ਪੰਜਾਬ

punjab

ETV Bharat / state

ਬੇਅਦਬੀ ਮਾਮਲੇ ਦੇ 2 ਮੁਲਜ਼ਮਾਂ ਨੂੰ ਹੋਇਆ ਕੋਰੋਨਾ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਗ੍ਰਿਫ਼ਤਾਰ 6 ਡੇਰਾ ਪ੍ਰੇਮੀਆਂ ਵਿਚੋਂ 2 ਦੀ ਰਿਪੋੇਰਟ ਕਰੋਨਾ ਪੌਜ਼ੀਟਿਵ ਆ ਗਈ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।

ਬੇਅਦਬੀ ਮਾਮਲਿਆਂ ਦੇ 6 ਮੁਲਜ਼ਮਾਂ ਵਿੱਚੋਂ 2 ਦੀ ਕੋਰੋਨਾ ਰਿਪੋਰਟ ਪੌਜ਼ੀਟਿਵ
ਬੇਅਦਬੀ ਮਾਮਲਿਆਂ ਦੇ 6 ਮੁਲਜ਼ਮਾਂ ਵਿੱਚੋਂ 2 ਦੀ ਕੋਰੋਨਾ ਰਿਪੋਰਟ ਪੌਜ਼ੀਟਿਵ

By

Published : May 19, 2021, 5:54 PM IST

ਫ਼ਰੀਦਕੋਟ : ਅਕਤੂਬਰ 2015 ਵਿਚ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ 6 ਡੇਰਾ ਪ੍ਰੇਮੀਆਂ ਵਿਚੋਂ 2 ਦੀ ਕਰੋਨਾ ਵਾਇਰਸ ਰਿਪੋਰਟ ਪੌਜ਼ੀਟਿਵ ਆਈ ਹੈ ਜਿਸ ਦੇ ਚਲਦੇ ਜਿਥੇ ਪੁਲਿਸ ਵਲੋਂ ਉਨ੍ਹਾਂ ਨੂੰ ਇਲਾਜ ਲਈ ਫਰੀਦਕੋਟ GGS ਮੈਡੀਕਲ ਹਸਪਤਾਲ ਦੇ ਕੋਰੋਨਾ ਵਾਰਡ ਵਿਚ ਭਰਤੀ ਕਰਵਾਇਆ ਗਿਆ ਉਥੇ ਹੀ ਦੋਹਾਂ ਡੇਰਾ ਪ੍ਰੇਮੀਆਂ ਦੇ ਪਰਿਵਾਰਾਂ ਨੇ ਪੁਲਿਸ ਉਪਰ ਇਲਜ਼ਾਮ ਲਗਾਏ ਕਿ ਪੁਲਿਸ ਪਰਿਵਾਰ ਨੂੰ ਉਨ੍ਹਾਂ ਨਾਲ ਮਿਲਣ ਨਹੀਂ ਦੇ ਰਹੀ।

ਪਰਿਵਾਰ ਵੱਲੋਂ ਮਿਲਣ ਨਾ ਦੇਣ ਦੇ ਇਲਜ਼ਾਮ

ਬੇਅਦਬੀ ਮਾਮਲੇ ਦੇ 2 ਮੁਲਜ਼ਮਾਂ ਨੂੰ ਹੋਇਆ ਕੋਰੋਨਾ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਗ੍ਰਿਫ਼ਤਾਰ 6 ਡੇਰਾ ਪ੍ਰੇਮੀਆਂ ਵਿਚੋਂ ਸੁਖਜਿੰਦਰ ਉਰਫ਼ ਸਨੀ ਅਤੇ ਨਿਸ਼ਾਨ ਸਿੰਘ ਦੀ ਕੋਰੋਨਾ ਵਾਇਰਸ ਰਿਪੋਰਟ ਪੌਜ਼ੀਟਿਵ ਆਈ ਹੈ। ਜਿਸ ਦੇ ਚਲਦੇ ਫਰੀਦਕੋਟ ਪੁਲਿਸ ਵਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਦੋਹਾਂ ਕਥਿਤ ਦੋਸ਼ੀਆਂ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ।

ਉਧਰ ਦੂਜੇ ਪਾਸੇ ਦੋਹਾਂ ਡੇਰਾ ਪ੍ਰੇਮੀਆਂ ਦੇ ਪਰਿਵਾਰਾਂ ਨੇ ਪੁਲਿਸ ਪਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੁਲਿਸ ਨੇ ਜਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਤਦ ਤਾਂ ਸਭ ਠੀਕ ਸਨ ਪਰ ਹੁਣ ਕਹਿ ਰਹੇ ਹਨ ਕਿ ਕਰੋਨਾ ਹੋ ਗਿਆ । ਉਨ੍ਹਾਂ ਕਿਹਾ ਕਿ ਸਾਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ।

ABOUT THE AUTHOR

...view details