ਪੰਜਾਬ

punjab

ETV Bharat / state

ਮਾਲਵਾ ਦੇ 2 ਜਿਲ੍ਹਿਆਂ 'ਚ ਬਲਵੀਰ ਰਾਜੇਵਾਲ ਨੂੰ ਵੱਡਾ ਝਟਕਾ, ਹੋਇਆ ਇਹ ਵੱਡਾ ਕਾਂਡ !

ਮਾਲਵਾ ਖੇਤਰ ਦੇ 2 ਜਿਲ੍ਹਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੂੰ ਵੱਡਾ ਝਟਕਾ ਲੱਗਾ ਹੈ, ਜਿਸ ਤਹਿਤ ਜਿਲ੍ਹਾ ਫਰੀਦਕੋਟ ਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਜਥੇਬੰਦੀ ਨੇ ਫਰੀਦਕੋਟ ਵਿੱਚ ਬੀਕੇਯੂ ਰਾਜੇਵਾਲ ਤੋਂ ਸਮੂਹਿਕ ਤੌਰ 'ਤੇ ਅਸਤੀਫ਼ਾ ਦਿੱਤਾ ਹੈ।

ਮਾਲਵਾ ਦੇ 2 ਜਿਲ੍ਹਿਆਂ 'ਚ ਬਲਵੀਰ ਰਾਜੇਵਾਲ ਨੂੰ ਵੱਡਾ ਝਟਕਾ
ਮਾਲਵਾ ਦੇ 2 ਜਿਲ੍ਹਿਆਂ 'ਚ ਬਲਵੀਰ ਰਾਜੇਵਾਲ ਨੂੰ ਵੱਡਾ ਝਟਕਾ

By

Published : Mar 9, 2022, 8:18 PM IST

ਫਰੀਦਕੋਟ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੂੰ ਚੋਣਾਂ ਵਿੱਚ ਹਿੱਸਾ ਲੈਣਾਂ ਭਾਰੀ ਪੈਂਦਾ ਦਿਖਾਈ ਦੇ ਰਿਹਾ, ਚੋਣਾਂ ਦਾ ਰਿਜਲਟ ਆਉਣ ਤੋਂ ਪਹਿਲਾਂ ਹੀ ਬੀਕੇਯੂ ਰਾਜੇਵਾਲ ਦੇ 2 ਜਿਲ੍ਹਿਆ ਸ੍ਰੀ ਮੁਕਤਸਰ ਸਾਹਿਬ ਤੇ ਫਰੀਦਕੋਟ ਦੇ ਪ੍ਰਧਾਨਾਂ ਵੱਲੋਂ ਆਪਣੀ ਪੂਰੀ ਟੀਮ ਸਮੇਤ ਬੀਕੇਯੂ ਰਾਜੇਵਾਲ ਦੇ ਸਾਰੇ ਅਹੁਦਿਆ ਤੋਂ ਅਸਤੀਫ਼ੇ ਦੇ ਕੇ ਯੂਨੀਅਨ ਤੋਂ ਖੁਦ ਨੂੰ ਵੱਖ ਕਰ ਲਿਆ ਤੇ ਨਵੀਂ ਧਿਰ ਬਣਾਏ ਜਾਣ ਵੱਲ ਵੀ ਇਸ਼ਾਰਾ ਕੀਤਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਫਰੀਦਕੋਟ ਬਿੰਦਰ ਸਿੰਘ ਗੋਲੇਵਾਲਾ ਤੇ ਜਿਲ੍ਹਾ ਮੀਤ ਪ੍ਰਧਾਨ ਬੀਕੇਯੂ ਰਾਜੇਵਾਲ ਸ੍ਰੀ ਮੁਕਤਸਰ ਸਾਹਿਬ, ਲੱਖਾ ਸ਼ਰਮਾਂ ਨੇ ਕਿਹਾ ਕਿ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵੱਲੋਂ ਯੂਨੀਅਨ ਦੇ ਸਿਧਾਂਤ ਦੇ ਉਲਟ ਜਾ ਕੇ ਚੋਣਾਂ ਵਿਚ ਹਿੱਸਾ ਲਿਆ ਇਸ ਲਈ ਉਹਨਾਂ ਵੱਲੋਂ ਤਿੰਨ ਹੋਰ ਜਿਲ੍ਹਿਆਂ ਦੇ ਆਗੂਆਂ ਨਾਲ ਮਿਲ ਕੇ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਹੁਣ ਉਹਨਾਂ ਵੱਲੋਂ ਆਪਣੀ ਪੂਰੀ ਟੀਮ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪ੍ਰਧਾਨ ਭਿੰਦਰ ਸਿੰਘ ਅਤੇ ਪੂਰੀ ਟੀਮ ਨੇ ਲਿਖਤ ਤੌਰ ਤੇ ਮਤਾ ਪਾ ਕੇ ਸਮੂਹਿਕ ਤੌਰ ਤੇ ਯੂਨੀਅਨ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।

ਮਾਲਵਾ ਦੇ 2 ਜਿਲ੍ਹਿਆਂ 'ਚ ਬਲਵੀਰ ਰਾਜੇਵਾਲ ਨੂੰ ਵੱਡਾ ਝਟਕਾ

ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦਾ ਸਿਧਾਂਤ ਹੈ ਕਿ ਕਿਸਾਨ ਮਜਦੂਰ ਅਤੇ ਸੂਬੇ ਹਿੱਤਾਂ ਦੀ ਲੜਾਈ ਸਿਆਂਸਤ ਤੋਂ ਬਾਹਰ ਹੋ ਕੇ ਲੜੇ। ਕਿਸੇ ਹੋਰ ਯੂਨੀਅਨ ਵਿਚ ਸ਼ਾਮਲ ਹੋਣ ਜਾਂ ਕੋਈ ਨਵਾਂ ਫਰੰਟ ਤਿਆਰ ਕਰਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਸ ਬਾਰੇ ਚਿਾਰ ਕੀਤਾ ਜਾ ਰਿਹਾ ਅਤੇ ਆਉਣ ਵਾਲੇ ਦਿਨਾਂ ਵਿਚ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਜਨਤਕ ਕੀਤਾ ਜਾਵੇਗਾ।

ਇਹ ਵੀ ਪੜੋ:-'ਚੋਣ ਕਮਿਸ਼ਨ ਨੇ ਚੋਣਾਂ ਜਿੱਤਣ ਤੋਂ ਬਾਅਦ ਜੇਤੂ ਜਲੂਸ ’ਤੇ ਲਗਾਈ ਰੋਕ'

ABOUT THE AUTHOR

...view details