ਫਰੀਦਕੋਟ: ਬੇਅਦਬੀ ਮਾਮਲੇ ਤੋਂ ਬਾਅਦ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਨੇ ਡੀਜੀਪੀ ਪੰਜਾਬ ਦੀਆਂ ਸਿਫਾਰਸ਼ਾਂ 'ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਦੋਸ਼ੀ ਨਾਮਜਦ ਕੀਤੇ ਗਏ।
ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਨਾਮਜਦ ਡੀਐਸਪੀ, ਏਡੀਸੀਪੀ ਸਸਪੈਂਡ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਐਸ.ਪੀ. ਰੈਂਕ ਦੇ ਦੋ ਅਫ਼ਸਰ ਮੁਅੱਤਲ
ਪੰਜਾਬ ਪੁਲਿਸ ਦੇ ਦੋ ਤਤਕਾਲੀ ਪੁਲਿਸ ਅਫ਼ਸਰਾਂ ਜਿੰਨ੍ਹਾਂ ਵਿੱਚੋਂ ਇੱਕ ਕੋਟਕਪੂਰਾ ਦਾ ਤਤਕਾਲੀ ਡੀਐਸਪੀ ਬਲਜੀਤ ਸਿੰਘ ਸੰਧੂ ਸੀ ਅਤੇ ਇੱਕ ਉਸ ਸਮੇਂ ਲੁਧਿਆਣਾ ਵਿਖੇ ਏਡੀਸੀਪੀ ਪਰਮਜੀਤ ਸਿੰਘ ਪੰਨੂੰ ਵਜੋਂ ਤੈਨਾਤ ਸੀ।
ਅਕਤੂਬਰ 2015 'ਚ ਵਾਪਰੇ ਕੋਟਕਪੂਰਾ ਗੋਲੀਕਾਂਡ 'ਚ ਦੱਸਿਆ ਜਾ ਰਿਹਾ ਦੋਸ਼ੀ
ਸਸਪੈਂਡ ਕੀਤੇ ਗਏ ਕੋਟਕਪੂਰਾ ਦੇ ਤਤਕਾਲੀ ਡੀਐਪੀ ਬਲਜੀਤ ਸਿੰਘ ਸਿੱਧੂ ਅਤੇ ਲੁਧਿਆਣਾ ਦੇ ਤਤਕਾਲੀ ਏਡੀਸੀਪੀ ਪਰਮਜੀਤ ਸਿੰਘ ਪੰਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਅਹੁਦਿਆਂ ਤੋਂ ਬਰਖ਼ਾਸਤ ਕੀਤਾ ਗਿਆ ਹੈ। ਬਰਖ਼ਾਸਤ ਕੀਤੇ ਗਏ ਦੋਵੇਂ ਪੁਲਿਸ ਅਧਿਕਾਰੀ ਇਨ੍ਹੀਂ ਦਿਨੀਂ ਜਮਾਨਤ 'ਤੇ ਹਨ । ਸਸਪੈਂਡ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਦਾ ਹੈਡਕੁਆਟਰ ,ਡੀਐਸਪੀ ਦਫ਼ਤਰ ਚੰਡੀਗੜ੍ਹ ਰਹੇਗਾ। ਇਨ੍ਹਾਂ ਦੋਨਾਂ ਨੂੰ ਅਕਤੂਬਰ 2015 'ਚ ਵਾਪਰੇ ਕੋਟਕਪੂਰਾ ਗੋਲੀਕਾਂਡ 'ਚ ਦੋਸ਼ੀ ਦੱਸਿਆ ਗਿਆ ਹੈ। ਪੁਲਿਸ ਸੂਤਰਾਂ ਨੇ ਇਸ ਮੁਅੱਤਲੀ ਦੀ ਪੁਸ਼ਟੀ ਕੀਤੀ ਹੈ।