ਫ਼ਰੀਦਕੋਟ: ਇਥੋਂ ਦੀ ਬਾਜੀਗਰ ਬਸਤੀ 'ਚ ਰਹਿਣ ਵਾਲੇ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਗੰਮ ਵਿੱਚ ਬਦਲ ਗਈ ਜਦੋਂ ਮੀਂਹ ਕਾਰਨ ਵਿਅਕਤੀ ਦੇ ਕਮਰੇ ਦੀ ਛੱਤ ਡਿੱਗ ਪਈ ਤੇ 7 ਸਾਲਾ ਬੱਤੇ ਦੀ ਮੌਤ ਹੋ ਗਈ।
ਘਰ ਦੀ ਛੱਤ ਡਿੱਗਣ ਕਾਰਨ ਬੁਝਿਆ ਘਰ ਦਾ ਚਿਰਾਗ - punjab news
ਪੰਜਾਬ ਵਿੱਚ ਪਏ ਮੀਂਹ ਨਾਲ ਜਿੱਥੇ ਲੋਕਾਂ ਨੂੰ ਗ਼ਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਮੀਂਹ ਕੁਝ ਲੋਕਾਂ ਲਈ ਆਫ਼ਤ ਬਣ ਗਿਆ ਹੈ। ਅਜਿਹੀ ਹੀ ਇੱਕ ਘਟਨਾ ਫ਼ਰੀਦਕੋਟ ਦੀ ਹੈ, ਜਿੱਥੇ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਕਰਕੇ 7 ਸਾਲਾ ਬੱਚੇ ਦੀ ਮੌਤ ਹੋ ਗਈ ਹੈ।
ਮ੍ਰਿਤਕ ਬੱਚਾ
ਇਸ ਬਾਰੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਬੱਚਾ ਤੀਜੀ ਜਮਾਤ ਵਿੱਚ ਪੜ੍ਹਦਾ ਸੀ। ਸਕੂਲ ਤੋਂ ਘਰ ਆ ਕੇ ਕਮਰੇ ਵਿੱਚ ਕੱਪੜੇ ਬਦਲ ਰਿਹਾ ਸੀ ਤੇ ਬਾਰਿਸ਼ ਨਾਲ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ ਤੇ ਉਸ ਦਾ ਪੁੱਤਰ ਮਲਬੇ ਹੇਠਾਂ ਆ ਗਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।