ਫਰੀਦਕੋਟ :ਬੀਤੇ ਦਿਨੀਂ ਫਰੀਦਕੋਟ ਦੇ ਜਿਲ੍ਹਾ ਟੀ.ਬੀ ਕਲੀਨਿਕ 'ਚ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਹਰਮਨਦੀਪ ਅਰੋੜਾ ਨੂੰ ਡਾਕਟਰ ਮਨਦੀਪ ਕੌਰ ਖੰਗੂੜਾ, ਸਹਾਇਕ ਸਿਵਲ ਸਰਜਨ ਕਮ ਜਿਲ੍ਹਾ ਟੀ ਬੀ ਅਫ਼ਸਰ ਵੱਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਕਰਕੇ ਖੁਦਕੁਸ਼ੀ ਲਈ ਮਜਬੂਰ ਕੀਤੇ ਜਾਣ ਦੇ ਇਲਜ਼ਾਮਾਂ ਤੋਂ ਬਾਅਦ ਹਸਪਤਾਲ ਮੁਲਾਜਮਾਂ ਵੱਲੋਂ ਇੱਕ ਦਿਨ ਦਾ ਰੋਸ ਮੁਜਾਹਰਾ ਕੀਤਾ ਗਿਆ। ਇਸ ਦੌਰਾਨ ਸਾਰੇ ਮੁਲਾਜ਼ਮਾਂ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਡਾਕਟਰ ਵੱਲੋਂ ਬਹੁਤ ਹੀ ਬੁਰਾ ਵਤੀਰਾ ਕੀਤਾ ਜਾਂਦਾ ਹੈ ਜਿਸ ਕਾਰਨ ਹਰ ਕੋਈ ਪ੍ਰੇਸ਼ਾਨ ਹੈ। ਇਸ ਕਾਰਨ ਸਾਨੂ ਮਜਬੂਰੀ ਵੱਸ ਧਰਨਾ ਦੇਣਾ ਪੈ ਰਿਹਾ ਹੈ ਕਿ ਮੈਡਮ ਨੂੰ ਇਸ ਥਾਂ ਤੋਂ ਬਦਲਿਆ ਜਾਵੇ ਜਾਂ ਫਿਰ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। Faridkot civil hospital employees protest
ਧਮਕੀਆਂ ਭਰੇ ਲਹਿਜ਼ੇ ਤੋਂ ਪਰੇਸ਼ਾਨ ਮੁਲਾਜ਼ਮ:ਧਰਨਾ ਦੇ ਰਹੇ ਫਰੀਦਕੋਟ ਦੇ ਸਿਵਲ ਹਸਤਾਲਾਂ ਦੇ ਮੁਲਾਜ਼ਮਾਂ ਨੇ ਉਕਤ ਡਾਕਟਰ ਦੇ ਕੰਮ ਕਰਨ ਵਾਲੇ ਬਲੌਕ ਨੂੰ ਤਾਲਾ ਮਾਰ ਦਿੱਤਾ। ਇਸ ਦੌਰਾਨ ਉਹਨਾਂ ਕਿਹਾ ਕਿ ਡਾ.ਮਨਦੀਪ ਕੌਰ ਖੰਗੂੜਾ ਤੋਂ ਸਿਹਤ ਵਿਭਾਗ ਵਿੱਚ ਕੰਮ ਕਰਦੇ ਕਲੈਰੀਕਲ ਕਾਮੇ,ਫੀਲਡ ਵਿੱਚ ਕੰਮ ਕਰਦੇ ਪੈਰਾ ਮੈਡੀਕਲ ਕਾਮੇ, ਮੈਲਟੀਪਰਪਜ਼ ਕਾਮੇ, ਐਨ.ਐਚ.ਐਮ ਕਾਮੇ ਬੜੇ ਲੰਮੇ ਸਮੇਂ ਤੋਂ ਉਸ ਦੇ ਮਾੜੇ ਵਤੀਰੇ ਕਾਰਨ ਅਤੇ ਧਮਕੀਆਂ ਭਰੇ ਲਹਿਜ਼ੇ ਤੋਂ ਪਰੇਸ਼ਾਨ ਚੱਲਦੇ ਆ ਰਹੇ ਹਨ। ਇਹ ਸਾਰਾ ਮਾਮਲਾ ਪਹਿਲਾਂ ਵੀ ਕਈ ਵਾਰ ਸਿਹਤ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਇਸ ਅਫ਼ਸਰ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੋਈ। ਜਿਸਦੇ ਰੋਸ ਵਜੋਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਹਾਇਕ ਸਿਵਲ ਸਰਜਨ ਡਾ.ਮਨਦੀਪ ਕੌਰ ਖੰਗੂੜਾ ਦੇ ਖ਼ਿਲਾਫ਼ ਪਰਜਾ ਦਰਜ ਕਰਨ ਅਤੇ ਜਿਲ੍ਹੇ ਤੋਂ ਬਾਹਰ ਬਦਲੀ ਕਰਨ ਲਈ ਪਿਛਲੇ ਦਿਨ੍ਹੀਂ ਇਕ ਮੰਗ ਪੱਤਰ ਮਾਨਯੋਗ ਸਿਹਤ ਮੰਤਰੀ ਨੂੰ ਵੀ ਦਿੱਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ।