ਪੰਜਾਬ

punjab

ETV Bharat / state

ਆੜ੍ਹਤੀਆਂ 'ਤੇ ਲਿਫਟਿੰਗ ਠੇਕੇਦਾਰ 'ਚ ਵਧੀ ਤਕਰਾਰ

ਮੰਡੀਆਂ 'ਚ ਲੱਗੇ ਕਣਕ ਦੇ ਅੰਬਾਰ ਲਿਫਟਿੰਗ ਦੀ ਰਫ਼ਤਾਰ ਹੋਲੀ ਹੋਣ ਦੇ ਚਲਦੇ ਮੰਡੀ 'ਚ ਕਣਕ ਦੇ ਢੇਰ ਲੱਗੇ ਹੋਏ ਹਨ। ਆੜਤੀਆ ਅਤੇ ਲਿਫਟਿੰਗ ਠੇਕੇਦਾਰ 'ਚ ਤਕਰਾਰ ਵਧ ਗਈ ਹੈ। ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਜਲਦ ਲਿਫਟਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ।

ਆੜ੍ਹਤੀਆਂ 'ਤੇ ਲਿਫਟਿੰਗ ਠੇਕੇਦਾਰ 'ਚ ਵਧੀ ਤਕਰਾਰ
ਆੜ੍ਹਤੀਆਂ 'ਤੇ ਲਿਫਟਿੰਗ ਠੇਕੇਦਾਰ 'ਚ ਵਧੀ ਤਕਰਾਰ

By

Published : Apr 17, 2022, 2:43 PM IST

ਫਰੀਦਕੋਟ: ਮੰਡੀਆਂ 'ਚ ਇੱਕਦਮ ਵਧੀ ਫਸਲ ਦੀ ਆਮਦ ਦੇ ਚੱਲਦੇ ਫ਼ਸਲ ਦੇ ਅੰਬਾਰ ਮੰਡੀਆਂ 'ਚ ਲੱਗ ਚੁਕੇ ਹਨ। ਉਥੇ ਹੁਣ ਇਸ ਦੀ ਲਿਫਟਿੰਗ ਨੂੰ ਲੈ ਕੇ ਆੜ੍ਹਤੀਆਂ ਨੂੰ ਵੱਡੀ ਸਮੱਸਿਆ ਆ ਰਹੀ ਹੈ। ਜਿਥੇ ਇੱਕ ਪਾਸੇ ਕੁੱਜ ਆੜ੍ਹਤੀਏ ਲਿਫਟਿੰਗ ਠੇਕੇਦਾਰ 'ਤੇ ਸਿਰਫ ਆਪਣੇ ਚਹੇਤਿਆਂ ਦੀ ਫ਼ਸਲ ਦੀ ਲਿਫਟਿੰਗ ਪਹਿਲ ਦੇ ਅਧਾਰ 'ਤੇ ਕਰਵਾਉਣ ਦੇ ਦੋਸ਼ ਲਗਾ ਰਹੇ ਹਨ। ਉਥੇ ਠੇਕੇਦਾਰ ਲੇਬਰ ਦੀ ਸਮੱਸਿਆ ਨੂੰ ਅਤੇ ਮੰਡੀ 'ਚ ਇਕਦਮ ਫਸਲ ਆਉਣ ਦਾ ਕਾਰਨ ਲਿਫਟਿੰਗ ਦਾ ਕੰਮ ਹੋਲੀ ਹੋ ਗਿਆ ਹੈ।

ਇਸੇ ਗੱਲ ਨੂੰ ਲੈ ਕੇ ਅੱਜ ਕੁੱਜ ਆੜ੍ਹਤੀਆਂ ਵੱਲੋਂ ਠੇਕੇਦਾਰ ਖ਼ਿਲਾਫ ਇਤਰਾਜ਼ ਜਾਹਰ ਕੀਤਾ ਤਾਂ ਸਥਿਤੀ ਤਕਰਾਰ ਵਾਲੀ ਬਣ ਗਈ। ਇਸ ਦੀ ਸ਼ਿਕਾਇਤ ਲੋਕਲ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਕੀਤੀ। ਜਿਸ ਤੋਂ ਬਾਅਦ ਵਿਧਿਆਕ ਗੁਰਦਿੱਤ ਸੇਖੋਂ ਵੱਲੋਂ ਮੌਕੇ 'ਤੇ ਪਹੁੰਚ ਗਏ। ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਫ਼ੂਡ ਸਪਲਾਈ ਵਿਭਾਗ ਨੂੰ ਵੀ ਮੌਕੇ 'ਤੇ ਬੁਲਾ ਕੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਨਾਲ ਹੀ ਇਸ ਸਬੰਧੀ ਫ਼ੂਡ ਸਪਲਾਈ ਵਿਭਾਗ ਨੂੰ ਇਸ ਦੇ ਹੱਲ ਦੇ ਨਿਰਦੇਸ਼ ਦਿੱਤੇ। ਜੇਕਰ ਠੇਕੇਦਾਰ ਦਾ ਇਸ 'ਚ ਕੋਈ ਰੋਲ ਹੋਇਆ ਤਾਂ ਉਸ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ।

ਆੜ੍ਹਤੀਆਂ 'ਤੇ ਲਿਫਟਿੰਗ ਠੇਕੇਦਾਰ 'ਚ ਵਧੀ ਤਕਰਾਰ
ਇਸ ਮੌਕੇ ਵਿਧਿਆਕ ਗੁਰਦਿੱਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਚਲਾਕੀ ਨਾਲ ਸਰਾਕਰ ਜਾਣ ਤੋਂ ਪਹਿਲਾਂ ਹੀ ਲਿਫਟਿੰਗ ਦੇ ਟੈਂਡਰ ਕਰਵਾ ਕੇ ਆਪਣੇ ਖ਼ਾਸਮ ਖ਼ਾਸ ਨੂੰ ਲਿਫਟਿੰਗ ਦਾ ਠੇਕਾ ਦੇ ਦਿੱਤਾ ਅਤੇ ਹੁਣ ਉਸ ਵੱਲੋਂ ਆਪਣੀ ਮਨਮਰਜੀ ਕੀਤੀ ਜਾ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਲਈ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨ ਨੂੰ ਵੀ ਮੌਕੇ 'ਤੇ ਬੁਲਾ ਕੇ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ ਹੈ। ਜੇਕਰ ਠੇਕੇਦਾਰ ਦੀ ਕੁਤਾਹੀ ਪਾਈ ਗਈ ਤਾਂ ਉਸ ਨੂੰ ਬਲੈਕ ਲਿਸਟ ਕਰ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ ਹੈ।ਇਸ ਮੌਕੇ ਪੁੱਜੇ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁਗ ਨੇ ਕਿਹਾ ਕਿ ਕਈ ਆੜਤੀਆਂ ਵੱਲੋਂ ਲਿਫਟਿੰਗ ਨਾ ਕਰਵਾਏ ਜਾਣ ਅਤੇ ਮੰਡੀ ਸਬੰਧੀ ਕੁੱਜ ਸਮੱਸਿਆਵਾਂ ਬਾਰੇ ਜ਼ਿਕਰ ਕੀਤਾ ਜਿਸ ਸਬੰਧੀ DFSO ਨੂੰ ਸਾਰੇ ਮਾਮਲੇ ਦੀ ਰਿਪੋਰਟ ਬਣਾਉਣ ਅਤੇ ਆੜ੍ਹਤੀਆਂ ਦੀ ਸਮੱਸਿਆਵਾਂ ਦੇ ਹੱਲ ਲਈ ਕਿਹਾ ਗਿਆ ਹੈ।

ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਭੂਸ਼ਨ ਜੈਨ ਨੇ ਕਿਹਾ ਕਿ ਮੰਡੀ ਚ ਇਸ ਵਾਰ ਫ਼ਸਲ ਕਾਫੀ ਪਹਿਲਾ ਆ ਗਈ ਅਤੇ ਜੋ ਫਸਲ ਇੱਕ ਮਹੀਨੇ 'ਚ ਆਉਦੀ ਸੀ ਇਸ ਵਾਰ 15 ਦਿਨ 'ਚ ਮੰਡੀ ਪੁੱਜ ਗਈ। ਜਿਸ ਕਰਕੇ ਲਿਫਟਿੰਗ ਹੋਲੀ ਹੈ ਪਰ ਵਿਧਿਆਕ ਸਾਹਿਬ ਵੱਲੋਂ ਕਹੇ ਜਾਣ 'ਤੇ ਪੰਜ ਮੈਂਬਰੀ ਕਮੇਟੀ ਬਣਾਈ ਜਵੇਗੀ ਜੋ ਲਿਫਟਿੰਗ ਨੂੰ ਲੈ ਕੇ ਨਜ਼ਰ ਰੱਖੇਗੀ ਦੂਸਰਾ ਇਸ ਵਾਰ ਫ਼ਸਲ ਪਹਿਲਾ ਆ ਗਈ ਪਰ ਲੇਬਰ ਲੇਟ ਆਈ ਇਸ ਲਈ ਵੀ ਕੰਮ ਥੋੜਾ ਹੋਲੀ ਹੈ ਉਮੀਦ ਹੈ ਕੇ ਜਲਦ ਸਾਰਾ ਕੁੱਜ ਸਹੀ ਹੋ ਜਵੇਗਾ।

ਇਹ ਵੀ ਪੜ੍ਹੋ:-ਸੰਜੇ ਦੱਤ ਨੇ ਪ੍ਰਸ਼ੰਸਕਾਂ ਨੂੰ ਦਿੱਤੀਆਂ ਹਨੂੰਮਾਨ ਜਯੰਤੀ ਦੀਆਂ ਸ਼ੁਭਕਾਮਨਾਵਾਂ

ABOUT THE AUTHOR

...view details