ਪੰਜਾਬ

punjab

ETV Bharat / state

ਸੜਕ ਹਾਦਸੇ ਵਿੱਚ ਮਹਿਲਾ ਦੀ ਦਰਦਨਾਕ ਮੌਤ, ਤਿੰਨ ਹੋਰ ਗੰਭੀਰ ਜ਼ਖਮੀ - faridkot news

ਕੋਟਕਪੂਰਾ ਰੋਡ 'ਤੇ ਸੜਕ ਕਿਨਾਰੇ ਖੜੀ ਕਾਰ ਨੂੰ ਪਿੱਛੋਂ ਆਉਦੀ ਬੇਕਾਬੂ ਤੇਜ਼ ਰਫਤਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਸਵਾਰ ਇਕ ਮਹਿਲਾ ਦੀ ਮੌਤ ਹੋਈ, ਜਦਕਿ ਹੋਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

Death of a woman in a road accident faridkot
Death of a woman in a road accident faridkot

By

Published : Dec 5, 2022, 9:32 AM IST

Updated : Dec 5, 2022, 9:44 AM IST

ਫ਼ਰੀਦਕੋਟ:ਕੋਟਕਪੂਰਾ ਰੋਡ 'ਤੇ ਹਰਿੰਦਰਾ ਨਗਰ ਕੋਲ ਸੜਕ ਕਿਨਾਰੇ ਖੜੀ ਕਾਰ ਨੂੰ ਪਿੱਛੋਂ ਆਉਦੀ ਬੇਕਾਬੂ ਤੇਜ਼ ਰਫਤਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਅਗਲੀ ਕਾਰ ਪੂਰੀ ਤਰਾਂ ਅੰਦਰ ਧਸ ਗਈ ਜਿਸ ਕਾਰਨ ਕਾਰ ਦੀ ਪਿਛਲੀ ਸੀਟ ਉੱਤੇ ਬੈਠੀ ਮਹਿਲਾ ਦੀ ਝਟਕੇ ਨਾਲ ਗਰਦਨ ਕੱਟੀ ਗਈ, ਜਦਕਿ ਕਾਰ ਵਿੱਚ ਬੈਠੇ ਦੋ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ।


ਦੂਜੇ ਪਾਸੇ ਟੱਕਰ ਮਾਰਨ ਵਾਲੀ ਕਾਰ ਦੇ ਏਅਰ ਬੈਗ ਖੁੱਲ੍ਹਣ ਕਾਰਨ ਚਾਲਕ ਨੂੰ ਮਾਮੂਲੀ ਸੱਟ ਵੱਜੀ। ਸਥਾਨਕ ਲੋਕਾਂ ਨੇ ਤੁਰੰਤ ਜਖਮੀ ਸਵਾਰੀਆਂ ਨੂੰ ਕਾਰ ਤੋਂ ਬਾਹਰ ਕੱਢਿਆ ਅਤੇ ਐਬੂਲੈਂਸ ਜਰੀਏ ਹਾਸਪਤਾਲ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਤਦ ਤੱਕ ਬੁਰੀ ਤਰਾਂ ਜਖਮੀ ਔਰਤ ਦੀ ਮੌਤ ਹੋ ਚੁਕੀ ਸੀ। ਬਾਕੀ ਜਖ਼ਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ।

ਸੜਕ ਹਾਦਸੇ ਵਿੱਚ ਮਹਿਲਾ ਦੀ ਦਰਦਨਾਕ ਮੌਤ

ਜਾਣਕਾਰੀ ਦਿੰਦੇ ਹੋਏ ਸਥਾਨਕ ਨਿਵਾਸੀ ਅਮਨ ਵੜਿੰਗ ਨੇ ਦੱਸਿਆ ਕਿ ਕੋਟਕਪੂਰਾ ਦਾ ਰਹਿਣ ਵਾਲਾ ਇਹ ਪਰਿਵਾਰ ਕੁੱਝ ਖਰੀਦਦਾਰੀ ਕਰਨ ਲਈ ਫ਼ਰੀਦਕੋਟ ਆਇਆ ਹੋਇਆ ਸੀ, ਜਿਨ੍ਹਾਂ ਵੱਲੋਂ ਕਿਸੇ ਕੰਮ ਕਾਰਨ ਆਪਣੀ ਵੇਗਨਾਰ ਕਾਰ ਸੜਕ ਦੀ ਸਾਈਡ ਉੱਤੇ ਖੜੀ ਕੀਤੀ ਹੋਈ ਸੀ ਕਿ ਅਚਾਨਕ ਪਿੱਛੋਂ ਆਈ ਬਹੁਤ ਹੀ ਤੇਜ਼ ਰਫਤਾਰ ਕਾਰ ਨੇ ਪਿੱਛੋਂ ਬੁਰੀ ਤਰਾਂ ਟੱਕਰ ਮਾਰ ਦਿੱਤੀ।


ਇਸ ਨਾਲ ਕਾਰ ਸਵਾਰ ਬੁਰੀ ਤਰ੍ਹਾਂ ਜਖਮੀ ਹੋ ਗਏ। ਇਸੇ ਦੌਰਾਨ ਪਰਿਵਾਰ ਦੀ ਇੱਕ ਮਹਿਲਾ ਦੀ ਗਰਦਨ ਕੱਟੀ ਗਈ। ਉਨ੍ਹਾਂ ਕਿਹਾ ਕਿ ਵਾਰ 108 ਨੰਬਰ 'ਤੇ ਵਾਰ ਫੋਨ ਕਰਨ ਉੱਤੇ ਪੁਲਿਸ ਵੀ ਲੇਟ ਪੁੱਜੀ, ਜਦਕਿ ਐਂਬੂਲੈਂਸ ਵੀ ਅੱਧਾ ਘੰਟਾ ਲੇਟ ਪੁਜੀ ਜਿਸ ਕਾਰਨ ਪ੍ਰਾਈਵੇਟ ਐਂਬੂਲੇਸ ਜਰੀਏ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਐਂਬੂਲੈਂਸ ਦੀ ਦੇਰੀ ਕਾਰਨ ਹੀ ਮਹਿਲਾ ਦੀ ਮੌਤ ਹੋਈ, ਜੇਕਰ ਸਮੇਂ ਉੱਤੇ ਐਂਬੂਲੇਸ ਆ ਜਾਂਦੀ, ਤਾਂ ਸ਼ਾਇਦ ਮਹਿਲਾ ਦੀ ਜਾਨ ਬਚ ਜਾਂਦੀ।




ਇਹ ਵੀ ਪੜ੍ਹੋ:ਕਾਂਗਰਸੀ ਉਮੀਦਵਾਰ ਉੱਤੇ ਹਮਲਾ, ਜੰਗਲ ਵਿੱਚ ਲੁੱਕ ਬਚਾਈ ਜਾਨ, ਭਾਜਪਾ ਉੱਤੇ ਲਗਾਏ ਇਲਜ਼ਾਮ

Last Updated : Dec 5, 2022, 9:44 AM IST

ABOUT THE AUTHOR

...view details