ਫਰੀਦਕੋਟ:ਪੰਜਾਬ ਕਾਂਗਰਸ ਵਿੱਚ ਮੱਚੇ ਘਮਸਾਣ ‘ਤੇ ਕਾਂਗਰਸੀ ਸਾਂਸਦ ਮੁਹੰਮਦ ਸਦੀਕ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਰਜਾਮੰਦੀ ਤੋਂ ਬਿਨ੍ਹਾਂ ਹਾਈਕਮਾਂਡ ਐਵੇਂ ਕਿਸੇ ਨੂੰ ਕੋਈ ਅਹੁਦਾ ਨਾ ਦੇਵੇ। ਉਨ੍ਹਾਂ ਨੇ ਕਿਹਾ ਕਿ ਹਾਈਕਮਾਂਡ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਉਣ ਤੋਂ ਪਹਿਲਾਂ ਇਹ ਜਾਂਚ ਕਰ ਲਵੇ ਕਿ ਦੋਹਾਂ ਪਹੀਆਂ ਵਿੱਚ ਹਵਾ ਇੱਕੋ ਜਿਹੀ ਹੋਵੇ। ਉਨ੍ਹਾਂ ਨੇ ਗੱਲਾਂ-ਗੱਲਾਂ ਵਿੱਚ ਨਵਜੋਤ ਸਿੰਘ ਸਿੱਧੂ ‘ਤੇ ਤੰਜ ਕਸੇ ਹਨ।
ਇਸ ਮੌਕੇ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਪੰਜਾਬ ਅੰਦਰ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸੁਝਾਅ ਵੀ ਦਿੱਤੇ ਹਨ। ਉਨ੍ਹਾਂ ਨੇ ਕਿਹਾ, ਕਿ ਪੰਜਾਬ ਨੂੰ ਮਜ਼ਬੂਰ ਕਰਨ ਲਈ ਪਾਰਟੀ ਦੇ ਚੰਗੇ ਵਰਕਰਾਂ ਨੂੰ ਅੱਗੇ ਲੈ ਕੇ ਆਉਦਾ ਜਾਵੇ। ਤਾਂ ਜੋ ਉਨ੍ਹਾਂ ਦਾ ਵੀ ਹੌਂਸਲਾ ਵਧੇ, ਤੇ ਹੋਰ ਵਰਕਰਾਂ ਨੂੰ ਵੀ ਇਨ੍ਹਾਂ ਵਰਕਰਾਂ ਵੱਲ ਵੇਖ ਕੇ ਪਾਰਟੀ ਅੰਦਰ ਕੰਮ ਕਰਨ ਦਾ ਉਤਸ਼ਾਹ ਵਧੇ।