ਫ਼ਰੀਦਕੋਟ: ਉਦਯੋਗਾਂ ਨੂੰ ਹਰ ਵਾਰ ਸਰਕਾਰ ਦੀਆਂ ਕਈ ਮਾਰੂ ਨੀਤੀਆਂ ਦਾ ਖ਼ਾਮਿਆਜ਼ਾ ਭੁਗਤਨਾ ਪੈਂਦਾ ਹੈ ਅਤੇ ਇਸ ਵਾਰ ਉਦਯੋਗਾਂ ਨੂੰ ਲੌਕਡਾਊਨ ਦੀ ਮਾਰ ਝੱਲਣੀ ਪੈ ਰਹੀ ਹੈ। ਲੌਕਡਾਊਨ ਦੌਰਾਨ ਸਨਅਤਕਾਰਾਂ ਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਤੋਂ ਕੀ ਮੰਗ ਹੈ ਇਸ ਸੰਬੰਧੀ ਈਟੀਵੀ ਭਾਰਤ ਦੀ ਟੀਮ ਨੇ ਫ਼ਰੀਦਕੋਟ ਦੇ ਸਨਅਤਕਾਰਾਂ ਨਾਲ ਗੱਲਬਾਤ ਕੀਤੀ ਹੈ।
ਸਨਅਤ 'ਤੇ ਵੀ ਕੋਰੋਨਾ ਦਾ ਪ੍ਰਭਾਵ, ਬੰਦ ਹੋਣ ਦੀ ਕਗਾਰ 'ਤੇ ਛੋਟੇ ਉਦਯੋਗ - lockdown in punjab
ਲੌਕਡਾਊਨ ਕਾਰਨ ਛੋਟੇ ਉਦਯੋਗ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਏ ਹਨ। ਸਨਅਤਕਾਰਾਂ ਨੇ ਸਰਕਾਰ ਨੂੰ ਕੋਈ ਨਵੀਂ ਰਣਨੀਤੀ ਬਣਾ ਉਦਯੋਗਾਂ ਨੂੰ ਮੁੜ ਸ਼ੁਰੂ ਕਰਨ ਅਤੇ ਛੋਟੇ ਉਦਯੋਗਾਂ ਨੂੰ ਰਾਹਤ ਪੈਕੇਜ ਦੇਣ ਦੀ ਅਪੀਲ ਕੀਤੀ ਹੈ।
ਜ਼ਿਲ੍ਹੇ ਦੇ ਵੱਖ-ਵੱਖ ਦੁਕਾਨਦਾਰਾਂ ਅਤੇ ਸਨਅਤਕਾਰਾਂ ਦਾ ਕਹਿਣਾ ਹੈ ਕਿ ਛੋਟੇ ਵਪਾਰੀ ਅਤੇ ਕਾਰੋਬਾਰੀ ਪਹਿਲਾਂ ਹੀ ਨੋਟਬੰਦੀ ਅਤੇ ਜੀਐਸਟੀ ਦੀ ਮਾਰ ਝੱਲ ਰਹੇ ਸਨ, ਹੁਣ ਇਸ ਮਹਾਂਮਾਰੀ ਦੇ ਚਲਦੇ ਲੰਬੇ ਲੌਕਡਾਊਨ ਦੌਰਾਨ ਕੰਮ ਬੰਦ ਹਨ ਅਤੇ ਖਰਚੇ ਉਸੇ ਤਰਾਂ ਚੱਲ ਰਹੇ ਹਨ। ਜਿਸ ਕਾਰਨ ਛੋਟੇ ਕਾਰੋਬਾਰੀ ਜਲਦ ਸੰਭਲ ਨਹੀਂ ਸਕਣਗੇ। ਕਾਰੋਬਾਰੀਆਂ ਨੇ ਸਰਕਾਰ ਨੂੰ ਮੱਧ ਵਰਗ ਅਤੇ ਛੋਟੇ ਦੁਕਾਨਦਾਰਾਂ ਲਈ ਸਪੈਸ਼ਲ ਆਰਥਿਕ ਪੈਕੇਜ ਦੇ ਕੇ ਰਾਹਤ ਦੇਣ ਦੀ ਮੰਗ ਵੀ ਕੀਤੀ ਹੈ।
ਸਨਅਤਕਾਰਾਂ ਨੇ ਆਪਣੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੇ ਕਰ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਵੱਡੀ ਗਿਣਤੀ 'ਚ ਛੋਟੇ ਕਾਰੋਬਾਰ ਬੰਦ ਹੋ ਜਾਣਗੇ। ਸਨਅਤਕਾਰਾਂ ਨੇ ਸਰਕਾਰ ਨੂੰ ਕੋਈ ਰਣਨੀਤੀ ਬਣਾ ਕੋਰੋਬਾਰ ਅਤੇ ਉਦਯੋਗਾਂ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ।