ਫ਼ਰੀਦਕੋਟ:ਕਣਕ ਦੀ ਬਿਜਾਈ(Sowing of wheat) ਵਿੱਚ ਵਰਤੀ ਜਾਂਦੀ ਡੀ.ਏ.ਪੀ ਖਾਦ ਦੀ ਪੰਜਾਬ ਭਰ ਵਿਚ ਘਾਟ ਚੱਲ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੀ.ਏ.ਪੀ ਦੀ ਕਿਲਤ ਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜਿਲ੍ਹਾ ਜਥੇਬੰਦੀ ਵਲੋਂ ਅੱਜ(ਸੋਮਵਾਰ) ਡਿਪਟੀ ਕਮਿਸ਼ਨਰ ਫ਼ਰੀਦਕੋਟ(Deputy Commissioner Faridkot) ਦੇ ਦਫ਼ਤਰ ਦਾ ਘਿਰਾਓ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡੀ.ਏ.ਪੀ ਦੀ ਕਿਲਤ ਦੂਰ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਜਿਥੇ ਡੀ.ਏ.ਪੀ ਦੀ ਮੰਗ ਪੂਰੀ ਕਰਨ ਦੀ ਮੰਗ ਕੀਤੀ ਗਈ। ਉਥੇ ਹੀ ਉਹਨਾਂ ਡੀ.ਏ.ਪੀ ਦੀ ਕਮੀ ਨੂੰ ਖਾਦ ਡੀਲਰਾਂ ਵਲੋਂ ਉਤਪੰਨ ਕੀਤੀ ਗਈ ਕਮੀ ਦੱਸਿਆ ਗਿਆ।