ਫਰੀਦਕੋਟ:ਪੰਜਾਬ ਵਿੱਚ ਇੱਕ ਪਾਸੇ ਕੱਚੇ ਮੁਲਾਜ਼ਮਾਂ ਵੱਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਹਨ। ਉੱਥੇ ਹੀਕੋਰੋਨਾ ਮਹਾਂਮਾਰੀ ਦੌਰਾਨ ਆਊਟ ਸੋਰਸ ਬੇਸ 'ਤੇ ਰੱਖੇ ਗਏ ਕੋਰੋਨਾਂ ਕਾਮਿਆਂ (Coronation workers) ਨੂੰ 30 ਸਤੰਬਰ ਤੋਂ ਨੌਕਰੀਓ ਕੱਢੇ ਜਾਣ ਦੇ ਵਿਰੋਧ ਵਿੱਚ ਕੋਰੋਨਾ ਯੋਧਿਆਂ ਦਾ ਧਰਨਾ ਹੁਣ 14 ਦਿਨ ਵੀ ਜਾਰੀ ਰਿਹਾ ਅਤੇ ਸੰਘਰਸ ਨੂੰ ਤਿੱਖਾ ਕਰਦਿਆਂ ਕੋਰੋਨਾ ਕਾਮਿਆਂ (Coronation workers) ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਿਸ ਤਹਿਤ ਸੋਮਵਾਰ ਨੂੰ 5 ਸਟਾਫ ਨਰਸਾ ਭੁੱਖ ਹੜਤਾਲ 'ਤੇ ਬੈਠੀਆ। ਇਸ ਦੇ ਨਾਲ ਕੋਰੋਨਾਂ ਕਾਮਿਆਂ (Coronation workers) ਦਾ ਸਾਥ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਧਰਨੇ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਕੋਰੋਨਾ ਕਾਮਿਆਂ (Coronation workers) ਦਾ ਇਸ ਸੰਘਰਸ਼ ਵਿੱਚ ਹਰ ਸੰਭਵ ਸਹਿਯੋਗ ਕਰਨ ਦਾ ਐਲਾਨ ਕੀਤਾ।
ਕੋਰੋਨਾ ਯੋਧਿਆਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ ਇਸ ਮੌਕੇ ਗੱਲਬਾਤ ਕਰਦਿਆ ਭੁੱਖ ਹੜਤਾਲ 'ਤੇ ਬੈਠੀ ਸਟਾਫ਼ ਨਰਸ ਨੇ ਕਿਹਾ ਕਿ ਉਹਨਾਂ ਵੱਲੋਂ ਬੀਤੇ 14 ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰ ਨੇ ਸਾਨੂੰ ਉਸ ਵਕਤ ਕੰਮ 'ਤੇ ਰੱਖਿਆ ਸੀ, ਜਦੋਂ ਆਪਣੇ ਹੀ ਆਪਣਿਆ ਨੂੰ ਨਹੀਂ ਸੰਭਾਲਦੇ ਸਨ, ਪਰ ਅਸੀਂ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਡਿਊਟੀਆਂ ਕੀਤੀਆਂ। ਪਰ ਸਰਕਾਰ ਨੇ ਸਾਨੂੰ ਡਿਊਟੀ ਤੋਂ ਫਾਰਗ ਕਰਨ ਲੱਗਿਆ ਇੱਕ ਪਲ ਵੀ ਸਾਡੇ ਵਾਰੇ ਨਹੀਂ ਸੋਚਿਆ। ਉਹਨਾਂ ਕਿਹਾ ਕਿ ਆਪਣੀ ਸੇਵਾਵਾਂ ਮੁੜ ਬਹਾਲ ਕਰਵਾਉਣ ਨੂੰ ਲੈ ਕੇ ਉਹਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਅਤੇ ਸੰਘਰਸ਼ ਨੂੰ ਤੇਜ਼ ਕਰਦਿਆ ਲੜੀਵਾਰ ਭੁੱਖ ਹੜਤਾਲ ਸੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆ ਮੰਗਾਂ ਨਾਂ ਮੰਨੀਆ ਤੋਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਮਰਨ ਵਰਤ 'ਤੇ ਬੈਠਣਾਂ ਪਿਆ 'ਤੇ ਬੈਠਣਗੇ।
ਇਸ ਮੌਕੇ ਗੱਲਬਾਤ ਕਰਦਿਆ ਯੂਥ ਅਕਾਲੀ ਦਲ ਦੇ ਪ੍ਰਧਾਨ ਪ੍ਰਮਬੰਸ ਸਿੰਘ ਬੰਟੀ ਰੋਮਾਣਾ (Prambans Singh Bunty Romana) ਨੇ ਕਿਹਾ ਕਿ ਇਹਨਾਂ ਮੁਲਾਜ਼ਮਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਸੀ ਅਤੇ ਇਸੇ ਲਈ ਅਸੀਂ ਇਹਨਾਂ ਦਾ ਸਾਥ ਦੇਣ ਆਏ ਹਾਂ। ਉਹਨਾਂ ਕਿਹਾ ਇਹਨਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਮ ਇੱਕ ਮੰਗ ਪੱਤਰ ਦੇ ਕੇ ਇਸ ਸੰਘਰਸ਼ ਵਿੱਚ ਸਾਥ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਇਹਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਜੇ ਲੋੜ ਪਈ ਤਾਂ ਉਹ ਖੁਦ ਵੀ ਭੁੱਖ ਹੜਤਾਲ 'ਤੇ ਬੈਠਣਗੇ, ਪਰ ਕੋਰੋਨਾ ਯੋਧਿਆ ਨੂੰ ਉਹਨਾਂ ਦਾ ਹੱਕ ਦਵਾ ਕੇ ਰਹਿਣਗੇ।
ਇਹ ਵੀ ਪੜ੍ਹੋ:-ਜਾਣੋ, ਕਿੰਨੇ ਮੁਆਵਜ਼ੇ 'ਤੇ ਮੰਨ੍ਹੇ ਕਿਸਾਨ ਤੇ ਕੀ ਮਿਲਿਆ ਯੂਪੀ ਸਰਕਾਰ ਤੋਂ ਭਰੋਸਾ