ਪੰਜਾਬ

punjab

ETV Bharat / state

ਕਿਸਾਨਾਂ ਦੀਆਂ ਧੀਆਂ ਨੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਮਾਰੀ ਬਾਜ਼ੀ - ਪੰਜਾਬ ਭਰ ਵਿਚੋਂ ਅਵਲ ਗਗਨਦੀਪ ਕੌਰ

ਫਰੀਦਕੋਟ ਦੀਆਂ ਨੇ ਵਿਦਿਆਰਥਣਾਂ ਨੇ 10ਵੀਂ ਦੇ ਨਤੀਜ਼ਿਆਂ 'ਚ ਪਹਿਲਾ ਅਤੇ ਦੂਸਰਾ ਸਥਾਨ ਲੈ ਕੇ ਸੂਬੇ ਭਰ 'ਚ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਹ ਵਿਦਿਆਰਥਣਾਂ ਕਿਸਾਨ ਪਰਿਵਾਰ ਨਾਲ ਸਬੰਧਿਤ ਹਨ।

ਧੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਵਿਚ ਮਾਰੀ ਬਾਜ਼ੀ
ਧੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਵਿਚ ਮਾਰੀ ਬਾਜ਼ੀ

By

Published : May 27, 2023, 7:26 AM IST

ਫਰੀਦਕੋਟ:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਐਲਾਨੇ ਗਏ ਕੀਤੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਵਿੱਚ ਸਥਿਤ ਸੰਤ ਮੋਹਨ ਦਾਸ ਸੀਨੀਅਰ ਸਕੈਂਡਰੀ ਸਕੂਲ ਦੀ ਨੇ ਵਿਦਿਆਰਥਣ ਗਗਨਦੀਪ ਕੌਰ ਨੇ 650 ਵਿੱਚੋਂ 650 ਅੰਕ ਯਾਨੀ 100 ਫੀਸਦੀ ਅੰਕ ਲੈ ਕੇ ਸੂਬੇ ਭਰ ਵਿਚੋਂ ਅਵਲ ਰਹੀ ਜਦੋਂਕਿ ਇਸੇ ਸਕੂਲ ਦੀ ਹੀ ਵਿਦਿਆਰਥਣ ਨਵਜੋਤ 648 ਨੰਬਰ ਲੈ ਕੇ ਦੂਜੇ ਨੰਬਰ 'ਤੇ ਰਹੀ। ਇਸ ਮਾਣਮੱਤੀ ਪ੍ਰਾਪਤੀ ਲਈ ਸਕੂਲ ਪ੍ਰਬੰਧਕਾਂ ਵਲੋਂ ਦੋਨੋ ਵਿਿਦਆਰਥਣਾਂ ਦੇ ਨਾਲ ਹੀ ਮੈਰਿਟ ਵਿੱਚ ਜਗ੍ਹਾ ਬਣਾਉਣ ਵਾਲੇ ਹੋਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ।

ਗਗਨਦੀਪ ਦਾ ਸੁਫ਼ਨਾ: ਸਕੂਲ ਦੇ ਚੇਅਰਮੈਨ ਰਾਜੂ ਥਾਪਰ ਨੇ ਨੇ ਵਿਦਿਆਰਥਣਾਂ ਦੀ ਪ੍ਰਾਪਤੀ ਤੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਕੋਟਸੁਖੀਆ ਪਿੰਡ ਦਾ ਨਾਮ ਰੋਸ਼ਨ ਹੋਇਆ ਹੈ। 2023 ਵਿੱਚ ਦਸਵੀਂ ਜਮਾਤ ਦੇ ਨਤੀਜੇ ਵਿਚ ਪੰਜਾਬ ਭਰ ਵਿਚੋਂ ਅਵਲ ਰਹਿਣ ਵਾਲੀ ਗਗਨਦੀਪ ਕੌਰ ਨੇ ਕਿਹਾ ਕਿ ਉਸ ਦਾ ਸੁਫ਼ਨਾ ਬੈਂਕਿਗ ਸੈਕਟਰ ਵਿੱਚ ਸਫਲ ਹੋਣ ਦਾ ਹੈ। ਇਸਦੇ ਲਈ ਉਸਨੇ ਆਪਣਾ ਲਕਸ਼ ਨਿਰਧਾਰਤ ਕਰ ਲਿਆ ਹੈ। ਉਹ ਰੋਜ਼ਾਨਾ ਆਪਣੇ ਕੋਰਸ ਦੀ ਪੜਾਈ ਕਰਦੀ ਰਹੀ ਹੈ। ਪੜ੍ਹਾਈ ਲਈ ਔਸਤਨ ਉਹ ਸਵੇਰੇ-ਸ਼ਾਮ ਮਿਲਕੇ ਰੋਜ਼ਾਨਾ ਲਗਭਗ ਪੰਜ ਘੰਟੇ ਸਮਾਂ ਕੱਢ ਲੈਂਦੀ ਹੈ। ਉਹਨਾਂ ਕਿਹਾ ਕਿ ਉਸ ਦੀ ਸਫਲਤਾ ਵਿੱਚ ਉਸ ਦੇ ਮਾਤਾ - ਪਿਤਾ ਦੇ ਨਾਲ ਨਾਲ ਸਕੂਲ ਦੇ ਅਧਿਆਪਕਾਂ ਦਾ ਅਹਿਮ ਰੋਲ ਰਿਹਾ ਹੈ ।

ਕੈਰਮਬੋਰਡ ਦੀ ਖਿਡਾਰੀ:ਗਗਨਦੀਪ ਨੇ ਜਿੱਥੇ ਪੜਾਈ 'ਚ ਅਵੱਲ ਆ ਕੇ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਉੱਤੇ ਤੁਹਾਨੂੰ ਦੱਸ ਦਈਏ ਕਿ ਗਗਨਦੀਪ ਕੈਰਮਬੋਰਡ ਦੀ ਵੀ ਇੱਕ ਵਧੀਆ ਖਿਡਾਰੀ ਵੀ ਹੈ। ਗਗਨ ਨੇ ਕੈਰਮਬੋਰਡ ਦੀ ਖੇਡ 'ਚ ਪੰਜਾਬ ਪੱਧਰ 'ਤੇ ਹੋਏ ਮੁਕਾਬਿਲਆਂ ਵਿਚ ਸੋਨ ਤਗਮਾਂ ਜਿੱਤ ਕੇ ਆਪਣੀ ਸਮਝਦਾਰੀ ਦੇ ਝੰਡੇ ਗੱਡ ਚੁੱਕੀ ਹੈ।

ਗਗਨ ਦੇ ਪਿਤਾ ਦੀ ਖੁਸ਼ੀ:ਵਿਦਿਆਰਥਣ ਗਗਨਦੀਪ ਕੌਰ ਦੇ ਪਿਤਾ ਗੁਰਸੇਵਕ ਸਿੰਘ ਨੇ ਧੀ ਦੀ ਸਫ਼ਲਤਾ 'ਤੇ ਖੁਸ਼ੀ ਜਤਾਈ ਹੈ। ਉਹਨਾਂ ਦੱਸਿਆ ਕਿ ਉਨ੍ਹਾਂ ਦੀ ਧੀ ਸ਼ੁਰੂ ਤੋਂ ਹੀ ਪੜਾਈ ਵਿੱਚ ਚੰਗੀ ਰਹੀ ਹੈ। ਅੱਜ ਉਸਨੇ ਪੂਰੇ ਪੰਜਾਬ ਵਿੱਚ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਉਹ ਆਪਣੀ ਧੀ ਦੀ ਅੱਗੇ ਦੀ ਪੜਾਈ ਲਈ ਉਹ ਸਭ ਕੁੱਝ ਕਰਨਗੇ ਜੋ ਉਸਦੀ ਸਫਲਤਾ ਲਈ ਜਰੂਰੀ ਹੋਵੇਗਾ।

ਨਵਜੋਤ ਦੀ ਸਫ਼ਲਤਾ:2023 ਵਿੱਚ ਦਸਵੀਂ ਜਮਾਤ ਦੇ ਨਤੀਜੇ ਵਿੱਚ ਸੂਬੇ ਵਿੱਚ ਦੂਜੇ ਸਥਾਨ 'ਤੇ ਰਹਿਣ ਵਾਲੀ ਨਵਜੋਤ ਕੌਰ ਨੇ ਦੱਸਿਆ ਕਿ ਉਸ ਦਾ ਸੁਫ਼ਨਾ ਇੰਜੀਨੀਅਰ ਬਨਣ ਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਦੇ ਨਾਲ ਪੜ੍ਹਨ ਵਾਲੀ ਗਗਨਦੀਪ ਕੌਰ ਅਵੱਲ ਆਈ ਹੈ ਅਤੇ ਉਸ ਦੇ ਦੋ ਨੰਬਰ ਗਗਨਦੀਪ ਕੌਰ ਤੋਂ ਘੱਟ ਹਨ। ਇਸ ਲਈ ਉਹ ਦੂਜੇ ਸਥਾਨ 'ਤੇ ਰਹਿ ਗਈ ਹੈ। ਨਵਜੋਤ ਨੇ ਕਿਹਾ ਕਿ ਕੋਈ ਗੱਲ ਨਹੀਂ ਹੈ ਮੈਂ ਅੱਗੇ ਤੋਂ ਹੋਰ ਮਿਹਨਤ ਕਰਾਂਗੀ ਅਤੇ ਅੱਗੇ ਵਧਾਂਗੀ। ਨਵਜੋਤ ਕੌਰ ਨੇ ਕਿਹਾ ਕਿ ਉਹ ਰੋਜ਼ਾਨਾ ਸਾਢੇ ਚਾਰ ਤੋਂ ਪੰਜ ਘੰਟੇ ਪੜਾਈ ਕਰਦੀ ਹੈ । ਉਹ ਕੈਰਮਬੋਰਡ ਵਿਚ ਸੂਬਾ ਪੱਧਰ ਤੇ ਗਗਨਦੀਪ ਦੇ ਨਾਲ ਹੀ ਖੇਡ ਚੁੱਕੀ ਹੈ । ਉਹ ਵਿਦੇਸ਼ ਵਿੱਚ ਜਾਕੇ ਪੈਸੇ ਕਮਾ ਕੇ ਆਵੇਗੀ ਅਤੇ ਫਿਰ ਇੱਥੇ ਕੰਮ ਕਰੇਗੀ । ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਕਿਸਾਨ ਪਿਤਾ ਅਤੇ ਅਧਿਆਪਕ ਨੂੰ ਦਿੰਦੀ ਹੈ ।

ਵਿਦਿਆਰਥਣਾਂ ਦੀ ਹੌਂਸਲਾ ਅਫਜਾਈ:ਇਸ ਮੌਕੇ ਨੇ ਵਿਦਿਆਰਥਣਾਂ ਦੀ ਹੌਂਸਲਾ ਅਫਜਾਈ ਕਰਨ ਪਹੁੰਚੇ ਜ਼ਿਲ੍ਹਾ ਫਰੀਦਕੋਟ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ ਨੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ABOUT THE AUTHOR

...view details