ਫ਼ਰੀਦਕੋਟ:ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ 'ਦਿੱਲੀ ਦੇ ਸਕੂਲ ਮਾਡਲ' ਦੀ ਚਰਚਾ ਪੰਜਾਬ ਵਿੱਚ ਕੀਤੀ ਜਾਂਦੀ ਹੈ। ਉੱਥੇ ਹੀ ਫਰੀਦਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕਾਂ ਦੀ ਘਾਟ ਤੋਂ ਲੋਕ ਪ੍ਰੇਸ਼ਾਨ ਹਨ। ਇਸ ਨੂੰ ਲੈ ਕੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੇ ਸਕੂਲ ਗੇਟ ਅੱਗੇ ਧਰਨਾ ਦਿੱਤਾ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਵਿਦਿਆਰਥੀਆਂ ਤੇ ਮਾਪਿਆਂ ਨੇ ਸਕੂਲ ‘ਚ ਖਾਲੀ ਅਸਾਮੀਆਂ ਫੌਰੀ ਭਰਨ ਦੀ ਮੰਗ ਕੀਤੀ।
ਸਕੂਲ ਦੇ ਗੇਟ ਬੰਦ ਕਰਕੇ ਧਰਨਾ ਦਿੱਤਾ:ਫਰੀਦਕੋਟ ਦੇ ਪਿੰਡ ਪਿਪਲੀ ਦੇ ਪ੍ਰਾਇਮਰੀ ਸਕੂਲ ਦੇ ਸਾਹਮਣੇ ਬੱਚਿਆਂ ਅਤੇ ਮਾਪਿਆਂ ਨੇ ਟੀਚਰਾਂ ਦੀ ਮੰਗ ਨੂੰ ਲੈ ਕੇ ਸਕੂਲ ਦੇ ਗੇਟ ਬੰਦ ਕਰਕੇ ਧਰਨਾ ਦਿੱਤਾ। ਇਸ ਸਮੇਂ ਪਿੰਡ ਦੇ ਮੋਹਤਬਾਰ ਵਿਅਕਤੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਵਿੱਚ 6 ਕਲਾਸਾਂ ਹਨ। ਜਿੰਨਾਂ ਵਿੱਚੋਂ ਦੋ ਕਲਾਸਾਂ ਪਹਿਲੀ ਅਤੇ ਦੂਜੀ ਕਲਾਸ ਖਾਲੀ ਹੈ। ਇਹਨਾਂ ਦੇ ਅਧਿਆਪਕ ਜਾਂ ਤਾਂ ਡੈਪੂਟੇਸ਼ਨ ਤੇ ਚਲੇ ਗਏ ਹਨ ਜਾਂ ਡੀਈਓ ਦਫਤਰ ਵੱਲੋਂ ਉਹਨਾਂ ਤੋਂ ਹੋਰ ਕੰਮ ਲਿਆ ਜਾ ਰਿਹਾ ਹੈ। ਜਿਸ ਕਰਕੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਟੀਚਰਾਂ ਦੀ ਕਮੀ ਪੁਰੀ ਕਰਨ ਦੀ ਮੰਗ ਨੂੰ ਲੈ ਕੇ ਇਹ ਰੋਸ ਧਰਨਾ ਦਿੱਤਾ।
- ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਚ ਅੱਜ ਹਾਈਕੋਰਟ ਵਿੱਚ ਪੇਸ਼ੀ, ADGP ਜੇਲ੍ਹ ਨੇ ਹੋਣਾ ਹੈ ਪੇਸ਼, ਜੇਲ੍ਹ ਅੰਦਰ ਹੁੰਦੀ ਮੋਬਾਇਲ ਵਰਤੋਂ ਸਬੰਧੀ ਦੇਣਾ ਪਵੇਗਾ ਬਿਓਰਾ
- ਸੰਸਦ ਭਵਨ ਦੀ ਸੁਰੱਖਿਆ 'ਚ ਸੰਨ੍ਹ ਲਾਉਣ ਵਾਲੇ ਮੁਲਜ਼ਮਾਂ ਦੇ ਗੁਰੂਗ੍ਰਾਮ ਕਨੈਕਸ਼ਨ ਦਾ ਖੁਲਾਸਾ, ਪਤੀ-ਪਤਨੀ ਨੂੰ ਹਿਰਾਸਤ 'ਚ ਲਿਆ
- ਆਪ ਵਿਧਾਇਕ ਵਲੋਂ ਆਪੇ ਹੀ ਛਾਪਾ ਤੇ ਐਕਸ਼ਨ ! ਨਸ਼ਾ ਕਰਦੇ ਨੌਜਵਾਨ ਦੇ ਜੜਿਆ ਥੱਪੜ, ਭਾਜਪਾ ਨੇਤਾ ਨੇ ਕੀਤੀ ਨਿੰਦਾ