਸ ਹਨ। ਇਨ੍ਹਾਂ ਦੋਹਾਂ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਸ਼ਹਿਰ ਦੇ ਅਗਾਂਹਵਧੂ ਨੌਜਵਾਨ ਨਿਰਸਵਾਰਥ ਹੋ ਕੇ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਸੀਰ ਸੁਸਾਇਟੀ ਨਾਲ ਜੁੜਿਆ ਸੰਦੀਪ ਅਰੋੜਾ ਵੀ ਸਰੀਰਕ ਪੱਖੋਂ ਕਮਜ਼ੋਰ ਦੋਹਾਂ ਲੱਤਾਂ ਤੋਂ ਅਪਾਹਜ ਹੋਣ ਦੇ ਚੱਲਦੇ ਵੀ ਸੇਵਾ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ। ਆਮ ਜ਼ਿੰਦਗੀ ਵਿੱਚ ਭਾਵੇਂ ਸੰਦੀਪ ਅਰੋੜਾ ਇੱਕ ਸਰਕਾਰੀ ਅਧਿਆਪਕ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਨਾਗਰਿਕ ਬਣਾਉਣ ਦਾ ਫ਼ਰਜ਼ ਵੀ ਅਦਾ ਕਰਦਾ ਹੈ।

ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਬੀਤੇ ਕਰੀਬ ਦਸ ਸਾਲ ਤੋਂ ਸੀਰ ਸੰਸਥਾ ਦੇ ਨਾਲ ਮਿਲ ਕੇ ਸ਼ਹਿਰ ਅੰਦਰ ਪੌਦਿਆਂ ਨੂੰ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦਾ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਕੋਈ ਮੁਸ਼ਕਲ ਨਹੀਂ ਹੈ, ਉਹ ਆਪਣੇ ਵਾਹਨ 'ਤੇ ਬਾਲਟੀਆਂ ਰੱਖ ਕੇ ਪੌਦਿਆਂ ਨੂੰ ਪਾਣੀ ਦੇ ਦਿੰਦਾ ਹੈ ਅਤੇ ਉਸ ਦਾ ਸੁਪਨਾ ਹੈ ਕਿ ਫ਼ਰੀਦਕੋਟ ਸਾਫ਼ ਸਫ਼ਾਈ ਅਤੇ ਹਰਿਆਵਲ ਪੱਖੋਂ ਪੰਜਾਬ ਦਾ ਨੰਬਰ ਇਕ ਸ਼ਹਿਰ ਬਣੇ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਨੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਅੰਦਰ ਪੰਜਾਬ ਦੇ ਰਵਾਇਤੀ ਪੌਦੇ ਲਗਾਏ ਹਨ। ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।

ਇਸ ਮੌਕੇ ਗੱਲਬਾਤ ਕਰਨਾ ਸ਼ਹਿਰ ਵਾਸੀਆਂ ਨੇ ਕਿਹਾ ਅਰੋੜਾ ਨੂੰ ਉਹ ਬੜੇ ਚਿਰ ਤੋਂ ਪੌਦਿਆਂ ਦੀ ਦੇਖ ਭਾਲ ਅਤੇ ਸਾਂਭ ਸੰਭਾਲ ਕਰਦੇ ਵੇਖਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਇਸ ਤੋਂ ਪ੍ਰਭਾਵਿਤ ਹੋ ਕੇ ਸਿਰ ਸੰਸਥਾ ਨਾਲ ਜੁੜੇ ਅਤੇ ਹੁਣ ਬੀਤੇ ਕਰੀਬ ਪੰਜ ਵਰ੍ਹਿਆਂ ਤੋਂ ਉਹ ਵੀ ਲਗਾਤਾਰ ਇਸ ਸੇਵਾ ਵਿੱਚ ਉਨ੍ਹਾਂ ਦੇ ਨਾਲ ਸਹਿਯੋਗ ਕਰਦੇ ਆ ਰਹੇ ਹਨ।

ABOUT THE AUTHOR

...view details