ਫ਼ਰੀਦਕੋਟ: ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਜਿਥੇ ਹਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਉਥੇ ਹੀ ਕੁੱਝ ਵਾਰਡਾਂ 'ਚ ਵੋਟਰ ਸੂਚੀ ਸਹੀ ਢੰਗ ਨਾਲ ਨਾਂ ਬਣਾਉਣ ਜਾਂ ਤਿਆਰ ਨਾ ਹੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਤੇ ਲੋਕਾਂ 'ਚ ਭਾਰੀ ਰੋਸ ਹੈ। ਜ਼ਿਲ੍ਹਾ ਫ਼ਰੀਦਕੋਟ ਵਿਖੇ ਵੀ ਨਗਰ ਕੌਂਸਲ ਵੱਲੋਂ ਚੋਣਾਂ ਦੇ ਮੱਦੇਨਜ਼ਰ ਨਵੇਂ ਸਿਰੇ ਤੋਂ ਵਾਰਡਬੰਦੀ ਕੀਤੀ ਗਈ ਸੀ। ਇਸੇ ਆਧਾਰ 'ਤੇ ਨਵੀਂ ਵੋਟਰ ਸੂਚੀ ਤਿਆਰ ਕੀਤੀ ਗਈ ਸੀ। ਨਵੀਂ ਵੋਟਰ ਸੂਚੀ 'ਚ ਕਈ ਤਰ੍ਹਾਂ ਦੀਆਂ ਖਾਮੀਆਂ ਦੇ ਦੋਸ਼ ਲੱਗਦੇ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਸੱਤਾਧਾਰੀ ਕਾਂਗਰਸ ਪਾਰਟੀ 'ਤੇ ਚੋਣਾਂ 'ਚ ਗੜਬੜੀ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।
ਕਾਂਗਰਸ ਨੇ ਆਪਣੇ ਉਮੀਦਰਵਾਰਾਂ ਦੀ ਸਹੂਲਤ ਮੁਤਾਬਕ ਤਿਆਰ ਕਰਵਾਈ ਵੋਟਰ ਸੂਚੀ-ਰੋਮਾਣਾ - ਯੂਥ ਅਕਾਲੀ ਦਲ
ਫ਼ਰੀਦਕੋ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਜਾਰੀ ਹਨ। ਵੋਟਰ ਸੂਚੀ ਸਹੀ ਢੰਗ ਨਾਲ ਨਾਂ ਬਣਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਸ਼ਿਕਾਇਤ ਕੀਤੀ ਹੈ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ 'ਤੇ ਚੋਣਾਂ ਦੌਰਾਨ ਧੰਦਾਲੀ ਕਰਨ ਤੇ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦੀ ਸਹੂਲਤ ਮੁਤਬਾਕ ਵੋਟਰ ਸੂਚੀ ਤਿਆਰ ਕਰਵਾਏ ਜਾਣ ਦੇ ਦੋਸ਼ ਲਾਏ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਆਨ 'ਚ ਕਿਹਾ ਗਿਆ ਕਿ ਕਾਂਗਰਸ ਆਪਣੇ ਰਸੂਖ਼ ਦਾ ਗ਼ਲਤ ਇਸਤੇਮਾਲ ਕਰ ਕੁੱਝ ਅਧਿਕਾਰੀਆਂ 'ਤੇ ਦਬਾਅ ਬਣਾ ਕੇ ਕੰਮ ਕਰਵਾ ਰਹੀ ਹੈ। ਵਿਰੋਧੀ ਪਾਰਟੀ ਆਪਣੇ ਉਮੀਦਵਾਰਾਂ ਨੂੰ ਫਾਇਦਾ ਦਵਾਉਣ ਲਈ ਗ਼ਲਤ ਤਰੀਕੇ ਨਾਲ ਕਿਸੇ ਵਾਰਡ ਤੋਂ ਵੋਟ ਨੂੰ ਕੱਟ ਕੇ ਕਿਸੇ ਦੂੱਜੇ ਵਾਰਡਾਂ ਦੇ ਨਾਲ ਜੋੜ ਦਿੱਤਾ ਗਿਆ। ਇਸ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਜ਼ਿਲ੍ਹਾਂ ਮੈਜਿਸਟ੍ਰੇਟ ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਜਲਦ ਤੋਂ ਜਲਦ ਵੋਟਰ ਸੂਚੀ ਨੂੰ ਠੀਕ ਕਰ ਸਹੀ ਵਾਰਡਾਂ ਨਾਲ ਜੋੜ ਕੇ ਨਿਰਪੱਖ ਚੋਣਾਂ ਕਰਵਾਏ ਜਾਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਲਦ ਹੀ ਸਹੀ ਢੰਗ ਨਾਲ ਵੋਟਰ ਸੂਚੀ ਤਿਆਰ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਨਗਰ ਕੋਂਸਲ ਦੀਆਂ ਚੋਣਾਂ ਨੂੰ ਲੈ ਕੇ ਸੱਤਾਧਾਰੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਹੇਰਾਫੇਰੀ ਕਰਵਾਈ ਜਾ ਰਹੀ ਹੈ। ਜਿਸ 'ਚ ਵੋਟਰ ਸੂਚੀ ਵਿੱਚ ਬਹੁਤ ਵੱਡੀਆਂ ਖਾਮੀਆਂ ਪਾਈਆਂ ਗਈਆਂ ਹਨ। ਇਸ ਵਿੱਚ ਵੱਖ-ਵੱਖ ਵਾਰਡਾਂ ਤੋਂ ਵੋਟਰਾਂ ਦੇ ਨਾਮ ਕੱਟ ਕੇ ਕਾਂਗਰਸੀ ਉਮੀਦਵਾਰਾਂ ਦੀ ਮਰਜੀ ਮੁਤਾਬਕ ਉਨ੍ਹਾਂ ਦੇ ਵਾਰਡਾਂ ਦੇ ਨਾਲ ਜੋੜ ਦਿੱਤੇ ਗਏ ਹਨ। ਜਿਸ ਦੇ ਨਾਲ ਹਰੇਕ ਵਾਰਡ ਜਿਵੇਂ ਇੱਕ ਵਾਰਡ 'ਚ 200 ਅਤੇ ਦੂਜੇ 'ਚ 300 ਵੋਟਰਾਂ ਨੂੰ ਦੂੱਜੇ ਵਾਰਡਾਂ ਵਿੱਚ ਜੋੜ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਦੇ ਕੇ ਠੀਕ ਵੋਟਰ ਲਿਸਟਾਂ ਬਣਵਾਈਆਂ ਗਈਆਂ। ਪਰ ਹੁਣ ਮੜ ਤੋਂ ਉਹੀ ਘਪਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸੰਬਧਿਤ ਅਧਿਕਾਰੀਆਂ ਵੱਲੋਂ ਵੋਟਰ ਸੂਚੀਆਂ ਨੂੰ ਛੇਤੀ ਸੁਧਾਰਿਆ ਨਹੀਂ ਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਕੰਮ 'ਚ ਜਿਨ੍ਹਾਂ ਅਧਿਕਾਰੀਆਂ ਦੀ ਮਿਲੀਭਗਤ ਹੋਵੇਗੀ ਉਸ ਦੇ ਖਿਲਾਫ ਉਹ ਹਾਈਕੋਰਟ ਵੱਲੋਂ ਕਾਰਵਾਈ ਵੀ ਕਰਵਾਉਣ ਤੋਂ ਗੁਰੇਜ ਨਹੀਂ ਕਰਨਗੇ ।
ਇਸ ਮਾਮਲੇ 'ਚ ਐਸਡੀਐਮ ਪੂਨਮ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਵੱਲੋਂ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ, ਉਹ ਉਸ ਦੀ ਜਾਂਚ ਕਰਵਾਉਣਗੇ। ਜੇਕਰ ਇਸ ਸਬੰਧੀ ਕੋਈ ਗ਼ਲਤੀ ਜਾਂ ਗੈਰ ਕਾਨੂੰਨ ਢੰਗ ਨਾਲ ਕੀਤੇ ਗਏ ਕੰਮ ਬਾਰੇ ਪਤਾ ਲਗਦਾ ਹੈ, ਤਾਂ ਇਸ ਸ਼ਾਮਲ ਅਧਿਕਾਰੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜਲਦ ਹੀ ਸਹੀ ਢੰਗ ਨਾਲ ਨਵੀਂ ਵਟਰੋ ਸੂਚੀ ਦਿਆਰ ਕਰ ਸਿਆਸੀ ਪਾਰਟੀਆਂ ਨੂੰ ਸੌਂਪੇ ਜਾਣ ਦਾ ਭਰੋਸਾ ਦਿੱਤਾ।