ਪੰਜਾਬ

punjab

ETV Bharat / state

ਬਿਜਲੀ ਵਿਭਾਗ ਦਾ ਲੋਕਾਂ ਨੂੰ ਝਟਕਾ, ਭੇਜੇ ਹਜ਼ਾਰਾਂ ਦੇ ਬਿਲ - ਫ਼ਰੀਦਕੋਟ

ਬਿਜਲੀ ਵਿਭਾਗ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖਿਆ ਵਿੱਚ ਲੋਕਾਂ ਦੇ ਘਰ ਹਜ਼ਾਰਾਂ ਰੁਪਏ ਦੇ ਬਿਲ ਭੇਜੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਘਰ ਇੱਕ ਬਲਬ ਅਤੇ ਇੱਕ ਪੱਖਾ ਲੱਗਿਆ ਹੋਇਆ ਹੈ ਤੇ ਬਿਜਲੀ ਵਿਭਾਗ ਬਿਲ ਹਜ਼ਾਰਾਂ ਦੇ ਭੇਜ ਰਿਹਾ ਹੈ।

ਫ਼ੋਟੋ

By

Published : Aug 2, 2019, 9:00 PM IST

ਫ਼ਰੀਦਕੋਟ: ਬਿਜਲੀ ਵਿਭਾਗ ਨੇ ਜ਼ਿਲ੍ਹੇ ਦੇ ਕਈ ਗ਼ਰੀਬ ਲੋਕਾਂ ਦੇ ਘਰਾਂ 'ਚ ਹਜ਼ਾਰਾਂ ਦੇ ਬਿਲ ਭੇਜ ਕੇ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ ਹੈ। ਜ਼ਿਲ੍ਹੇ ਦੇ ਪਿੰਡ ਕੋਟਸੁਖਿਆ ਦੇ ਕਰੀਬ 30 ਤੋਂ 40 ਗ਼ਰੀਬ ਪਰਿਵਾਰਾਂ ਨੂੰ ਬਿਜਲੀ ਵਿਭਾਗ ਨੇ ਵਧਾ ਚੜ੍ਹਾ ਤੇ ਬਿਲ ਭੇਜੇ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ 90 ਹਾਜ਼ਰ, 60 ਹਾਜ਼ਰ, 48 ਹਾਜ਼ਰ, 25 ਹਾਜ਼ਰ ਤੱਕ ਦੇ ਬਿਲ ਭੇਜੇ ਗਏ ਹਨ। ਇਸ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਵਾਸੀਆਂ ਨੇ ਇੱਕਠੇ ਹੋ ਮੀਡੀਆ ਨੂੰ ਆਪਣਾ ਦੁੱਖ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਉਹ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ, ਉਹ ਇਹ ਬਿਲ ਭਰਨ ਵਿੱਚ ਅਸਮਰੱਥ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੇ ਬਿਲ ਨੂੰ ਮਾਫ਼ ਕਰੇ। ਇਸ ਮੌਕੇ ਪਿੰਡ ਵਾਸੀ ਪਰਮਜੀਤ ਸਿੰਘ, ਜਿਸ ਨੂੰ 90 ਹਾਜ਼ਰ ਬਿਲ ਆਇਆ, ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ 2 ਬਲਬ ਅਤੇ 2 ਪੱਖੇ ਹਨ ਪਰ ਬਿਲ ਫੇਰ ਵੀ ਵੱਧ ਕੇ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਿਲ ਨੂੰ ਮਾਫ਼ ਕਰੇ।

ਉੱਥੇ ਹੀ ਬਿਜਲੀ ਬੋਰਡ ਫ਼ਰੀਦਕੋਟ ਦੇ ਐਸਡੀਓ ਚੂਨੀਸ਼ ਜੈਨ ਨੇ ਕਿਹਾ ਕਿ ਉਨ੍ਹਾਂ ਕੋਲ ਪਿੰਡ ਦਾ ਕੋਈ ਵਿਅਕਤੀ ਸ਼ਿਕਾਇਤ ਲੈ ਕੇ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਸਮੱਸਿਆ ਹੈ ਤਾਂ ਪਿੰਡ ਵਾਸੀ ਉਨ੍ਹਾਂ ਦੇ ਦਫ਼ਤਰ ਆਉਣ ਤਾਂ ਜੋ ਸਮੱਸਿਆ ਦਾ ਹੱਲ ਕੀਤਾ ਜਾ ਸਕੇ।

ABOUT THE AUTHOR

...view details