ਪੰਜਾਬ

punjab

ETV Bharat / state

ਸਾਬਕਾ SSP ਚਰਨਜੀਤ ਸ਼ਰਮਾ ਨੂੰ ਲੱਗਿਆ ਝਟਕਾ, ਨਿਆਇਕ ਹਿਰਾਸਤ 'ਚ ਹੋਇਆ ਵਾਧਾ - daily update

ਬਹਿਬਲ ਕਲਾਂ ਗੋਲ਼ੀ ਕਾਂਡ ਵਿੱਚ ਨਾਮਜ਼ਦ ਮੋਗਾ ਦੇ ਸਾਬਕਾ ਐੱਸਐੱਸਪੀ ਦੀ ਨਿਆਇਕ ਹਿਰਾਸਤ ਵਿੱਚ ਫ਼ਰੀਦਕੋਟ ਅਦਾਲਤ ਨੇ ਵਾਧਾ ਕਰ ਦਿੱਤਾ ਹੈ। ਇਸ ਤੋਂ ਇਲਾਵਾ 25 ਮਾਰਚ ਦਾ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕੀਤਾ ਹੈ।

ਚਰਨਜੀਤ ਸ਼ਰਮਾ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ

By

Published : Mar 20, 2019, 9:01 PM IST

Updated : Mar 21, 2019, 4:42 PM IST

ਫ਼ਰੀਦਕੋਟ: ਅਕਤੂਬਰ 14, 2015 ਬਹਿਬਲਕਲਾਂ ਗੋਲੀਕਾਂਡ ਵਿਚਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਦੀ ਅੱਜ ਵੀਡੀਓ ਕਾਨਫਰੰਸ ਰਹੀ ਪੇਸ਼ੀ ਹੋਈ। ਇਸ ਦੌਰਾਨ ਚਰਨਜੀਤ ਸ਼ਰਮਾ ਦੀ 3 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਵਾਧਾ ਕੀਤਾ ਗਿਆ ਹੈ।

ਚਰਨਜੀਤ ਸ਼ਰਮਾ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ

ਬਹਿਬਲਕਲਾਂ ਗੋਲੀਕਾਂਡ ਵਿਚ ਨਾਮਜ਼ਦ ਚਰਨਜੀਤ ਸ਼ਰਮਾ ਨੂੰ ਅਧਿਕਾਰਿਤ ਰੂਪ ਵਿਚ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਜਾਂਚ ਟੀਮ ਨੇ ਫ਼ਰੀਦਕੋਟ ਅਦਾਲਤ ਤੋਂ 25 ਮਾਰਚ ਦਾ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਇਆ ਹੈ।

ਜ਼ਿਕਰਯੋਗ ਹੈ ਕਿ ਚਰਨਜੀਤ ਸ਼ਰਮਾ ਉਪਰ ਬਹੁਤ ਹੀ ਸੰਗੀਨ ਦੋਸ਼ ਲੱਗੇ ਹਨ, ਜਿਸ ਵਿਚ ਬਹਿਬਲ ਕਲਾਂ ਪਿੰਡ ਦੇ ਬਾਹਰਵਾਰ ਛੋਟੀ ਸੜਕ ਤੇ ਸ਼ਾਂਤਮਈ ਤਰੀਕੇ ਨਾਲ ਬੈਠਕੇ ਪਾਠ ਕਰ ਰਹੀ ਸੰਗਤ ਤੇ ਗੋਲੀਆਂ ਚਲਾਉਣ ਦੀ ਸਾਜਿਸ਼ ਵੀ ਸ਼ਾਮਲ ਹੈ। ਧਰਨਾਕਾਰੀ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਚੱਕੇ ਜਾਣ ਤੋਂ ਬਾਦ ਬਰਗਾੜ੍ਹੀ ਵਿਚ ਗ੍ਰੰਥ ਸਾਹਿਬ ਦੇ ਪੱਤਰੇ ਬਿਖੇਰਨ ਦੀ ਸ਼ਰਾਰਤ ਕਰਨ ਵਾਲਿਆਂ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਸਨ।

Last Updated : Mar 21, 2019, 4:42 PM IST

ABOUT THE AUTHOR

...view details