ਚੰਡੀਗੜ੍ਹ: ਸੈਕਟਰ 32 'ਚ ਪੀਜੀ ਨੂੰ ਲੱਗੀ ਅੱਗ 'ਚ 3 ਕੁੜੀਆਂ ਦੀ ਦਰਦਨਾਕ ਮੌਤ ਹੋ ਗਈ ਸੀ। ਇਸ ਹਾਦਸੇ 'ਚ ਮਰਨ ਵਾਲੀਆਂ 'ਚ ਫ਼ਰੀਦਕੋਟ ਦੇ ਕੋਟਕਪੂਰੇ ਦੀ ਰਹਿਣ ਵਾਲੀ ਇੱਕ ਕੁੜੀ ਪਾਕਸ਼ੀ ਗਰੋਵਰ ਵੀ ਸੀ। ਪਾਕਸ਼ੀ ਗਰੋਵਰ ਦੀ ਮੌਤ ਤੋਂ ਬਾਅਦ ਕੋਟਕਪੂਰਾ 'ਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ।
ਚੰਡੀਗੜ੍ਹ ਪੀਜੀ ਅੱਗ ਲੱਗਣ ਦਾ ਮਾਮਲਾ: ਹਜ਼ਾਰਾਂ ਲੋਕਾਂ ਨੇ ਪਾਕਸ਼ੀ ਨੂੰ ਦਿੱਤੀ ਅੰਤਿਮ ਵਿਦਾ
ਸੈਕਟਰ 32 'ਚ ਪੀਜੀ ਨੂੰ ਲੱਗੀ ਅੱਗ 'ਚ 3 ਕੁੜੀਆਂ ਦੀ ਦਰਦਨਾਕ ਮੌਤ ਹੋ ਗਈ ਸੀ। ਇਸ ਹਾਦਸੇ 'ਚ ਕੋਟਕਪੂਰੇ ਦੀ ਰਹਿਣ ਵਾਲੀ ਪਾਕਸ਼ੀ ਦੀ ਵੀ ਮੌਤ ਹੋ ਗਈ। ਸੋਮਵਾਰ ਨੂੰ ਪਾਕਸ਼ੀ ਨੂੰ ਸ਼ਹਿਰ ਵਿੱਚ ਹਜ਼ਾਰਾਂ ਨਮ ਅੱਖਾਂ ਨੇ ਆਖ਼ਰੀ ਵਿਦਾਈ ਦਿੱਤੀ।
ਸੋਮਵਾਰ ਨੂੰ ਪਾਕਸ਼ੀ ਨੂੰ ਸ਼ਹਿਰ ਵਿੱਚ ਹਜ਼ਾਰਾਂ ਨਮ ਅੱਖਾਂ ਨੇ ਆਖਰੀ ਵਿਦਾਈ ਦਿੱਤੀ। ਕੋਟਕਪੂਰਾ ਦੇ ਰਾਮ ਬਾਗ ਵਿੱਚ ਉਸਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਪੁਹੰਚੇ ਸ਼ਹਿਰ ਵਾਸੀਆਂ ਨੇ ਦੁਖੀ ਮਨ ਨਾਲ ਆਪਣੀ ਧੀ ਨੂੰ ਅੰਤਮ ਵਿਦਾਈ ਦਿੱਤੀ। ਪਾਕਸ਼ੀ ਦੇ ਪਿਤਾ ਨਵਦੀਪ ਗਰੋਵਰ ਜੋ ਪੇਸ਼ੇ ਤੋਂ ਇੱਕ ਵਪਾਰੀ ਹਨ ਨੇ ਕਿਹਾ ਕਿ ਪਾਕਸ਼ੀ ਵਿੱਚ ਇੱਕ ਵੱਖ ਹੀ ਹੁਨਰ ਸੀ ਜੋ ਆਪਣੀ ਪੜਾਈ ਲਈ ਚੰਡੀਗੜ੍ਹ ਗਈ ਸੀ।
ਉਨ੍ਹਾਂ ਦੱਸਿਆ ਕਿ ਉਸ ਨੇ ਹਾਇਰ ਸਟੱਡੀ ਲਈ ਕਨੈਡਾ ਜਾਣਾ ਸੀ ਪਰ ਦਰਦਨਾਕ ਹਾਦਸੇ ਨੇ ਉਨ੍ਹਾਂ ਦੀ ਧੀ ਉਸ ਤੋਂ ਖੋਹ ਲਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਉਪਰ ਮਾਣ ਹੈ ਕਿ ਖੁਦ ਭਾਵੇਂ ਉਹ ਚੱਲੀ ਗਈ ਪਰ ਜਾਂਦੇ ਉਸ ਨੇ ਆਪਣੀ ਇੱਕ ਸਾਥੀ ਦੀ ਜਾਨ ਬਚਾਈ।