ਫ਼ਰੀਦਕੋਟ: ਕਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆਂ ਨੂੰ ਵਕਤ ਪਾ ਰੱਖਿਆ ਹੈ ਉੱਥੇ ਹੀ ਇਸ ਭਿਆਨਕ ਬਿਮਾਰੀ ਦੇ ਚਲਦੇ ਭਾਈਚਾਰਕ ਸਾਂਝ ਵੀ ਲੋਕਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ। ਹਰ ਕੋਈ ਇਸ ਮੁਸੀਬਤ ਦੇ ਸਮੇਂ ਵਿੱਚ ਆਪਣੇ ਫਰਜ਼ ਅਤੇ ਡਿਉਟੀ ਨੂੰ ਤਨਦੇਹੀ ਨਾਲ ਨਿਭਾ ਰਿਹਾ ਹੈ।
ਲੌਕਡਾਊਨ ਦੌਰਾਨ ਲੋਕਾਂ ਦੀ ਖ਼ੁਸ਼ੀਆਂ ਦਾ ਧਿਆਨ ਰੱਖ ਰਿਹਾ ਪ੍ਰਸ਼ਾਸਨ, ਬੱਚੇ ਦਾ ਘਰ ਜਾ ਮਨਾਇਆ ਜਨਮਦਿਨ
ਫ਼ਰੀਦਕੋਟ ਪ੍ਰਸ਼ਾਸਨ ਨੇ ਨਾਂਦੇੜ ਸਾਹਿਬ ਤੋਂ ਸਰਧਾਲੂਆਂ ਨੂੰ ਵਾਪਸ ਲੈ ਕੇ ਆਏ ਅਤੇ ਏਕਾਂਤਵਾਸ 'ਚ ਰੱਖੇ ਗਏ ਡਰਾਇਵਰ ਤਰਸੇਮ ਸਿੰਘ ਦੇ ਮੁੰਡੇ ਦਾ ਉਸ ਦੇ ਘਰ ਜਾ ਕੇ ਜਨਮਦਿਨ ਮਨਾਇਆ ਹੈ। ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾਂ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।
ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਫਰੀਦਕੋਟ ਸ਼ਹਿਰ ਅੰਦਰ, ਬੀਤੇ ਦਿਨੀ ਫਰੀਦਕੋਟ ਦਾ ਤਰਸੇਮ ਸਿੰਘ ਜੋ ਪੀਆਰਟੀਸੀ 'ਚ ਬੱਸ ਡਰਾਈਵਰ ਹੈ, ਨਾਂਦੇੜ ਸਾਹਿਬ ਤੋਂ ਸਰਧਾਲੂਆਂ ਨੂੰ ਲੈ ਕੇ ਫ਼ਰੀਦਕੋਟ ਪਹੁੰਚਿਆ ਸੀ ਜਿਸ ਨੂੰ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਤਰਸੇਮ ਸਿੰਘ ਦੇ 10 ਸਾਲਾ ਲੜਕੇ ਦਾ ਜਨਮ ਦਿਨ ਸੀ ਜਿਸ ਦੀ ਜਾਣਕਾਰੀ ਤਰਸੇਮ ਨੇ ਜ਼ਿਲ੍ਹੇ ਦੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੂੰ ਦਿੱਤੀ ਸੀ। ਬਰਾੜ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਬਜਾਰ ਤੋਂ ਕੇਕ ਲੈ ਕੇ ਬੱਚੇ ਦੇ ਘਰ ਜਾ ਉਸ ਦਾ ਜਨਮਦਿਨ ਮਨਾਇਆ।
ਪ੍ਰਸ਼ਾਸਨ ਦੇ ਇਸ ਕੰਮ ਨਾਲ ਬੱਚੇ ਸਣੇ ਜਿੱਥੇ ਤਰਸੇਮ ਦਾ ਸਾਰਾ ਪਰਿਵਾਰ ਖ਼ੁਸ਼ ਨਜ਼ਰ ਆਇਆ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ।