ਪੰਜਾਬ

punjab

ETV Bharat / state

ਕੋਟਕਪੂਰਾ ਗੋਲੀਕਾਂਡ: ਸਾਬਕਾ SSP ਚਰਨਜੀਤ ਸ਼ਰਮਾ ਦੀ ਪੁਲਿਸ ਰਿਮਾਂਡ ਖ਼ਤਮ, ਅਦਾਲਤ ਨੇ 3 ਅਪ੍ਰੈਲ ਤੱਕ ਭੇਜਿਆ ਜੇਲ੍ਹ - ਬਹਿਬਲ ਕਲਾਂ ਗੋਲੀਕਾਂਡ

ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਦੋ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਚਰਨਜੀਤ ਸ਼ਰਮਾ ਨੂੰ ਬੁੱਧਵਾਰ ਬਾਅਦ ਦੁਪਹਿਰ ਫ਼ਰੀਦਕੋਟ ਅਦਾਲਤ 'ਚ ਕੀਤਾ ਗਿਆ ਪੇਸ਼। ਅਦਾਲਤ ਨੇ ਚਰਨਜੀਤ ਸ਼ਰਮਾ ਨੂੰ 3 ਅਪ੍ਰੈਲ ਤੱਕ ਭੇਜਿਆ ਜੇਲ੍ਹ।

ਚਰਨਜੀਤ ਸ਼ਰਮਾ

By

Published : Mar 27, 2019, 2:14 PM IST

Updated : Mar 27, 2019, 6:30 PM IST

ਫ਼ਰੀਦਕੋਟ: ਚਰਨਜੀਤ ਸ਼ਰਮਾ ਨੂੰ ਇਸ ਤੋਂ ਪਹਿਲਾਂ SIT ਨੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਜੂਡੀਸ਼ੀਅਲ ਰਿਮਾਂਡ 'ਤੇ ਪਟਿਆਲਾ ਜੇਲ੍ਹ ਵਿਚ ਬੰਦ ਸੀ। ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਵੀਡੀਓ।

ਇਸ ਬਾਰੇ ਸਾਬਕਾ ਐਸਐਸਪੀ ਦੇ ਵਕੀਲ ਨੇ ਐਸਆਈਟੀ ਦੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਆਪਣੀ ਅਗਲੀ ਰਣਨੀਤੀ ਤਿਆਰ ਕਰ ਰਹੇ ਹਨ।
ਦੂਜੇ ਪਾਸੇ ਗੋਲੀਕਾਂਡ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਐਸਆਈਟੀ ਦੀ ਕਾਰਵਾਈ ਵਿੱਚ ਢਿੱਲ ਵਰਤੇ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ SIT ਨੇ ਚਰਨਜੀਤ ਸ਼ਰਮਾ ਨੂੰ ਕੋਟਕਪੂਰਾ ਗੋਲੀਕਾਂਡ ਵਿੱਚ ਨਾਮਜ਼ਦ ਕਰ ਕੇ ਫ਼ਰੀਦਕੋਟ ਅਦਾਲਤ ਤੋਂ 25 ਮਾਰਚ ਦਾ ਪ੍ਰੋਟੈਕਸ਼ਨ ਵਾਰੰਟ ਲਿਆ ਸੀ। 25 ਮਾਰਚ ਨੂੰ ਚਰਨਜੀਤ ਸ਼ਰਮਾ ਨੂੰ ਪਟਿਆਲਾ ਜੇਲ੍ਹ ਤੋਂ ਲਿਆ ਕੇ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਕਰ ਪੁੱਛਗਿੱਛ ਲਈ 3 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਚਰਨਜੀਤ ਸ਼ਰਮਾ ਨੂੰ 2 ਦਿਨਾਂ ਦੇਪੁਲਿਸ ਰਿਮਾਂਡ 'ਤੇ ਭੇਜਿਆ ਸੀ।

ਚਰਨਜੀਤ ਸ਼ਰਮਾ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇਬੁੱਧਵਾਰ ਬਾਅਦ ਦੁਪਹਿਰ ਫ਼ਰੀਦਕੋਟ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਰਨਜੀਤ ਸ਼ਰਮਾ ਨੂੰ 3 ਅਪ੍ਰੈਲ ਤੱਕ ਜੇਲ੍ਹ ਭੇਜਿਆ ਹੈ।

Last Updated : Mar 27, 2019, 6:30 PM IST

ABOUT THE AUTHOR

...view details