ਪੰਜਾਬ

punjab

ETV Bharat / state

ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਨਾਲ ਕੀਤਾ ਵਾਅਦਾ ਨਹੀਂ ਨਿਭਾਇਆ: ਧਿਆਨ ਸਿੰਘ ਮੰਡ

ਬਰਗਾੜੀ ਵਿੱਚ ਬਰਗਾੜੀ ਮੋਰਚੇ ਦੇ ਸਮਰਥਕਾਂ ਨੇ ਪਛਤਾਵਾ ਦਿਵਸ ਮਨਾਇਆ। ਉੱਥੇ ਹੀ, ਬਰਗਾੜੀ ਮੋਰਚੇ ਦੇ ਮੁਖੀ ਧਿਆਨ ਸਿੰਘ ਮੰਡ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਨਾਲ ਕੀਤਾ ਵਾਅਦਾ ਨਹੀਂ ਨਿਭਾਇਆ ਹੈ।

Dhyan Singh Mand, Bargarhi Morcha
ਧਿਆਨ ਸਿੰਘ ਮੰਡ

By

Published : Jun 1, 2020, 7:48 PM IST

ਫਰੀਦਕੋਟ: ਬਰਗਾੜੀ ਵਿੱਚ ਬਰਗਾੜੀ ਮੋਰਚੇ ਦੇ ਸਮਰਥਕਾਂ ਨੇ ਪਛਤਾਵਾ ਦਿਵਸ ਮਨਾਇਆ। ਉੱਥੇ ਹੀ, ਬਰਗਾੜੀ ਮੋਰਚੇ ਦੇ ਮੁਖੀ ਧਿਆਨ ਸਿੰਘ ਮੰਡ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਨਾਲ ਕੀਤਾ ਵਾਅਦਾ ਨਹੀਂ ਨਿਭਾਇਆ ਹੈ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ 1 ਜੂਨ ਅਤੇ 6 ਜੂਨ ਨੂੰ ਇਸ ਦਿਵਸ ਨੂੰ ਮਨਾਉਂਦੇ ਆਏ ਹਾਂ, ਮਨਾ ਰਹੇ ਹਾਂ ਅਤੇ ਮਨਾਉਂਦੇ ਰਹਾਂਗੇ।

ਵੇਖੋ ਵੀਡੀਓ

1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਅਤੇ ਉਸੇ ਗਰੁ ਗ੍ਰੰਥ ਸਾਹਿਬ ਦੇ 12 ਅਕਤੂਬਰ 2015 ਨੂੰ ਪਿੰਡ ਬਰਗਾੜੀ ਵਿਖੇ ਅੰਗ ਖਿਲਰੇ ਮਿਲੇ ਸਨ ਜਿਸ ਦੇ ਚੱਲਦੇ ਹਰ ਸਾਲ ਸਿੱਖ ਕੌਮ ਵਲੋਂ 1 ਜੂਨ ਨੂੰ ਪਛਤਾਵੇ ਵਜੋਂ ਮਨਾਇਆ ਜਾਂਦਾ ਹੈ। ਇਸੇ ਤਹਿਤ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਪਛਤਾਵੇ ਵਜੋਂ ਅਰਦਾਸ ਕੀਤੀ ਗਈ।

ਇਸ ਮੌਕੇ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਜਸਕਰਨ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਬਰਗਾੜੀ ਮੋਰਚੇ ਦੀਆਂ ਪ੍ਰਾਪਤੀਆਂ ਦੱਸੀਆਂ, ਉੱਥੇ ਹੀ, ਸਿੱਖ ਕੌਮ ਨੂੰ ਆਪਣੇ ਗੁਰੂਧਾਮਾਂ ਅਤੇ ਧਰਮ ਦੀ ਰਾਖੀ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ 1 ਜੂਨ ਅਤੇ 6 ਜੂਨ ਦਿਵਸ ਨੂੰ ਮਨਾਉਂਦੇ ਆਏ ਹਾਂ, ਮਨਾ ਰਹੇ ਹਾਂ ਅਤੇ ਮਨਾਉਂਦੇ ਰਹਾਂਗੇ ਦਾ ਐਲਾਨ ਸਟੇਜ ਤੋਂ ਖੁੱਲ ਕੇ ਕੀਤਾ।

ਉਥੇ ਹੀ, ਮੌਜੂਦਾ ਸਰਕਾਰ ਵਲੋਂ ਬਰਗਾੜੀ ਮੋਰਚੇ ਦੌਰਾਨ ਜੋ ਮੰਗਾਂ ਦਾ ਵਾਅਦਾ ਕੀਤਾ ਸੀ, ਉਨ੍ਹਾਂ ਵਿਚੋਂ ਕੁਝ ਮੰਨੀਆ ਮੰਗਾਂ ਨੂੰ ਛੱਡਕੇ ਬਾਕੀ ਰਹਿੰਦੀਆਂ ਮੰਗਾਂ ਸਰਕਾਰ ਤੋਂ ਮੰਨਵਾਉਣ ਦਾ ਵੀ ਐਲਾਨ ਕੀਤਾ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਰਗਾੜੀ ਮੋਰਚੇ ਦੀ ਸਮਾਪਤੀ ਦੌਰਾਨ ਪੰਜਾਬ ਸਰਕਾਰ ਦੇ ਮੰਤਰੀਆਂ ਵਲੋਂ ਕੀਤੇ ਗਏ ਵਾਅਦੇ ਪੂਰੇ ਨ੍ਹਾਂ ਹੋਣ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੋਸ਼ੀਆਂ ਨੂੰ ਬਚਾ ਰਹੇ ਹਨ ਅਤੇ ਉਹ ਕੌਮ ਨਾਲ ਵਾਅਦਾ ਖਿਲਾਫ਼ੀ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਰਗਾੜੀ ਮੋਰਚੇ ਦੀ ਸਮਾਪਤੀ ਸਮੇਂ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ 'ਤੇ ਆਉਣ ਵਾਲੇ ਸਮੇਂ ਵਿੱਚ ਜੋਰ ਦੇ ਕੇ ਮਨਾਉਣ ਦੀ ਗੱਲ ਵੀ ਕਹੀ।

ਇਹ ਵੀ ਪੜ੍ਹੋ: ਸੰਗੀਤਕਾਰ ਵਾਜਿਦ ਖ਼ਾਨ ਦਾ ਹੋਇਆ ਦੇਹਾਂਤ, ਕੋਰੋਨਾ ਤੋਂ ਸਨ ਪੀੜਤ

ABOUT THE AUTHOR

...view details