ਫਰੀਦਕੋਟ: ਬੇਸ਼ਕ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਚ ਕੁਝ ਕਮੀ ਆਈ ਹੈ ਇਸ ਦੇ ਬਾਵਜੁਦ ਵੀ ਪ੍ਰਸ਼ਾਸਨ ਵੱਲੋਂ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਮੇਂ ਸਮੇਂ ਤੇ ਸ਼ੱਕੀ ਲੋਕਾਂ ਦੀ ਸੈਪਲਿੰਗ ਕੀਤੀ ਜਾ ਰਹੀ ਹੈ। ਇਸਦੇ ਚੱਲਦੇ ਹੀ ਫਰੀਦਕੋਟ ਚ ਸਿਹਤ ਵਿਭਾਗ ਅਤੇ ਜਿਲ੍ਹਾਂ ਪ੍ਰਸ਼ਾਸਨ ਦੁਆਰਾ ਕੋਵਿਡ-19 ਖਿਲਾਫ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਰੋਜ਼ਾਨਾ 180 ਕੋਵਿਡ-19 ਸ਼ੱਕੀ ਮਰੀਜ਼ਾਂ ਦੇ ਲਏ ਜਾ ਰਹੇ ਹਨ ਸੈਂਪਲ
ਇਸ ਸਬੰਧ ’ਚ ਡਾਕਟਰ ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਸਿਵਲ ਹਸਪਤਾਲ ਫਰੀਦਕੋਟ ਸਮੇਤ ਪੂਰੇ ਜਿਲ੍ਹੇ ਅੰਦਰ ਰੋਜ਼ਾਨਾ ਕਰੀਬ 180 ਕੋਵਿਡ ਸ਼ੱਕੀ ਮਰੀਜਾਂ ਦੇ ਸੈਂਪਲ ਲਏ ਜਾ ਰਹੇ ਹਨ ਜਿੰਨਾਂ ਵਿਚੋਂ ਰੋਜ਼ਾਨਾ 5 ਤੋਂ 7 ਮਰੀਜ਼ ਕੋਵਿਡ ਪੌਜ਼ੀਟਿਵ ਆ ਰਹੇ ਹਨ। ਜਿੰਨਾਂ ਦੇ ਇਲਾਜ ਲਈ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵਲੋਂ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਕੂਲਾਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਮੇਂ-ਸਮੇਂ ਤੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਲੋਕਾਂ ਨੂੰ ਟੈਸਟ ਕਰਵਉਣ ਦੀ ਕੀਤੀ ਅਪੀਲ
ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਫਰੀਦਕੋਟ ਦੇ ਇੱਕ ਸਕੂਲ ਵਿੱਚ ਕੁਝ ਬੱਚੇ ਅਤੇ ਅਧਿਆਪਕ ਪਾਜ਼ੀਟਿਵ ਆਏ ਸੀ। ਸਕੂਲ ਨੂੰ ਫਿਰ 72 ਘੰਟੇ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਬੱਚਿਆ ਅਤੇ ਅਧਿਆਪਕਾਂ ਦੀ ਸੈਪਲਿੰਗ ਕੀਤੀ ਗਈ। ਫਿਲਹਾਲ ਸਿਹਤ ਵਿਭਾਗ ਜਿਲ੍ਹਾਂ ਪ੍ਰਸ਼ਾਸਨ ਨਾਲ ਮਿਲ ਕੇ ਕੋਰੋਨਾ ਖਿਲਾਫ ਜੰਗ ਲੜ ਰਿਹਾ। ਜਿਸ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਦੇ ਖਾਤਮੇ ਲਈ ਸਾਨੂੰ ਸਭ ਨੂੰ ਟੈਸਟ ਕਰਵਾਉਂਣੇ ਚਾਹੀਦੇ ਹਨ।
ਫਰੀਦਕੋਟ ਵਿਖੇ ਰੋਜ਼ਾਨਾ ਹੋ ਰਹੀ ਹੈ ਕੋਵਿਡ ਸੈਪਲਿੰਗ