ਫ਼ਰੀਦਕੋਟ:ਫ਼ਰੀਦਕੋਟ ਸਿਟੀ ਪੁਲਿਸ ਵੱਲੋਂ ਇੱਕ ਦਿਨ ਪਹਿਲਾਂ ਮੋਟਰਸਾਈਕਲ ਚੋਰੀ ਮਾਮਲੇ 'ਚ ਗਿਰਫ਼ਤਾਰ ਕੀਤੇ ਨੌਜਵਾਨ ਨੂੰ ਅਦਾਲਤ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਉਸਦੀ ਮੌਤ ਹੋ ਗਈ ਹੈ। ਪਰ ਨੌਜਵਾਨ ਦੀ ਮੌਤ ਦੌਰਾ ਪੈਣ ਕਰਕੇ ਹੋਈ ਦੱਸੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕੇ ਮ੍ਰਿਤਕ ਨਸ਼ੇ ਕਰਨ ਦਾ ਆਦੀ ਸੀ ਜਿਸ ਕਾਰਨ ਉਸ ਨੂੰ ਦੌਰਾ ਪਿਆ। ਫਿਲਹਾਲ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਦੀ ਰੀਪੋਰਟ ਆਉਣ ਤੇ ਹੀ ਸਾਫ਼ ਹੋ ਸਕੇਗਾ ਕੇ ਉਸ ਦੀ ਮੌਤ ਕਿਸ ਕਾਰਨ ਕਰਕੇ ਹੋਈ।
ਚੋਰੀ ਮਾਮਲੇ ਵਿੱਚ ਗ੍ਰਿਫ਼ਤਾਰ ਨੌਜਵਾਨ ਦੀ ਹੋਈ ਮੌਤ - ਪੋਸਟਮਾਰਟਮ
ਫ਼ਰੀਦਕੋਟ ਸਿਟੀ ਪੁਲਿਸ ਵੱਲੋਂ ਇੱਕ ਦਿਨ ਪਹਿਲਾਂ ਮੋਟਰਸਾਈਕਲ ਚੋਰੀ ਮਾਮਲੇ 'ਚ ਗਿਰਫ਼ਤਾਰ ਕੀਤੇ ਨੌਜਵਾਨ ਨੂੰ ਅਦਾਲਤ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਉਸਦੀ ਮੌਤ ਹੋ ਗਈ ਹੈ। ਅਜੇ ਪੋਸਟਮਾਟਮ ਦੀ ਰਿਪੋਰਟ ਨਹੀਂ ਆਈ। ਪਰ ਨੌਜਵਾਨ ਦੀ ਮੌਤ ਦੌਰਾ ਪੈਣ ਕਰਕੇ ਹੋਈ ਦੱਸੀ ਜਾ ਰਹੀ ਹੈ।
ਚੋਰੀ ਮਾਮਲੇ ਵਿੱਚ ਗ੍ਰਿਫ਼ਤਾਰ ਨੌਜਵਾਨ ਦੀ ਹੋਈ ਮੌਤ
ਮ੍ਰਿਤਕ ਸੁਖਵਿੰਦਰ ਸਿੰਘ ਪਿੰਡ ਮੰਡ ਵਾਲਾ ਦਾ ਰਹਿਣ ਵਾਲਾ ਸੀ ਅਤੇ ਉਸਦੀ ਉਮਰ ਤੀਹ ਸਾਲ ਦੱਸੀ ਗਈ ਹੈ। ਉਸਦੈ ਪਰਿਵਾਰ 'ਚ ਉਸਦੀ ਮਾਤਾ ਹੀ ਹੈ। ਪਰ ਉਹ ਇਸ ਮਾਮਲੇ ਚ ਕੁਝ ਵੀ ਬੋਲਣ ਲਈ ਤਿਆਰ ਨਹੀਂ।