ਫ਼ਰੀਦਕੋਟ: ਆਰਗੈਨਿਕ ਸਬਜ਼ੀਆਂ ਵੇਚਣ ਵਾਲੇ ਕਿਸਾਨ ਚਮਕੌਰ ਸਿੰਘ ਦੀ ਖੂਬ ਸ਼ਲਾਘਾ ਹੋ ਰਹੀ ਹੈ। ਦਰਅਸਲ ਚਮਕੌਰ ਸਿੰਘ ਹਫ਼ਤੇ ਵਿੱਚ ਦੋ ਦਿਨ ਆਰਗੈਨਿਕ ਸਬਜ਼ੀਆਂ ਵੇਚਦੇ ਹਨ। ਮੀਡੀਆ ਦੇ ਸਨਮੁੱਖ ਹੁੰਦਿਆਂ ਚਮਕੌਰ ਸਿੰਘ ਨੇ ਦੱਸਿਆ ਕਿ ਆਰਗੈਨਿਕ ਸਬਜ਼ੀਆਂ ਸਰੀਰ ਲਈ ਕਿੰਨੀਆਂ ਲਾਹੇਵੰਦ ਹਨ ਇਹ ਤਾਂ ਹਰ ਕੋਈ ਜਾਣਦਾ ਹੈ ਪਰ ਕਿਸਾਨਾਂ ਲਈ ਵੀ ਇਹ ਫ਼ਾਇਦੇਮੰਦ ਹਨ।
ਆਰਗੈਨਿਕ ਸਬਜ਼ੀਆਂ ਵੇਚਣ ਵਾਲੇ ਚਮਕੌਰ ਸਿੰਘ ਦੀ ਹੋ ਰਹੀ ਸ਼ਲਾਘਾ - Organic Vegetables of Chamkaur Singh
ਫ਼ਰੀਦਕੋਟ 'ਚ ਦੋ ਦਿਨ ਚਮਕੌਰ ਸਿੰਘ ਆਰਗੈਨਿਕ ਸਬਜ਼ੀਆਂ ਵੇਚਦੇ ਹਨ। ਉਨ੍ਹਾਂ ਦੀ ਸਬਜ਼ੀ ਦੀ ਤਾਰੀਫ਼ ਹਰ ਕੋਈ ਕਰਦਾ ਹੈ। ਡੀਸੀ ਕੁਮਾਰ ਸੌਰਭ ਰਾਜ ਨੇ ਵੀ ਇਹ ਗੱਲ ਆਖੀ ਹੈ ਕਿ ਹਰ ਇੱਕ ਨੂੰ ਇਸ ਤਰ੍ਹਾਂ ਦੀ ਖੇਤੀ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕੁਦਰਤੀ ਤਰੀਕੇ ਨਾਲ ਖੇਤੀ ਕਰਨ, ਸਮਾਜ ਅਤੇ ਆਪਣਾ ਭਲਾ ਕਰਨ। ਕਾਬਿਲ-ਏ-ਗੌਰ ਹੈ ਕਿ ਫ਼ਰੀਦਕੋਟ ਦੇ ਡੀਸੀ ਕੁਮਾਰ ਸੌਰਭ ਰਾਜ ਨੇ ਵੀ ਚਮਕੌਰ ਸਿੰਘ ਦੀ ਸਬਜ਼ੀ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਸਾਰੇ ਹੀ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਖੇਤੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ ਸਮਾਗਮ ਹੋਵੇਗਾ ਤਾਂ ਉਹ ਸਬਜ਼ੀ ਚਮਕੌਰ ਸਿੰਘ ਤੋਂ ਹੀ ਖ਼ਰੀਦ ਕਰਨਗੇ। ਚਮਕੌਰ ਸਿੰਘ ਦੀ ਉਗਾਈ ਹੋਈ ਸਬਜ਼ੀ ਇੰਨ੍ਹੀ ਵਧੀਆ ਹੈ ਕਿ ਲੋਕ ਕਹਿੰਦੇ ਹਨ ਕਿ ਜੇ ਸਾਰੇ ਕਿਸਾਨ ਇਸ ਰਾਹੇ ਤੁਰ ਪੈਣ ਤਾਂ ਪੰਜਾਬ ਦੀ ਕਿਰਸਾਨੀ ਦੀ ਸੱਮਸਿਆ ਦੂਰ ਹੋ ਸਕਦੀ ਹੈ।