ਪੰਜਾਬ

punjab

ETV Bharat / state

ਜਾਅਲੀ ਕੋਰੋਨਾ ਰਿਪੋਰਟ ਬਣਾਉਣ ਦਾ ਧੰਦਾ ਬੇਨਕਾਬ - ਕੋਰੋਨਾ ਵਾਇਰਸ

ਫਰੀਦਕੋਟ ਵਿਚ ਜਾਅਲੀ ਕੋਰੋਨਾ ਰਿਪੋਰਟ ਬਣਾਉਣ ਦਾ ਧੰਦਾ ਕਰਨ ਵਾਲਿਆਂ ਉਤੇ ਪੁਲਿਸ ਨੇ ਸ਼ਿਕੰਜਾ ਕੱਸਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਕੋਰੋਨਾ ਦੀਆਂ ਜਾਅਲੀ ਰਿਪੋਰਟ ਬਣਾ ਕੇ ਦਿੰਦੇ ਸਨ।

ਜਾਅਲੀ ਕੋਰੋਨਾ ਰਿਪੋਰਟ ਬਣਾਉਣ ਦਾ ਧੰਦਾ ਬੇਨਕਾਬ
ਜਾਅਲੀ ਕੋਰੋਨਾ ਰਿਪੋਰਟ ਬਣਾਉਣ ਦਾ ਧੰਦਾ ਬੇਨਕਾਬ

By

Published : May 20, 2021, 10:38 PM IST

ਫਰੀਦਕੋਟ: ਕੋਰੋਨਾ ਵਾਇਰਸ ਦੀਆਂ ਫਰਜ਼ੀ ਰਿਪੋਰਟਾਂ ਤਿਆਰ ਕਰ ਕੇ ਦੇਣ ਦਾ ਮਾਮਲਾ ਸਾਹਮਣੇ ਆਇਆ। ਫਰੀਦਕੋਟ ਦੀ CIA ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਇਕ ਮੈਡੀਕਲ ਸਟੋਰ ਸੰਚਾਲਕ ਅਤੇ ਇਕ ਨਿੱਜੀ ਲੈਬ ਦੇ ਮੁਲਾਜ਼ਮ ਨੂੰ ਕਾਬੂ ਕਰ ਦਾਅਵਾ ਕੀਤਾ ਕਿ ਇਹ ਲੋਕ ਅਜਿਹੇ ਲੋਕਾਂ ਦੀਆਂ ਕੋਵਿਡ ਰਿਪੋਰਟਾਂ ਬਿਨਾਂ ਸੈਂਪਲ ਲੈ ਨੈਗਟਿਵ ਜਾ ਪੋਜ਼ਟਿਵ ਬਣਾ ਕੇ ਦਿੰਦੇ ਸਨ ਜੋ ਆਪਣੇ ਕਿਸੇ ਲਾਹੇ ਲਈ ਨੈਗਟਿਵ ਜਾ ਪੌਜ਼ਟਿਵ ਰਿਪੋਰਟ ਮੰਗਦੇ ਸਨ।

ਜਾਅਲੀ ਕੋਰੋਨਾ ਰਿਪੋਰਟ ਬਣਾਉਣ ਦਾ ਧੰਦਾ ਬੇਨਕਾਬ
ਜਾਣਕਾਰੀ ਦਿੰਦੇ ਹੋਏ CIA ਫਰੀਦਕੋਟ ਦੇ ਇੰਚਾਰਜ ਅਮ੍ਰਿਤਪਾਲ ਸਿੰਘ ਭੱਟੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਸਾਹਮਣੇ ਇਕ ਮੈਡੀਕਲ ਸਟੋਰ ਸੰਚਾਲਕ ਲੋਕਾਂ ਨੂੰ ਪੈਸੇ ਲੈ ਕੇ ਕਰੋਨਾ ਵਾਇਰਸ ਦੀਆਂ ਫਰਜ਼ੀ ਰਿਪੋਰਟਾਂ ਤਿਆਰ ਕਰ ਕੇ ਦਿੰਦਾ ਹੈ।

ਉਹਨਾਂ ਦੱਸਿਆ ਹੈ ਕਿ ਅਸੀਂ ਟ੍ਰੈਪ ਲਗਾ ਕੇ ਆਪਣਾ ਇਕ ਬੰਦਾ ਇਹਨਾਂ ਪਾਸ ਭੇਜਿਆ।ਜਿਸ ਨੇ ਇਹਨਾਂ ਤੋਂ ਕੋਰੋਨਾ ਵਾਇਰਸ ਦੀ ਰਿਪੋਰਟ ਕਰਵਾਏ ਜਾਣ ਬਾਰੇ ਗੱਲਬਾਤ ਕੀਤੀ ਅਤੇ ਇਹਨਾਂ ਨੇ ਉਸ ਤੋਂ ਸਿਰਫ ਪੈਸੇ ਅਤੇ ਅਧਾਰ ਕਾਰਡ ਲਿਆ ਅਤੇ ਉਸ ਨੂੰ ਸ਼ਾਮ ਨੂੰ ਰਿਪੋਰਟ ਲੈ ਜਾਣ ਲਈ ਕਿਹਾ ਜਦੋਂਕਿ ਉਸ ਦਾ ਸੈਂਪਲ ਕਿਸੇ ਨੇ ਨਹੀਂ ਲਿਆ।

ਉਹਨਾਂ ਦੱਸਿਆ ਹੈ ਕਿ ਉਹਨਾਂ ਨੇ ਮੌਕਾ ਉਤੇ ਜਾ ਕੇ ਦੁਕਾਨ ਸੰਚਾਲਕ ਅਤੇ ਇਕ ਹੋਰ ਵਿਅਕਤੀ ਜੋ ਕਿਸੇ ਨਿੱਜੀ ਲੈਬ ਦਾ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮੁਕਦਮਾ ਦਰਜ ਕਰ ਲਿਆ ਹੈ ਅਤੇ ਕੱਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜੋ:ਜਾਣੋ ਕਿਵੇਂ ਘਰ ਬੈਠੇ ਤੁਸੀ ਕਰ ਸਕਦੇ ਹੋ ਕੋਰੋਨਾ ਟੈਸਟ....

ABOUT THE AUTHOR

...view details