ਪੰਜਾਬ

punjab

ETV Bharat / state

ਫ਼ਰੀਦਕੋਟ 'ਚ ਤੇਜ਼ ਮੀਂਹ ਤੇ ਝੱਖੜ ਕਾਰਨ ਝੋਨੇ ਦੀ 500 ਏਕੜ ਫ਼ਸਲ ਤਬਾਹ - ਕਿਸਾਨ

ਫ਼ਰੀਦਕੋਟ ਦੇ ਪਿੰਡ ਬੀੜ ਭੋਲੂਵਾਲਾ ਵਿਚੋਂ ਲੰਘਦੀ ਮੁਦਕੀ ਫੀਡਰ ਨਹਿਰ ਟੁੱਟਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਝੋਨੇ ਦੀ ਕਰੀਬ 500 ਏਕੜ ਫ਼ਸਲ ਪੂਰੀ ਤਰ੍ਹਾਂ ਪਾਣੀ 'ਚ ਡੁੱਬੀ। ਕਿਸਾਨਾਂ ਨੇ ਨਹਿਰ ਦੇ ਪਾੜ ਨੂੰ ਜਲਦ ਪੂਰਨ ਦੀ ਕੀਤੀ ਮੰਗ।

ਫ਼ਰੀਦਕੋਟ

By

Published : Jun 19, 2019, 2:25 AM IST

ਫ਼ਰੀਦਕੋਟ: ਤੇਜ਼ ਮੀਂਹ ਤੇ ਝੱਖੜ ਨਾਲ ਸੋਮਵਾਰ ਦੀ ਰਾਤ ਨੂੰ ਪਿੰਡ ਬੀੜ ਭੋਲੂਵਾਲਾ 'ਚੋਂ ਲੰਘਦੀ ਮੁਦਕੀ ਫੀਡਰ ਨਹਿਰ ਟੁੱਟ ਜਾਣ ਨਾਲ ਕਿਸਾਨਾਂ ਦੀ ਕਰੀਬ 500 ਏਕੜ ਝੋਨੇ ਦੀ ਫ਼ਸਲ ਤਬਾਹ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਨਹਿਰ ਵਿਭਾਗੀ ਅਧਿਕਾਰੀਆਂ ਦੀ ਅਣਗਹਿਲੀ ਦੇ ਚਲਦੇ ਹੀ ਟੁੱਟੀ ਹੈ।

ਵੀਡਿਓ

ਕਿਸਾਨਾਂ ਨੇ ਦੱਸਿਆ ਕਿ ਨਹਿਰ ਦੇ ਕੰਢੇ ਬਹੁਤ ਘੱਟ ਚੌੜੇ ਹਨ ਤੇ ਕਿਨਾਰਿਆ 'ਤੇ ਸਫੈਦੇ ਦੇ ਦਰਖਤ ਲਗੇ ਹੋਏ ਹਨ, ਜੋ ਰਾਤ ਆਈ ਤੇਜ਼ ਹਨੇਰੀ ਨਾਲ ਡਿੱਗ ਗਏ। ਸਫ਼ੈਦੇ ਦੇ ਦਰਖਤ ਡਿੱਗਣ ਕਾਰਨ ਨਹਿਰ 'ਚ ਵੱਡਾ ਪਾੜ ਪੈ ਗਿਆ, ਜਿਸ ਕਾਰਨ ਉਨ੍ਹਾਂ ਦੀ ਕਰੀਬ 500 ਏਕੜ ਫ਼ਸਲ ਤਬਾਹ ਹੋ ਗਈ। ਕਿਸਾਨਾ ਨੇ ਦੱਸਿਆ ਕਿ ਜੇ ਮੀਂਹ ਨਾਂ ਆਇਆ ਤਾਂ ਫਿਰ ਵੀ ਖੇਤਾਂ 'ਚ ਲੱਗਭਗ 1 ਹਫਤਾ ਪਾਣੀ ਨਹੀਂ ਸੁੱਕੇਗਾ, ਜਿਸ ਕਾਰਨ ਸਾਰੀ ਫਸਲ ਖਰਾਬ ਹੋ ਜਾਵੇਗੀ।

ਕਿਸਾਨਾ ਨੇ ਨਾਲ ਹੀ ਕਿਹਾ ਕਿ ਨਹਿਰ ਟੁਟੱਣ ਤੋਂ ਬਾਅਦ ਵਾਧੂ ਪਾਣੀ ਸੇਮ ਨਾਲੇ 'ਚ ਚਲਾ ਜਾਣਾ ਸੀ, ਪਰ ਸੇਮ ਨਾਲੇ ਦੀ ਸਫਾਈ ਨਾਂ ਹੋਣ ਕਾਰਨ ਪਾਣੀ ਕਿਸਾਨਾਂ ਦੇ ਖੇਤਾਂ 'ਚ ਭਰ ਗਿਆ। ਇਸ ਮੌਕੇ ਕਿਸਾਨਾਂ ਨੇ ਵਿਭਾਗੀ ਅਧਿਕਾਰੀਆਂ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਨਹਿਰ ਪਿਛਲੀ ਰਾਤ ਟੁੱਟ ਗਈ ਸੀ, ਪਰ ਕੋਈ ਵੀ ਨਹਿਰ ਵਿਭਾਗ ਜਾਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਖ਼ਰਾਬ ਹੋਇਆ ਫਸਲਾਂ ਦਾ ਮੁਆਵਜਾ ਦਿੱਤਾ ਜਾਵੇ।

ABOUT THE AUTHOR

...view details