ਪੰਜਾਬ

punjab

ETV Bharat / state

ਕੋਟਕਪੂਰਾ ਗੋਲ਼ੀਕਾਂਡ: ਤਤਕਾਲੀ DSP ਦਾ ਗ੍ਰਿਫ਼ਤਾਰੀ ਵਾਰੰਟ ਜਾਰੀ - dsp baljit singh

ਫ਼ਰੀਦਕੋਟ ਅਦਾਲਤ ਕੋਟਕਪੂਰਾ ਗੋਲ਼ੀਕਾਂਡ ਵਿੱਚ ਤਤਕਾਲੀ ਡੀਐਸਪੀ ਦਾ ਗ੍ਰਿਫ਼ਤਾਰੀ ਵਰੰਟ ਜਾਰੀ ਕਰ ਦਿੱਤਾ ਹੈ ਅਤੇ ਤਤਕਾਲੀ ਐਸਐਚਓ ਨੂੰ 2 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।

ਕੋਟਕਪੂਰਾ ਗੋਲ਼ੀਕਾਂਡ
ਕੋਟਕਪੂਰਾ ਗੋਲ਼ੀਕਾਂਡ

By

Published : Jul 21, 2020, 6:47 PM IST

Updated : Jul 21, 2020, 9:21 PM IST

ਫ਼ਰੀਦਕੋਟ: ਕੋਟਕਪੂਰਾ ਗੋਲ਼ੀਕਾਂਡ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਤਤਕਾਲੀ ਡੀਐਸਪੀ ਬਲਜੀਤ ਸਿੰਘ ਸਿੱਧੂ ਦਾ ਗ੍ਰਿਫ਼ਤਾਰੀ ਵਰੰਟ ਹਾਸਲ ਕਰ ਰਿਹਾ ਹੈ।

ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲ਼ੀਕਾਂਡ ਨਾਲ ਸਬੰਧਿਤ FIR no. 192 ਤਹਿਤ ਬਲਜੀਤ ਸਿੰਘ ਸਿੱਧੂ ਨੂੰ ਦੋਸ਼ੀ ਐਲਾਨ ਕੇ ਉਸ ਦੇ ਗ੍ਰਿਫ਼ਤਾਰੀ ਵਰੰਟ ਦੀ ਮੰਗ ਕੀਤੀ ਸੀ। ਜਿਸ ਤੇ ਗ਼ੌਰ ਕਰਦੇ ਹੋਏ ਜਸਟਿਸ ਏਕਤਾ ਉੱਪਲ ਦੀ ਅਦਾਲਤ ਨੇ ਗ੍ਰਿਫ਼ਤਾਰੀ ਵਰੰਟ ਜਾਰੀ ਕਰ ਦਿੱਤਾ ਹੈ।

ਜ਼ਿਕਰ ਕਰ ਦਈਏ ਕਿ ਫ਼ਰੀਦਕੋਟ ਅਦਾਲਤ ਪਹਿਲਾਂ ਹੀ ਤਤਕਾਲੀ ਡੀਐਸਪੀ ਬਲਜੀਤ ਸਿੱਧੂ ਅਤੇ ਤਤਕਾਲੀ ਐਸਐਚਓ ਗੁਰਦੀਪ ਸਿੰਘ ਪੰਧੇਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਚੁੱਕੀ ਹੈ।

ਇਹ ਵੀ ਦੱਸ ਦਈਏ ਕਿ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੁਆਰਾ ਬਹਿਬਲ ਗੋਲੀਕਾਂਡ ਵਿੱਚ ਨਾਮਜ਼ਦ ਕੀਤੇ ਜਾਣ ਦੇ ਬਾਅਦ ਤੱਤਕਾਲੀ SHO ਕੋਟਕਪੂਰਾ ਗੁਰਦੀਪ ਸਿੰਘ ਨੂੰ ਪੰਧੇਰ ਨੂੰ ਅੱਜ ਫਿਰ ਇੱਕ ਵਾਰ ਦੋ ਦਿਨ ਲਈ ਪੁਲਿਸ ਰਿਮਾਂਡ ਉਤੇ ਲਿਆ ਗਿਆ ਹੈ। ਗ਼ੌਰਤਲਬ ਹੈ ਕਿ ਗੁਰਦੀਪ ਸਿੰਘ ਪੰਧੇਰ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਪੰਧੇਰ ਨਿਆਂਇਕ ਹਿਰਾਸਤ ਵਿੱਚ ਸੀ।

Last Updated : Jul 21, 2020, 9:21 PM IST

ABOUT THE AUTHOR

...view details