ਫਰੀਦਕੋਟ: ਕੇਂਦਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ (Three agricultural laws) ਖਿਲਾਫ ਦੇਸ਼ ਦੇ ਕਿਸਾਨਾਂ ਦੇ ਸੰਘਰਸ ਨੂੰ ਅੱਜ ਪੂਰਾ ਇੱਕ ਸਾਲ ਦਾ ਸਮਾਂ ਹੋ ਗਿਆ। ਇਸ ਦੇ ਨਾਲ ਹੀ ਕਿਸਾਨਾਂ ਦਾ ਸੰਘਰਸ (Kissan Andolan) ਹਾਲੇ ਵੀ ਜਿਉਂ ਦਾ ਤਿਉਂ ਚੱਲ ਰਿਹਾ ਹੈ। ਇਸ ਸੰਘਰਸ਼ ਦੌਰਾਨ ਕਰੀਬ 700 ਤੋਂ ਵੱਧ ਕਿਸਾਨ ਮੌਤ ਦੀ ਗੂੜੀ ਨੀਂਦੇ ਜਾ ਸੁੱਤੇ ਪਰ ਹੌਂਸਲਾ ਨਹੀਂ ਹਾਰਿਆ ਅਤੇ ਪਿਛਲੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ (Prime Minister) ਨੂੰ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪਿਆ।
ਇਸ 1 ਸਾਲ ਦੇ ਦੌਰਾਨ ਕਿਸਾਨ ਸੰਘਰਸ (peasant struggle) 'ਚ ਜਾਨਾ ਗਵਾਉਣ ਵਾਲੇ ਕਿਸਾਨਾਂ ਦੇ ਨਾਮ 'ਤੇ ਪੰਜਾਬ ਅੰਦਰ ਸਿਆਸਤ ਜੋਰਾਂ 'ਤੇ ਹੈ, ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ (Political parties) ਵੱਲੋਂ ਸੂਬੇ ਅੰਦਰ ਹੋਣ ਜਾ ਰਹੀਆਂ ਅਗਾਮੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਇਸ ਮੁੱਦੇ ਨੂੰ ਚੋਣ ਮੁੱਦੇ ਵਜੋਂ ਵਰਤਿਆ ਜਾ ਰਿਹਾ।
ਅਜਿਹੇ 'ਚ ਪੰਜਾਬ 'ਚ ਸੱਤਾਧਾਰੀ ਪਾਰਟੀ ਵੱਲੋਂ ਵੱਡੇ ਪੱਧਰ 'ਤੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charnjeet SIngh Channi) ਦੀ ਅਗਵਾਈ ਹੇਠ ਕਿਸਾਨ ਸੰਘਰਸ ਦੇ ਸਹੀਦਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਪਰ ਇਸ ਦੀ ਅਸਲ ਹਕੀਕਤ ਕੀ ਹੈ ਇਸ ਬਾਰੇ ਪਤਾ ਉਦੋਂ ਚੱਲਿਆ ਜਦੋਂ ਫਰਦਿਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਅਧੀਨ ਪੈਂਦੇ ਪਿੰਡ ਕੋਠੇ ਵੜਿੰਗ ਦੇ ਕਿਸਾਨ ਸੰਘਰਸ 'ਚ ਸਹੀਦ ਹੋਏ 23 ਸਾਲਾ ਨੌਜਵਾਨ ਸੰਦੀਪ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ।
ਜਦੋਂ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਮ੍ਰਿਤਕ ਸੰਦੀਪ ਸਿੰਘ ਦੇ ਚਾਚੇ ਅਤੇ ਦਾਦੇ ਨੇ ਕਿਹਾ ਕਿ ਉਹਨਾਂ ਦੇ ਤਿੰਨ ਪਰਿਵਾਰਾਂ 'ਚ ਸਿਰਫ 2 ਲੜਕੇ ਸਨ, ਜਿੰਨਾਂ 'ਚ ਸਨਦੀਪ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਸੰਦੀਪ ਦੇ ਜਾਣ ਤੋਂ ਬਾਅਦ ਪਰਿਵਾਰ ਦਾ ਬਹੁਤ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਸੰਦੀਪ ਦਾ ਪਿਤਾ ਜੋ ਸਿਹਤ ਪੱਖੋਂ ਠੀਕ ਨਹੀਂ ਹੈ, ਉਹ ਅੱਜ ਵੀ ਕਿਸਾਨ ਸੰਘਰਸ 'ਚ ਗਿਆ ਹੋਇਆ ਹੈ।