ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੇ ਵਿਧਾਇਕ ਤੇ ਪੁਲਿਸ ਉਤੇ ਲਗਾਏ ਇਲਜ਼ਾਮ, ਵੀਡੀਓ ਵਾਇਰਲ ਫ਼ਰੀਦਕੋਟ:ਕੁਝ ਦਿਨ ਪਹਿਲਾਂ ਸਾਡੇ ਚੈਨਲ ਵੱਲੋਂ ਇੱਕ ਖ਼ਬਰ ਨਸ਼ਰ ਕੀਤੀ ਗਈ ਸੀ ਜਿਸ ਰਾਹੀਂ ਉਨ੍ਹਾਂ ਲੋਕਾਂ ਦੀ ਦਾਸਤਾਨ ਪੇਸ਼ ਕੀਤੀ ਗਈ ਸੀ ਜਿਹੜੇ ਫਰੀਦਕੋਟ ਦੇ ਇੱਕ ਇਮੀਗ੍ਰੇਸ਼ਨ ਸੈਂਟਰ ਮਾਲਕ ਦੀ ਠੱਗੀ ਦਾ ਸ਼ਿਕਾਰ ਹੋਏ ਸਨ। ਜਿਸ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਕਰੋੜਾਂ ਰੁਪਏ ਲੋਕਾਂ ਤੋਂ ਠੱਗ ਆਪਣਾ ਸੈਂਟਰ ਬੰਦ ਕਰ ਵਿਦੇਸ਼ ਭੱਜ ਗਿਆ ਸੀ। ਹੁਣ ਇਸ ਮਾਮਲੇ 'ਚ ਪੁਲਿਸ ਵੱਲੋਂ ਲੋਕਾਂ ਦੀਆਂ ਮਿਲੀਆ ਸ਼ਿਕਾਇਤਾਂ ਤੋਂ ਬਾਅਦ ਉਕਤ ਏਜੈਂਟ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੇ ਵਿਧਾਇਕ ਤੇ ਪੁਲਿਸ ਉਤੇ ਲਗਾਏ ਇਲਜ਼ਾਮ ਪੁਲਿਸ ਨੇ ਕੀਤੀ ਕਾਰਵਾਈ: ਜਾਂਚ ਦੌਰਾਨ ਉਸ ਦੀ ਸਾਲੀ ਅਤੇ ਸੱਸ ਦੀ ਭੂਮਿਕਾ ਵੀ ਸਾਹਮਣੇ ਆਉਣ 'ਤੇ ਉਨ੍ਹਾਂ ਨੂੰ ਵੀ ਇਸ ਮਾਮਲੇ 'ਚ ਸ਼ਾਮਿਲ ਕੀਤਾ ਗਿਆ ਹੈ। ਜਿਨ੍ਹਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ ਦੂਜੇ ਪਾਸੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਪਾਂ ਕੇ ਵਿਦੇਸ਼ ਭੱਜਣ ਦੀ ਵਜ੍ਹਾ ਦੱਸੀ ਨਾਲ ਹੀ ਉਸ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ, ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਜਿਨ੍ਹਾਂ ਇਲਜ਼ਾਮਾਂ ਨੂੰ ਆਪ ਆਗੂਆਂ ਨੇ ਸਿਰੇ ਤੋਂ ਨਕਾਰ ਦਿੱਤਾ ਗਿਆ।
ਇਮੀਗ੍ਰੇਸ਼ਨ ਸੈਂਟਰ ਮਾਲਕ ਦੀਪਕ ਸ਼ਰਮਾ ਨੇ ਸਾਂਝੀ ਕੀਤੀ ਵੀਡੀਓ:ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਆਪਣੀ ਵੀਡੀਓ 'ਚ ਫ਼ਰਾਰ ਹੋਏ ਇਮੀਗ੍ਰੇਸ਼ਨ ਸੈਂਟਰ ਮਾਲਕ ਦੀਪਕ ਸ਼ਰਮਾ ਨੇ ਕਿਹਾ ਕਿ ਉਸ ਨੂੰ ਲਾਗਾਤਰ ਗੋਲਡੀ ਬਰਾੜ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਪੁਲਿਸ ਨੂੰ ਵਾਰ ਵਾਰ ਕਹਿਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ, ਨਾ ਹੀ ਉਸਨੂੰ ਕੋਈ ਸੁਰੱਖਿਆ ਪ੍ਰਦਾਨ ਕੀਤੀ ਗਈ।
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੇ ਵਿਧਾਇਕ ਤੇ ਪੁਲਿਸ ਉਤੇ ਲਗਾਏ ਇਲਜ਼ਾਮ ਵਿਧਾਇਕ ਅਤੇ ਹੋਰਾਂ ਉਤੇ ਇਲਜ਼ਾਮ: ਦੂਜੇ ਪਾਸੇ ਉਸਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ 'ਤੇ ਇਲਜ਼ਾਮ ਲਗਾਉਦੇ ਹੋਏ ਉਸ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਉਨ੍ਹਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਕੁਝ ਆਗੂਆਂ ਵੱਲੋਂ ਉਸ ਤੋਂ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਹਫਤਾ ਮੰਗਿਆ ਜ਼ਾ ਰਿਹਾ ਸੀ ਨਹੀਂ ਤਾਂ ਉਸ ਖਿਲਾਫ ਕੋਈ ਝੂਠਾ ਮਾਮਲਾ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਇਸ ਮੌਕੇ ਉਸ ਵੱਲੋਂ ਕੁਝ ਬੈਂਕ ਟਰਾਜਿਕਸ਼ਨਾ ਦੇ ਸਕਰੀਨ ਸ਼ੋਟ ਵੀ ਸਾਂਝੇ ਕੀਤੇ ਗਏ ਹਨ। ਉਸ ਵੱਲੋਂ ਚੇਅਰਮੈਨ ਗੁਰਤੇਜ ਖੋਸਾ ਦੇ ਖਾਤੇ 'ਚ ਪੰਜਾਹ ਹਜ਼ਾਰ ਰੁਪਏ ਪੁਆਏ ਗਏ। ਉਨ੍ਹਾਂ ਕਿਹਾ ਕਿ ਮੈਨੂੰ ਗੈਂਗਸਟਰਾਂ ਅਤੇ ਸਿਆਸਤਦਾਨਾਂ ਵੱਲੋਂ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀ ਇਨ੍ਹਾਂ ਸਭ ਕਾਰਨਾਂ ਕਰਕੇ ਉਸ ਨੂੰ ਅਚਾਨਕ ਭਾਰਤ ਛੱਡ ਕੇ ਵਿਦੇਸ਼ ਜਾਣਾ ਪਿਆ।
ਦੀਪਕ ਸ਼ਰਮਾ ਦੇ ਇਲਜ਼ਾਮਾਂ ਉਤੇ ਚੇਅਰਮੈਨ ਨੇ ਦਿੱਤੀ ਸਫਾਈ: ਉਧਰ ਜਦ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਨਾਲ ਇਸ ਸਬੰਧੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸਲ 'ਚ ਦੀਪਕ ਸ਼ਰਮਾ ਕਰੋੜਾਂ ਰੁਪਏ ਲੋਕਾਂ ਦੇ ਠੱਗ ਫ਼ਰਾਰ ਹੋ ਗਿਆ। ਜੋ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਉਹ ਆਪਣੇ ਬਚਾਅ 'ਚ ਗਲਤ ਬਿਆਨ ਦੇ ਰਿਹਾ ਹੈ। ਉਸ ਨੇ ਬੈਂਕ ਖਾਤੇ 'ਚ ਆਏ ਪੈਸਿਆਂ ਬਾਰੇ ਦੱਸਿਆ ਕਿ ਚੇਅਰਮੈਨ ਬਣਨ ਤੋਂ ਪਹਿਲਾਂ ਉਸਦੇ ਖਾਤੇ 'ਚ ਦੀਪਕ ਨੇ ਪੰਜਾਹ ਹਜ਼ਾਰ ਰੁਪਏ ਟਰਾਂਸਫਰ ਕੀਤੇ ਸਨ। ਇਹ ਰਕਮ ਉਸ ਨੇ ਦੀਪਕ ਤੋਂ ਲੈਣੀ ਸੀ ਕਿਉਂਕਿ ਉਸਦੇ ਸਾਥੀਆਂ ਵੱਲੋਂ ਨਗਰ ਕੌਂਸਲ ਵੱਲੋਂ ਸ਼ਹਿਰ 'ਚ ਫਲੈਕਸ ਬੋਰਡ ਦੇ ਯੂਨੀ ਪੋਲ ਦਾ ਠੇਕਾ ਲਿਆ ਗਿਆ ਸੀ ਅਤੇ ਦੀਪਕ ਵੱਲੋਂ ਬਾਬਾ ਫਰੀਦ ਜੀ ਦੇ ਮੇਲੇ ਦੌਰਾਨ ਆਪਣੇ ਇਮੀਗ੍ਰੇਸ਼ਨ ਸੈਂਟਰ ਦੀ ਐਂਡ ਲਈ ਸਾਰੇ ਯੂਨੀਪੋਲ 2 ਲੱਖ ਰੁਪਏ 'ਚ ਲਏ ਸਨ। ਇਹ ਐਂਡ (ਇਸ਼ਤਿਹਾਰ) ਕਰਵਾਉਣ ਤੋਂ ਬਾਅਦ ਉਸ ਵੱਲੋਂ ਪੈਸੇ ਨਹੀਂ ਦਿੱਤੇ ਜਾ ਰਹੇ ਸਨ ਜਿਸ ਨੂੰ ਲੈ ਕੇ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੱਲੋਂ ਇੱਕ ਲੱਖ ਰੁਪਏ ਦੀ ਜਿੰਮੇਵਾਰੀ ਲਈ ਗਈ ਸੀ। ਇਹ ਪੈਸੇ ਦੀਪਕ ਦੀ ਜਗ੍ਹਾ ਵਾਪਸ ਕਰੇਗਾ ਅਤੇ ਦੀਪਕ ਤੋਂ ਬਾਅਦ ਵਿੱਚ ਲੈ ਲਏਗਾ। ਜਿਸ ਕਾਰਨ 50 ਹਜ਼ਾਰ ਦੀਪਕ ਸ਼ਰਮਾ ਨੇ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਦਿੱਤੇ ਸਨ।
ਪੁਲਿਸ ਨੇ ਰਿਸ਼ਤੇਦਾਰਾਂ ਨੂੰ ਕੀਤਾ ਗ੍ਰਿਫਤਾਰ: ਇਸ ਮਾਮਲੇ 'ਚ ਡੀਐਸਪੀ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਮਿਲਿਆ ਸ਼ਿਕਾਇਤਾਂ ਤੋਂ ਬਾਅਦ ਦੀਪਕ ਸ਼ਰਮਾ ਜਿਸ 'ਤੇ ਇਲਜ਼ਾਮ ਲੱਗੇ ਹਨ ਕਿ ਉਸ ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਦੌਰਾਨ ਉਸ ਦੀ ਸੱਸ ਅਤੇ ਸਾਲੀ ਦੀ ਭੂਮਿਕਾ ਸਾਹਮਣੇ ਆਉਣ 'ਤੇ ਉਸ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਾ ਰਿਮਾਂਡ ਲੈਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਉਨ੍ਹਾਂ ਦੱਸਿਆ ਕਿ ਆਪਣੀ ਵੀਡੀਓ ਜੋ ਉਸਨੇ ਪੋਸਟ ਕੀਤੀ ਹੈ ਮੁਤਾਬਿਕ ਮੰਨਿਆ ਕਿ ਉਹ ਵਿਦੇਸ਼ ਵਿੱਚ ਹੈ ਪਰ ਉਸ ਦੀ ਅਸਲੀ ਲੋਕੇਸ਼ਨ ਨੂੰ ਟਰੇਸ ਕੀਤਾ ਜਾ ਰਿਹਾ ਹੈ ਅਤੇ ਉਸ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ।