ਪੰਜਾਬ

punjab

ETV Bharat / state

ਗੈਂਗਸਟਰ ਰਣਜੀਤ ਸੇਵੇਵਾਲਾ ਕਤਲ ਮਾਮਲਾ: ਦੋ ਸੰਮਨ ਹੋਏ ਕਥਿਤ ਦੋਸ਼ੀ ਬਰੀ - punjab and haryana court

ਫ਼ਰੀਦਕੋਟ: ਇੱਥੋ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਾਰਡ ਅੰਦਰ ਦਾਖ਼ਲ ਹੋ ਕੇ ਕਤਲ ਕੀਤੇ ਮਾਮਲੇ ਦੀ ਹਾਈਕੋਰਟ ਨੇ ਦੋ ਕਥਿਤ ਮੁਲਜ਼ਮਾਂ ਨੂੰ ਫ਼ੈਸਲਾ ਸੁਣਾਇਆ ਹੈ। ਗੈਂਗਸਟਰ ਰਣਜੀਤ ਸਿੰਘ ਸੇਵੇਵਾਲਾ ਦੇ ਕਤਲ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੋ ਕਥਿਤ ਦੋਸ਼ੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ।

ਗੈਂਗਸਟਰ ਰਣਜੀਤ ਸੇਵੇਵਾਲਾ ਕਤਲ ਮਾਮਲਾ

By

Published : Feb 9, 2019, 11:13 PM IST

ਇਸ ਮੌਕੇ ਜਾਣਕਾਰੀ ਦਿੰਦਿਆ ਬਚਾਅ ਪੱਖ ਦੇ ਵਕੀਲ ਅਮਨਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਥਾਣਾ ਸਿਟੀ ਫ਼ਰੀਦਕੋਟ ਵਿਚ ਦਰਜ ਮਾਮਲੇ ਮੁਤਾਬਕ ਰਣਜੀਤ ਸਿੰਘ ਨਾਮੀ ਇਕ ਨੌਜਵਾਨ ਦਾ ਕਤਲ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ ਹੋਇਆ ਸੀ। ਇਸ ਵਿੱਚ ਨਾਮਜਦ ਵਿਅਕਤੀ ਚਮਕੌਰ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ ਪਰ ਇਸ ਮਾਮਲੇ ਵਿਚ ਮੁਦਈ ਪੱਖ ਵੱਲੋਂ ਇਕ ਗਵਾਹ ਦੀ ਗਵਾਹੀ ਦੇ ਅਧਾਰ 'ਤੇ ਸੋਹਣ ਸਿੰਘ ਅਤੇ ਯਾਦਵਿੰਦਰ ਸਿੰਘ ਨਾਮ ਦੇ ਦੋ ਵਿਅਕਤੀਆ ਨੂੰ ਫ਼ਰੀਦਕੋਟ ਦੀ ਜ਼ਿਲ੍ਹਾ ਅਤੇ ਸ਼ੈਸਨ ਅਦਾਲਤ ਵੱਲੋਂ ਸ਼ਾਮਲ ਕਰ ਕੇ ਇਨਾਂ ਦੋਹਾਂ ਦੇ ਨਾਮ ਨਾਮਜਦ ਕੀਤੇ ਗਏ ਸਨ, ਜਿਸ ਤਹਿਤ ਸੋਹਣ ਸਿੰਘ ਅਤੇ ਯਾਦਵਿੰਦਰ ਸਿੰਘ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਪਣੀ ਬੇਗੁਨਾਹੀ ਸਬੰਧੀ ਗੁਹਾਰ ਲਗਾਈ ਗਈ ਸੀ।

ਗੈਂਗਸਟਰ ਰਣਜੀਤ ਸੇਵੇਵਾਲਾ ਕਤਲ ਮਾਮਲਾ

ਇਸ ਮੌਕੇ ਉਨਾਂ ਦੱਸਿਆ ਕਿ ਉਨਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੋਹਣ ਸਿੰਘ ਅਤੇ ਯਾਦਵਿੰਦਰ ਸਿੰਘ ਦੇ ਪੱਖ ਨੂੰ ਰੱਖਿਆ, ਜਿਸ 'ਤੇ ਜੱਜ ਰਮਿੰਦਰ ਜੈਨ ਦੀ ਅਦਾਲਤ ਵੱਲੋਂ ਸੋਹਣ ਸਿੰਘ ਅਤੇ ਯਾਦਵਿੰਦਰ ਸਿੰਘ ਨੂੰ ਇਸ ਕਤਲ ਮਾਮਲੇ ਵਿਚੋਂ ਬਰੀ ਕਰ ਦਿੱਤਾ ਜੋ ਕਿ ਇਸ ਕਤਲ ਕੇਸ ਵਿਚ ਬਹੁਤ ਵੱਡਾ ਫ਼ੈਸਲਾ ਹੈ।
ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਵਿਰੁੱਧ 20/25 ਮੁੱਕਦਮੇ ਦਰਜ ਸਨ ਅਤੇ ਜੈਤੋ ਵਿਖੇ ਹੋਈ ਗੈਂਗਵਾਰ ਵਿਚ ਉਹ ਜਖਮੀਂ ਹੋਇਆ ਸੀ, ਜਿਸ ਨੂੰ ਇਲਾਜ ਲਈ ਫ਼ਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਲਿਆਂਦਾ ਗਿਆ ਸੀ ਤੇ ਇੱਥੇ ਉਸ ਦਾ ਕਤਲ ਹੋ ਗਿਆ ਸੀ।

ABOUT THE AUTHOR

...view details