ਪੰਜਾਬ

punjab

ETV Bharat / state

ਕੋਰੋਨਾ ਵਾਇਰਸ ਦੇ ਚਲਦੇ ਫ਼ਰੀਦਕੋਟ 'ਚ 25 ਮਾਰਚ ਨੂੰ ਲੱਗਣ ਵਾਲਾ ਮੇਲਾ ਹੋਇਆ ਰੱਦ - ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਫ਼ਰੀਦਕੋਟ ਦੇ ਬੀੜ ਸਿੱਖਾਂ ਵਾਲਾ ਵਿਖੇ ਬਾਬਾ ਕਾਲਾ ਮਹਿਰ ਦੀ ਯਾਦ ਵਿੱਚ 25 ਮਾਰਚ ਨੂੰ ਲੱਗਣ ਵਾਲਾ ਸਲਾਨਾ ਮੇਲਾ ਰੱਦ ਕਰ ਦਿੱਤੀ ਗਿਆ ਹੈ। ਡੀਸੀ ਨੇ ਸੰਧੂ ਭਾਈਚਾਰੇ ਤੇ ਹੋਰ ਲੋਕਾਂ ਨੂੰ ਇਸ ਮੇਲੇ ਵਿੱਚ ਨਾ ਪਹੁੰਚਣ ਦੀ ਅਪੀਲ ਕੀਤੀ ਹੈ।

ਕੋਰੋਨਾ ਵਾਇਰਸ ਦੇ ਚਲਦੇ ਫ਼ਰੀਦਕੋਟ 'ਚ 25 ਮਾਰਚ ਨੂੰ ਲੱਗਣ ਵਾਲਾ ਮੇਲਾ ਹੋਇਆ ਰੱਦ
ਕੋਰੋਨਾ ਵਾਇਰਸ ਦੇ ਚਲਦੇ ਫ਼ਰੀਦਕੋਟ 'ਚ 25 ਮਾਰਚ ਨੂੰ ਲੱਗਣ ਵਾਲਾ ਮੇਲਾ ਹੋਇਆ ਰੱਦ

By

Published : Mar 21, 2020, 5:03 PM IST

ਫ਼ਰੀਦਕੋਟ: ਜ਼ਿਲ੍ਹੇ ਦੇ ਬੀੜ ਸਿੱਖਾਂ ਵਾਲਾ ਵਿਖੇ ਬਾਬਾ ਕਾਲਾ ਮਹਿਰ ਦੀ ਯਾਦ ਵਿੱਚ 25 ਮਾਰਚ ਨੂੰ ਲੱਗਣ ਵਾਲੇ ਮੇਲੇ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਫ਼ੈਸਲਾ ਕੋਰੋਨਾ ਵਾਇਰਸ ਦੇ ਕਾਰਨ ਲਿਆ ਗਿਆ ਹੈ ਤਾਂ ਜੋ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਦੂਜੇ ਪਾਸੇ ਸਰਕਾਰ ਨੇ ਵੀ ਇਕੱਠ ਕਰਨ ਤੋਂ ਮਨਾਂ ਕਰ ਦਿੱਤਾ ਹੈ।

ਕੋਰੋਨਾ ਵਾਇਰਸ ਦੇ ਚਲਦੇ ਫ਼ਰੀਦਕੋਟ 'ਚ 25 ਮਾਰਚ ਨੂੰ ਲੱਗਣ ਵਾਲਾ ਮੇਲਾ ਹੋਇਆ ਰੱਦ

ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਬੀੜ ਸਿੱਖਾਂ ਵਾਲਾ ਵਿਖੇ ਲੱਗਣ ਵਾਲੇ ਬਾਬਾ ਕਾਲਾ ਮਹਿਰ ਜੀ ਦੇ ਮੇਲੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਤੇ ਹੋਰ ਰਾਜਾਂ ਤੋਂ ਸੰਧੂ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਣੇ ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਫ਼ੈਲੀ ਹੋਈ ਹੈ, ਜਿਸ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਇਤਿਹਾਦੀ ਕਦਮ ਚੁੱਕੇ ਗਏ ਹਨ। ਇਸ ਤੋਂ ਇਲਾਵਾ 20 ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ 'ਤੇ ਵੀ ਪਾਬੰਦੀ ਲਗਾਈ ਗਈ ਹੈ।

ਉਨ੍ਹਾਂ ਕਿਹਾ ਕਿ ਮੇਲੇ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਸੁਖਦ ਮਾਹੌਲ ਹੋਣ ਮਗਰੋਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 25 ਮਾਰਚ ਨੂੰ ਲੱਗਣ ਵਾਲੇ ਇਸ ਮੇਲੇ ਵਿੱਚ ਬਿਲਕੁਲ ਨਾ ਆਉਣ ਅਤੇ ਇਤਿਹਾਤ ਵਜੋਂ ਆਪਣੇ ਘਰਾਂ ਵਿੱਚ ਹੀ ਰਹਿਣ ਤਾਂ ਜੋ ਇਸ ਭਿਆਨਕ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ABOUT THE AUTHOR

...view details