ਅੰਮ੍ਰਿਤਸਰ:ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਆਪਣੇ 6 ਹੋਰ ਉਮੀਦਵਾਰਾਂ ਦੇ ਨਾਮ ਐਲਾਨੇ ਗਏ, ਜਿਸ ਵਿੱਚ ਇੱਕ ਨਾਮ ਮਨਤਾਰ ਸਿੰਘ ਬਰਾੜ ਦਾ ਹੈ। ਮਨਤਾਰ ਸਿੰਘ ਬਰਾੜ ਦਾ ਨਾਮ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਦੇ ਤੌਰ ‘ਤੇ ਹਲਕਾ ਕੋਟਕਪੂਰਾ ਤੋਂ ਐਲਾਨਿਆ ਗਿਆ।
ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਨੇ ਮਨਤਾਰ ਸਿੰਘ ਬਰਾੜ ‘ਤੇ ਕਈ ਇਲਜ਼ਾਮ ਲਗਾਏ।
ਮਨਤਾਰ ਸਿੰਘ ਬਰਾੜ ਦੀ ਟਿਕਟ 'ਤੇ ਵਿਵਾਦ ਕਿਉਂ ? ਉਨ੍ਹਾਂ ਨੇ ਕਿਹਾ, ਕਿ ਮਨਤਾਰ ਸਿੰਘ ਬਰਾੜ ਬਹਿਬਲ ਕਲਾਂ ਵਿਖੇ ਹੋਏ ਗੋਲੀ ਕਾਂਡ ਦੇ ਮਾਮਲੇ ਵਿੱਚ ਸਭ ਤੋਂ ਮੋਹਰੀ ਨੰਬਰ ‘ਤੇ ਆਉਦਾ ਸੀ। ਅਤੇ ਇਸ ‘ਤੇ ਚਾਰਜਸ਼ੀਟ ਵੀ ਲਾਗੂ ਹੋਈ ਸੀ।
ਉਨ੍ਹਾਂ ਨੇ ਕਿਹਾ, ਕਿ ਜ਼ਮਾਨਤ ‘ਤੇ ਉਹ ਵਿਅਕਤੀ ਬਾਹਰ ਆਇਆ ਹੈ। ਉਨ੍ਹਾਂ ਕਿਹਾ, ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਹੈ। ਪਰ ਅਜਿਹੇ ਵਿਅਕਤੀਆਂ ਨੂੰ ਟਿਕਟ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਾਬਿਤ ਕਰ ਦਿੱਤਾ, ਕਿ ਉਹ ਪੰਥਕ ਪਾਰਟੀ ਨਹੀਂ ਸਗੋਂ ਸਿੱਖ ਪੰਥ ਦੀ ਵਿਰੋਧੀ ਪਾਰਟੀ ਹੈ।
ਇਹ ਵੀ ਪੜ੍ਹੋ:ਵਿਸ਼ੇਸ਼ ਇਜਲਾਸ: ਮਨਪ੍ਰੀਤ ਇਆਲੀ ਦਾ ਵੱਡਾ ਬਿਆਨ