ਫਰੀਦਕੋਟ: ਬੇਅਦਬੀ ਮਾਮਲਿਆਂ ਨੂੰ ਲੈਕੇ ਸਰਕਾਰ ਵਲੋਂ ਬਣਾਈ ਨਵੀ ਐਸ.ਆਈ.ਟੀ ਵਲੋਂ ਆਪਣੀ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਵਿਵਾਦਿਤ ਪੋਸਟਰ ਮਾਮਲੇ 'ਚ ਨਾਮਜ਼ਦ ਦੋ ਡੇਰਾ ਪ੍ਰੇਮੀਆਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਐਸ.ਆਈ.ਟੀ ਦੀ ਮੰਗ 'ਤੇ ਅਦਾਲਤ ਵਲੋਂ ਦੋਵਾਂ ਮੁਲਜ਼ਮਾਂ ਦੇ ਰਿਮਾਂਡ 'ਚ ਇੱਕ ਦਿਨ ਦਾ ਹੋਰ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਕਤ ਮੁਲਜ਼ਮਾਂ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਵਿਵਾਦਿਤ ਪੋਸਟਰ ਮਾਮਲਾ:ਦੋ ਡੇਰਾ ਪ੍ਰੇਮੀਆਂ ਦਾ ਰਿਮਾਂਡ ਇੱਕ ਦਿਨ ਹੋਰ ਵਧਿਆ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਬਚਾਅ ਪੱਖ ਦੇ ਵਕੀਲ ਵਿਨੋਦ ਮੋਂਗਾ ਨੇ ਕਿਹਾ ਕਿ ਹਾਲਾਂਕਿ ਪੁਲਿਸ ਕੋਲ ਕੋਈ ਠੋਸ ਅਧਾਰ ਨਾ ਹੋਣ ਦੇ ਬਾਵਜੂਦ ਅਦਾਲਤ ਵੱਲੋਂ ਪੁਲਿਸ ਦਾ ਪੱਖ ਲੈਂਦੇ ਹੋਏ ਦੋਨਾਂ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।
![ਵਿਵਾਦਿਤ ਪੋਸਟਰ ਮਾਮਲਾ:ਦੋ ਡੇਰਾ ਪ੍ਰੇਮੀਆਂ ਦਾ ਰਿਮਾਂਡ ਇੱਕ ਦਿਨ ਹੋਰ ਵਧਿਆ ਵਿਵਾਦਿਤ ਪੋਸਟਰ ਮਾਮਲਾ:ਦੋ ਡੇਰਾ ਪ੍ਰੇਮੀਆਂ ਦਾ ਰਿਮਾਂਡ ਇੱਕ ਦਿਨ ਹੋਰ ਵਧਿਆ](https://etvbharatimages.akamaized.net/etvbharat/prod-images/768-512-11936998-903-11936998-1622219010217.jpg)
ਵਿਵਾਦਿਤ ਪੋਸਟਰ ਮਾਮਲਾ:ਦੋ ਡੇਰਾ ਪ੍ਰੇਮੀਆਂ ਦਾ ਰਿਮਾਂਡ ਇੱਕ ਦਿਨ ਹੋਰ ਵਧਿਆ
ਵਿਵਾਦਿਤ ਪੋਸਟਰ ਮਾਮਲਾ:ਦੋ ਡੇਰਾ ਪ੍ਰੇਮੀਆਂ ਦਾ ਰਿਮਾਂਡ ਇੱਕ ਦਿਨ ਹੋਰ ਵਧਿਆ
ਇਸ ਮਾਮਲੇ ਚ ਬਚਾਅ ਪੱਖ ਦੇ ਵਕੀਲ ਵਿਨੋਦ ਮੋਂਗਾ ਨੇ ਕਿਹਾ ਕਿ ਹਾਲਾਂਕਿ ਪੁਲਿਸ ਕੋਲ ਕੋਈ ਠੋਸ ਅਧਾਰ ਨਾ ਹੋਣ ਦੇ ਬਾਵਜੂਦ ਅਦਾਲਤ ਵੱਲੋਂ ਪੁਲਿਸ ਦਾ ਪੱਖ ਲੈਂਦੇ ਹੋਏ ਦੋਨਾਂ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਉਕਤ ਦੋਵੇਂ ਨੌਜਵਾਨਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ, ਕਿਉਂਕਿ ਪਹਿਲਾ ਹੀ ਚਾਰ ਦਿਨ ਦੇ ਪੁਲਿਸ ਰਿਮਾਂਡ ਦੌਰਾਨ ਪੁਲਿਸ ਕੁਝ ਵੀ ਬ੍ਰਾਮਦਗੀ ਨਹੀਂ ਕਰ ਸਕੀ ।
ਇਹ ਵੀ ਪੜ੍ਹੋ:ਦੁੱਧ ਦਾ ਟੈਂਕਰ ਪਲਟਿਆ, ਸੜਕ 'ਤੇ ਵਗਦੀ ਨਜ਼ਰ ਆਈ ਦੁੱਧ ਦੀ ਨਦੀ