ਪੰਜਾਬ

punjab

ETV Bharat / state

ਸੰਗਰੂਰ ਤੋਂ ਟਿਕਟ ਕੱਟੇ ਜਾਣ 'ਤੇ ਕਾਂਗਰਸ ਤੋਂ ਖਫ਼ਾ ਹੋਏ ਗੁਰਜੀਤ ਸਿੰਘ ਚੌਹਾਨ

ਕਾਂਗਰਸ ਪਾਰਟੀ ਨੇ ਸਿਰਫ ਉਹਨਾਂ ਲੋਕਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ ਜੋ ਅਮੀਰ ਘਰਾਣੇ ਤੋਂ ਸੰਬੰਧ ਰੱਖਦੇ ਹਨ। ਗੁਰਜੀਤ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹੀ ਪਹਿਲਾਂ ਐਲਾਨਿਆ ਸੀ ਕਿ ਇਸ ਵਾਰ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੌਂ 7 ਸੀਟਾਂ ਰਿਜਰਵ ਕੋਟੇ ਨੂੰ ਦੇਣ ਦਾ ਫੈਸਲਾ ਕੀਤਾ ਸੀ।

Dalit leader Gurjeet Singh Chauhan resigns from Congress after being cut from Sangrur

By

Published : Apr 13, 2019, 11:35 PM IST

Updated : Apr 13, 2019, 11:53 PM IST

ਫ਼ਰੀਦਕੋਟ: ਕਾਂਗਰਸ ਪਾਰਟੀ ਦੇ ਦਲਿਤ ਆਗੂ ਗੁਰਜੀਤ ਸਿੰਘ ਚੌਹਾਨ ਦੀ ਸੰਗਰੂਰ ਤੋਂ ਟਿਕਟ ਕੱਟੇ ਜਾਣ 'ਤੇ ਨਰਾਜਗੀ ਜਤਾਈ ਹੈ। ਗੁਰਜੀਤ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹੀ ਪਹਿਲਾਂ ਐਲਾਨਿਆ ਸੀ ਕਿ ਇਸ ਵਾਰ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੌਂ 7 ਸੀਟਾਂ ਰਿਜਰਵ ਕੋਟੇ ਨੂੰ ਦੇਣ ਦਾ ਫੈਸਲਾ ਕੀਤਾ ਸੀ, ਪਰ ਹੁਣ ਪਾਰਟੀ ਆਪਣੇ ਕਹੇ ਸ਼ਬਦਾਂ ਤੋਂ ਬਦਲ ਰਹੀ ਹੈ। ਪਾਰਟੀ ਦਾ ਪਹਿਲਾਂ ਫੈਸਲਾਂ ਕਰ ਰਹੀ ਸੀ ਕਿ ਇਸ ਵਾਰ ਦਲਿਤ ਵਰਗ ਨੂੰ ਸੰਗਰੂਰ ਸੀਟ ਦੇਵੇਗੀ। ਪਰ ਹੁਣ ਪਾਰਟੀ ਨੇ ਇਹ ਸੀਟ ਕੇਵਲ ਸਿੰਘ ਢਿੱਲੋਂ ਨੂੰ ਦੇ ਦਿੱਤੀ ਹੈ। ਪਾਰਟੀ ਦੇ ਇਸ ਫੈਸਲੇ ਤੋਂ ਕਈ ਦਲਿਤ ਕਾਂਗਰਸੀ ਨਰਾਜ ਚੱਲ ਰਹੇ ਹਨ। ਕਈ ਸੀਨੀਅਰ ਦਲਿਤ ਕਾਂਗਰਸੀ ਆਗੂਆਂ ਦੇ ਪਾਰਟੀ ਛੱਡਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਵੀਡੀਓ।

ਗੁਰਜੀਤ ਸਿੰਘ ਚੌਹਾਨ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਸਿਰਫ ਉਹਨਾਂ ਲੋਕਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ ਜੋ ਅਮੀਰ ਘਰਾਣੇ ਤੋਂ ਸੰਬੰਧ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਲੜਨ ਦੀਆਂ ਤਿਆਰੀਆ ਕੀਤੀਆਂ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਈਆਂ ਪਰ ਕਾਂਗਰਸ ਨੇ ਇਹ ਸੀਟ ਕੇਵਲ ਸਿੰਘ ਢਿੱਲੋਂ ਨੂੰ ਦੇ ਦਿੱਤੀ। ਅੰਤ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਕੌਈ ਰਾਹ ਨਾ ਬੱਚਿਆ 'ਤੇ ਉਹ ਅਜਾਦ ਉਮੀਦਵਾਰ ਦੇ ਤੋਰ 'ਤੇ ਚੋਣ ਲੜਣਗੇ।

Last Updated : Apr 13, 2019, 11:53 PM IST

ABOUT THE AUTHOR

...view details