ਪੰਜਾਬ

punjab

ETV Bharat / state

ਵਾਤਾਵਰਨ ਪ੍ਰੇਮੀਆਂ ਨੇ ਘੇਰਿਆ ਡਿਪਟੀ ਕਮਿਸ਼ਨਰ ਦਾ ਘਰ - Environmentalists surround Deputy

ਵਾਤਾਵਰਨ ਪ੍ਰੇਮੀਆਂ ਵੱਲੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ (Deputy Commissioner's Residence) ਸਾਹਮਣੇ ਧਰਨਾ ਲਗਾਇਆ ਗਿਆ ਹੈ। ਵਾਤਵਾਰਨ ਪ੍ਰੇਮੀਆਂ (Atmosphere lovers) ਵੱਲੋਂ ਲਗਾਤਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ ਕਿ ਨਹਿਰਾਂ ਦੇ ਕਿਨਾਰੇ ਲੱਗੇ ਪੁਰਾਣੇ ਦਰੱਖਤਾਂ (Old trees along the canals) ਨੂੰ ਨਜ਼ਾਇਜ਼ ਤਰੀਕੇ ਨਾਲ ਚੋਰੀ ਕੱਟਿਆ ਜਾ ਰਿਹਾ ਹੈ।

ਵਾਤਾਵਰਨ ਪ੍ਰੇਮੀਆਂ ਨੇ ਘੇਰਿਆ ਡਿਪਟੀ ਕਮਿਸ਼ਨਰ ਦਾ ਘਰ
ਵਾਤਾਵਰਨ ਪ੍ਰੇਮੀਆਂ ਨੇ ਘੇਰਿਆ ਡਿਪਟੀ ਕਮਿਸ਼ਨਰ ਦਾ ਘਰ

By

Published : Jun 13, 2022, 1:54 PM IST

ਫਰੀਦਕੋਟ: ਦਿਨ ਚੜ੍ਹਦੇ ਹੀ ਵਾਤਾਵਰਨ ਪ੍ਰੇਮੀਆਂ ਵੱਲੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ (Deputy Commissioner's Residence) ਸਾਹਮਣੇ ਧਰਨਾ ਲਗਾਇਆ ਗਿਆ ਹੈ। ਵਾਤਵਾਰਨ ਪ੍ਰੇਮੀਆਂ (Atmosphere lovers) ਵੱਲੋਂ ਲਗਾਤਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ ਕਿ ਨਹਿਰਾਂ ਦੇ ਕਿਨਾਰੇ ਲੱਗੇ ਪੁਰਾਣੇ ਦਰੱਖਤਾਂ (Old trees along the canals) ਨੂੰ ਨਜ਼ਾਇਜ਼ ਤਰੀਕੇ ਨਾਲ ਚੋਰੀ ਕੱਟਿਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਨਹਿਰਾਂ ਕਿਨਾਰੇ ਜੋ ਪ੍ਰਸ਼ਾਸਨ ਨੇ ਸਾਫ਼-ਸਾਫ਼ਈ ਦੇ ਬਹਾਨੇ ਅੱਗ ਲਗਾਈ ਹੈ, ਜਿਸ ਕਾਰਨ ਨਵੇਂ ਲੱਗੇ ਦਰਖਤ ਵੀ ਸੜ ਗਏ ਹਨ ਅਤੇ ਇਸ ਅੱਗ ਵਿੱਚ ਪੁਰਾਣੀ ਵੀ ਕਈ ਦਰਖਤ ਸੜ ਕੇ ਸਵਾਹ ਹੋ ਚੁੱਕੇ ਹਨ।

ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਸਬੰਧੀ ਲਾਗਾਤਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਇਹ ਸਿਲਸਿਲਾ ਬੰਦ ਹੋਣ ਦੀ ਬਜਾਏ ਹੋਰ ਵੱਧ ਰਿਹਾ ਹੈ। ਇਸ ਤੋਂ ਇਲਾਵਾ ਕਾਰਵਾਈ ਦੇ ਨਾਮ ‘ਤੇ ਵਿਭਾਗਾਂ ਵੱਲੋਂ ਸਿਰਫ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਜਦ ਤੱਕ ਸਾਨੂੰ ਠੋਸ ਕਾਰਵਾਈ ਦਾ ਭਰੋਸਾ ਨਹੀ ਦਿੱਤਾ ਜਾਂਦਾ, ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ।

ਵਾਤਾਵਰਨ ਪ੍ਰੇਮੀਆਂ ਨੇ ਘੇਰਿਆ ਡਿਪਟੀ ਕਮਿਸ਼ਨਰ ਦਾ ਘਰ

ਪ੍ਰਦਰਸ਼ਨਕਾਰੀਆਂ ਵੱਲੋਂ ਸਵੇਰ ਦੇ 7 ਵਜੇ ਤੋਂ ਡਿਪਟੀ ਕਮਿਸ਼ਨਰ ਨਾਲ ਮਿਲਣ ਦੀ ਮੰਗ ਨੂੰ ਲੈਕੇ ਧਰਨਾ ਦਿੱਤਾ ਜਾ ਰਿਹਾ ਸੀ, ਪਰ ਡਿਪਟੀ ਕਮਿਸ਼ਨਰ ਵੱਲੋਂ ਤਿੰਨ ਘੰਟੇ ਬਾਅਦ ਵੀ ਕੋਠੀ ਤੋਂ ਬਾਹਰ ਆ ਕੇ ਮਿਲੇ ਅਤੇ ਕਾਰਵਾਈ ਕਰਨ ਦਾ ਕੋਈ ਠੋਸ ਭਰੋਸਾ ਉਨ੍ਹਾਂ ਵੱਲੋਂ ਨਹੀਂ ਦਿੱਤਾ ਗਿਆ। ਹਾਲਾਂਕਿ ਇਹ ਧਰਨਾ ਪ੍ਰਦਰਸ਼ਨਕਾਰੀਆਂ ਵੱਲੋਂ ਖ਼ਤਮ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ਕਿਹਾ ਕਿ ਜੇਕਰ ਜਲਦ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਮੁੜ ਤੋਂ ਧਰਨਾ ਸ਼ੁਰੂ ਕੀਤਾ ਜਾਵੇਗਾ।

ਗੌਰਤਲਬ ਹੈ ਕੇ ਸਮਾਜ ਸੇਵੀ ਸੰਸਥਾ 'ਸੀਰ ਸੋਸਾਇਟੀ' ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਪੇੜ ਪੌਦੇ ਲਗਾ ਕੇ ਸ਼ਹਿਰ ਨੂੰ ਹਰਾ ਭਰਾ ਬਣਾਉਣ ਦਾ ਕੰਮ ਕਰ ਰਹੀ ਹੈ। ਜਿਸ ਸੰਸਥਾ ਨਾਲ ਕਈ ਉੱਚ ਅਹੁਦਿਆਂ ਤੇ ਸਰਕਾਰੀ ਨੌਕਰੀ ਕਰ ਰਹੇ ਲੋਕ ਜੋੜੇ ਹੋਏ ਹਨ।

ਇਹ ਵੀ ਪੜ੍ਹੋ:ਖੇਲੋ ਇੰਡੀਆ ਯੂਥ ਗੇਮਜ਼ 2021 ਅੱਜ ਹੋਇਆ ਸਮਾਪਤ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਹੋਣਗੇ ਮੌਜੂਦ

ABOUT THE AUTHOR

...view details