ਫਰੀਦਕੋਟ: ਬੱਸ ਅੱਡੇ ‘ਤੇ ਬੱਸਾਂ ਦੇ ਟਾਈਮ ਟੇਬਲ (Bus timetable) ਬਣਾਉਣ ਨੂੰ ਲੈਕੇ ਨਿੱਜੀ ਬੱਸ ਕੰਪਨੀ ਮਾਲਕ (Private bus company owner) ਅਤੇ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ (PRTC Employees) ‘ਚ ਕਾਫ਼ੀ ਤਕਰਾਰ ਹੋਇਆ। ਜਿਸ ਦੌਰਾਨ ਪੀ.ਆਰ.ਟੀ.ਸੀ. ਮੁਲਾਜ਼ਮਾਂ ਨੇ ਇਲਜ਼ਾਮ ਲਗਾਏ ਹਨ ਕਿ ਬੱਸਾਂ ਦੇ ਟਾਈਮ ਟੇਬਲ ਬਣਾਉਣ ਸਮੇਂ ਨਿੱਜੀ ਬੱਸ ਮਾਲਕ ਖੁਦ ਆਪਣੇ ਦਖਲ ਨਾਲ ਆਪਣੀ ਮਰਜ਼ੀ ਨਾਲ ਬੱਸਾਂ ਦਾ ਸਮਾਂ ਤੈਅ ਕਰਵਾਉਂਦੇ ਹਨ।
ਉਹਨਾਂ ਨੇ ਕਿਹਾ ਕਿ ਇਸ ਨਾਲ ਸਰਕਾਰੀ ਬੱਸਾਂ (Government buses) ਨੂੰ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ ਅਤੇ ਇਸ ਸਭ ‘ਚ RTA ਜਿਸ ਵੱਲੋਂ ਇਸ ਟਾਈਮ ਟੇਬਲ ਨੂੰ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਸੈੱਟ ਕਰਨਾ ਹੁੰਦਾ ਹੈ।
ਉੱਥੇ ਨਿੱਜੀ ਬੱਸ ਚਾਲਕਾਂ ਨੇ ਕਿਹਾ ਕਿ ਟਰਾਂਸਪੋਰਟ ਮਾਫੀਆ (Transport mafia) ਹਾਲੇ ਵੀ ਪੰਜਾਬ ਅੰਦਰ ਹਾਵੀ ਹੈ, ਭਾਵੇ ਸੂਬੇ ‘ਚ ਕੋਈ ਵੀ ਸਰਕਾਰ ਹੋਵੇ। ਦੂਜੇ ਪਾਸੇ ਨਿੱਜੀ ਬੱਸਾਂ ਦੇ ਮਾਲਕਾਂ ਨੇ ਕਿਹਾ ਕਿ ਹਮੇਸ਼ਾ ਟਾਈਮ ਟੇਬਲ ਬਣਾਉਣ ਸਮੇਂ ਨਿੱਜੀ ਬੱਸ ਮਾਲਕਾਂ (Private bus company owner) ਅਤੇ ਸਰਕਾਰੀ ਬੱਸਾਂ ਦੇ ਮੁਲਾਜ਼ਮ (Employees of government buses) ਸਾਂਝੇ ਤੌਰ ‘ਤੇ ਮਿਲ ਕੇ ਸਹਿਮਤੀ ਨਾਲ ਟਾਈਮ ਟੇਬਲ ਸੈੱਟ ਕਰਦੇ ਹਨ। ਜਿਸ ਨੂੰ ਬਾਅਦ ‘ਚ RTA ਵੱਲੋਂ ਫਾਈਨਲ ਕੀਤਾ ਜਾਂਦਾ ਹੈ, ਪਰ ਪੀ.ਆਰ.ਟੀ.ਸੀ. ਦੇ ਮੁਲਾਜ਼ਮ (PRTC Employees) ਗਲਤ ਇਲਜ਼ਾਮ ਲਗਾ ਕੇ ਇਤਰਾਜ਼ ਜਤਾ ਰਹੇ ਹਨ।
ਬੱਸਾਂ ਦੇ ਟਾਈਮ ਟੇਬਲ ਨੂੰ ਲੈਕੇ PRTC ਤੇ ਨਿੱਜੀ ਬੱਸਾਂ ਦੇ ਮਾਲਕ ਆਹਮੋ-ਸਾਹਮਣੇ ਉੱਥੇ ਜਦੋਂ ਟਾਈਮ ਟੇਬਲ ਇੰਸਪੈਕਟਰ ਨਾਲ ਇਸ ਸਬੰਧੀ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਂਝੀ ਸਮਾਂ ਸਾਰਨੀ ਨਿੱਜੀ ਬੱਸ ਮਾਲਕਾਂ ਅਤੇ ਸਰਕਾਰੀ ਬੱਸਾਂ ਦੇ ਹਿਸਾਬ ਨਾਲ ਸੈੱਟ ਕਰ ਸਾਡੇ ਵੱਲੋਂ RTA ਨੂੰ ਭੇਜ ਦਿੱਤੀ ਜਾਂਦੀ ਹੈ, ਜਿਸ ‘ਚ ਉਨ੍ਹਾਂ ਵੱਲੋਂ ਹੀ ਆਪਣੇ ਹਿਸਾਬ ਨਾਲ ਬਦਲਾਅ ਕਰ ਫਾਈਨਲ ਕੀਤਾ ਜਾਂਦਾ ਹੈ, ਇਸ ਲਈ ਇਸ ‘ਚ ਸਾਡਾ ਕੋਈ ਰੋਲ ਨਹੀਂ ਹੁੰਦਾ।
ਇਹ ਵੀ ਪੜ੍ਹੋ:ਉੱਚ ਅਧਿਕਾਰੀਆਂ ਦੇ ਦਫ਼ਤਰ ਅੰਦਰ ਮੋਬਾਇਲ ਲਿਜਾਉਣ ਨੂੰ ਮਨਾਹੀ, ਲੋਕਾਂ ਨੇ ਜਤਾਇਆ ਵਿਰੋਧ