ਫਰੀਦਕੋਟ: ਜ਼ਿਲ੍ਹੇ ਤੋਂ ਇੱਕ ਪਰਿਵਾਰ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਪਰਿਵਾਰ ਗਿਆ ਹੋਇਆ ਸੀ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨਾਲ 11 ਜੂਨ ਰਾਤ 9 ਵਜੇ ਤੋਂ ਬਾਅਦ ਉਨ੍ਹਾਂ ਨਾਲ ਕੋਈ ਸਪੰਰਕ ਨਹੀਂ ਹੋਇਆ।
ਦੱਸ ਦਈਏ ਕਿ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪਰੋਟ ਦਰਜ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ’ਚ ਪਤੀ ਪਤਨੀ ਅਤੇ 2 ਬੱਚੇ ਸ਼ਾਮਲ ਹਨ। ਲਾਪਤਾ ਪਰਿਵਾਰ ਫਰੀਦਕੋਟ ਦੀ ਭਾਨ ਸਿੰਘ ਕਲੋਨੀ ਗਲੀ ਨੰਬਰ 6 ਦਾ ਦੱਸਿਆ ਜਾ ਰਿਹਾ ਹੈ। ਮਾਮਲੇ ਸਬੰਧੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਇਸ ਸਬੰਧੀ ਇਸ਼ਤਿਹਾਰ ਵੀ ਕੱਢਿਆ ਗਿਆ ਹੈ।
ਲਾਪਤਾ ਪਰਿਵਾਰ ਦੇ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਪੂਰਾ ਪਰਿਵਾਰ ਛੁੱਟੀਆਂ ਮਨਾਉਣ ਦੇ ਲਈ ਬਾਹਰ ਗਿਆ ਹੋਇਆ ਸੀ। 11 ਜੂਨ ਨੂੰ ਰਾਤ ਦੇ ਕਰੀਬ 9 ਵਜੇ ਫੋਨ ਆਇਆ ਸੀ ਕਿ ਉਹ ਆਪਣੇ ਘਰ ਫਰੀਦਕੋਟ ਆਉਣ ਲੱਗੇ ਹਨ, ਇਸ ਤੋਂ ਬਾਅਦ ਉਨ੍ਹਾਂ ਦਾ ਫੋਨ ਨਹੀਂ ਲੱਗਿਆ। ਇਸ ਤੋਂ ਬਾਅਦ ਜਦੋ ਮਹਿਲਾ ਦੇ ਪਿਤਾ ਉਸਦੇ ਘਰ ਉਨ੍ਹਾਂ ਨੂੰ ਮਿਲਣ ਲਈ ਗਏ ਤਾਂ ਘਰ ਚ ਪੂਰਾ ਪਰਿਵਾਰ ਨਹੀਂ ਪਹੁੰਚਿਆ ਸੀ।
ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਕੋਲੋਂ ਉਨ੍ਹਾਂ ਬਾਰੇ ਜਾਣਕਾਰੀ ਲਈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:ਜੇਲ੍ਹ ’ਚ ਬੰਦ ਸਿੱਖ ਰਾਜੋਆਣਾ ਦੀ ਕੌਮ ਨੂੰ ਚਿੱਠੀ, ਭੈਣ ਕਮਲਦੀਪ ਕੌਰ ਲਈ ਕੀਤੀ ਇਹ ਬੇਨਤੀ